Book Title: Krodh
Author(s): Dada Bhagwan
Publisher: Dada Bhagwan Aradhana Trust
View full book text
________________
ਹੋਣੇ ਚਾਹੀਦੇ ਹਨ ! ਲੱਖਾਂ ਗੁੰਡੇ ਉਸਨੂੰ ਦੇਖਦੇ ਹੀ ਭੱਜ ਜਾਣ ! ਚਿੜਚਿੜੇ ਆਦਮੀ ਤੋਂ ਕੋਈ ਨਹੀਂ ਭੱਜਦਾ, ਬਲਕਿ ਮਾਰਨਗੇ ਵੀ ! ਸੰਸਾਰ ਤਾਂ ਕਮਜ਼ੋਰ ਨੂੰ ਹੀ ਮਾਰਦਾ ਹੈ ਨਾ !!
ਅਰਥਾਤ ਮੈਨ ਆਫ਼ ਪ੍ਰਸਨੈਲਿਟੀ ਹੋਣਾ ਚਾਹੀਦਾ ਹੈ | ਪ੍ਰਸਨੈਲਿਟੀ ਕਦੋਂ ਆਉਂਦੀ ਹੈ ? ਵਿਗਿਆਨ ਜਾਨਣ ਨਾਲ ਪ੍ਰਸਨੈਲਿਟੀ ਆਉਂਦੀ ਹੈ | ਇਸ ਸੰਸਾਰ ਵਿੱਚ ਜਿਸਨੂੰ ਭੁੱਲ ਜਾਂਦੇ ਹਨ, ਉਹ (ਰਿਲੇਟਿਵ) ਗਿਆਨ ਹੈ ਅਤੇ ਜਿਸਨੂੰ ਕਦੇ ਵੀ ਭੁਲਾਇਆ ਨਾ ਜਾ ਸਕੇ, ਉਹ ਵਿਗਿਆਨ ਹੈ !
ਗਰਮੀ ਤੋਂ ਵੀ ਭਾਰੀ ਹਿਮ (ਬਰਫ਼) ਤੈਨੂੰ ਪਤਾ ਹੈ, ਜਿਹੜੀ ਹਿਮ ਵਰਖਾ ਹੁੰਦੀ ਹੈ ਉਹ ? ਹੁਣ, ਹਿਮ ਭਾਵ ਬਹੁਤ ਹੀ ਠੰਢ ਹੁੰਦੀ ਹੈ ਨਾ ? ਉਸ ਹਿਮ ਨਾਲ ਦਰਖ਼ਤ ਜਲ ਜਾਂਦੇ ਹਨ, ਕਪਾਹ-ਘਾਹ ਸਾਰੇ ਜਲ ਜਾਂਦੇ ਹਨ, ਕੀ ਇਸ ਤਰ੍ਹਾਂ ਤੂੰ ਜਾਣਦਾ ਹੈ ? ਕਿ ਉਹ ਠੰਢ ਵਿੱਚ ਕਿਉਂ ਜਲ ਜਾਂਦਾ ਹੋਵੇਗਾ ? ਪ੍ਰਸ਼ਨ ਕਰਤਾ : “ਓਵਰ ਲਿਮਿਟ ਠੰਢ ਦੇ ਕਾਰਨ। ਦਾਦਾ ਸ੍ਰੀ : ਹਾਂ, ਅਰਥਾਤ ਜੇ ਤੂੰ ਠੰਢਾ ਰਹੇਂਗਾ, ਤਾਂ ਇਹੋ ਜਿਹਾ ‘ਸ਼ੀਲ ਉਤਪੰਨ ਹੋਵੇਗਾ।
ਜਿੱਥੇ ਕ੍ਰੋਧ ਬੰਦ, ਉੱਥੇ ਪ੍ਰਤਾਪ ਪ੍ਰਸ਼ਨ ਕਰਤਾ : ਪਰ ਦਾਦਾ ਜੀ, ਜ਼ਰੂਰਤ ਤੋਂ ਜ਼ਿਆਦਾ ਠੰਢਾ ਹੋਣਾ ਵੀ ਤਾਂ ਇੱਕ ਕਮਜ਼ੋਰੀ ਹੀ ਹੈ ਨਾ ? ਦਾਦਾ ਸ੍ਰੀ : ਜ਼ਰੂਰਤ ਤੋਂ ਜ਼ਿਆਦਾ ਠੰਢਾ ਹੋਣ ਦੀ ਜ਼ਰੂਰਤ ਹੀ ਨਹੀਂ ਹੈ। ਸਾਨੂੰ ਤਾਂ ਲਿਮਿਟ ਵਿੱਚ ਰਹਿਣਾ ਹੈ, ਉਸਨੂੰ “ਨਾਰਮੈਲਿਟੀ ਕਹਿੰਦੇ ਹਨ। ਬਿਲੋ ਨਾਰਮਲ ਇਜ਼ ਦ ਫੀਵਰ, ਅਬੱਵ ਨਾਰਮਲ ਇਜ਼ ਦ ਫੀਵਰ, ਨਾਇੰਟੀ ਏਟ ਇਜ਼ ਦ ਨਾਰਮਲ। ਅਰਥਾਤ ਸਾਨੂੰ ਨਾਰਮੈਲਿਟੀ ਹੀ ਚਾਹੀਦੀ ਹੈ।
ਧੀ ਦੀ ਬਜਾਏ ਕ੍ਰੋਧ ਕਰਨ ਵਾਲੇ ਤੋਂ ਲੋਕ ਜ਼ਿਆਦਾ ਡਰਦੇ ਹਨ। ਕੀ ਕਾਰਨ ਹੋਏਗਾ ਇਸਦਾ ? ਕ੍ਰੋਧ ਬੰਦ ਹੋ ਜਾਣ ਤੇ ਪ੍ਰਤਾਪ ਉਤਪੰਨ ਹੁੰਦਾ ਹੈ, ਕੁਦਰਤ ਦਾ

Page Navigation
1 ... 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50