Book Title: Krodh
Author(s): Dada Bhagwan
Publisher: Dada Bhagwan Aradhana Trust
View full book text
________________
26
ਸਿਖਾਉਂਦੇ ਹਨ। ਤਦ ਇਹ ਲੋਕ ਕੀ ਕਹਿੰਦੇ ਹਨ “ਓਏ ! ਮੈਨੂੰ ਕ੍ਰੋਧ ਆਉਂਦਾ ਰਹਿੰਦਾ ਹੈ ਅਤੇ ਤੂੰ ਕਹਿੰਦਾ ਹੈਂ ਕਿ ਖਿਮਾ ਰੱਖੋ, ਪ੍ਰੰਤੂ ਮੈਂ ਕਿਸ ਤਰ੍ਹਾਂ ਖਿਮਾ ਰੱਖਾਂ ?” ਇਸ ਲਈ ਇਹਨਾਂ ਨੂੰ ਉਪਦੇਸ਼ ਕਿਸ ਤਰ੍ਹਾਂ ਦਿੱਤਾ ਜਾਣਾ ਚਾਹੀਦਾ ਹੈ ਕਿ ਤੁਹਾਨੂੰ ਕ੍ਰੋਧ ਆ ਜਾਏ ਤਾਂ ਤੁਸੀਂ ਇਸ ਤਰ੍ਹਾਂ ਮਨ ਵਿੱਚ ਪਛਤਾਵਾ ਕਰਨਾ ਕਿ “ਮੇਰੀ ਕੀ ਕਮਜ਼ੋਰੀ ਹੈ ਕਿ ਮੇਰੇ ਤੋਂ ਇਹੋ ਜਿਹਾ ਕੋਧ ਹੋ ਜਾਂਦਾ ਹੈ ? ਇਹ ਮੇਰੇ ਤੋਂ ਗਲਤ ਹੋ ਗਿਆ। ਇਸ ਤਰ੍ਹਾਂ ਪਛਤਾਵਾ ਕਰਨਾ ਅਤੇ ਜੇ ਕੋਈ ਗੁਰੂ ਹੋਵੇ ਤਾਂ ਉਹਨਾਂ ਦੀ ਮਦਦ ਲੈਣਾ ਅਤੇ ਫਿਰ ਤੋਂ ਇਹੋ ਜਿਹੀ ਕਮਜ਼ੋਰੀ ਉਤਪੰਨ ਨਾ ਹੋਵੇ, ਇਸ ਤਰ੍ਹਾਂ ਨਿਸ਼ਚਾ ਕਰਨਾ ਹੁਣ ਤੁਸੀਂ ਕ੍ਰੋਧ ਦਾ ਬਚਾਅ ਨਾ ਕਰਨਾ, ਬਲਕਿ ਉਸਦਾ ਪ੍ਰਤੀਕ੍ਰਮਣ ਕਰਨਾ।
ਯਾਅਨੀ ਦਿਨ ਵਿੱਚ ਕਿੰਨੇ ਅਤੀਕ੍ਰਮਣ (ਦੋਸ਼) ਹੁੰਦੇ ਹਨ ਅਤੇ ਕਿਨ੍ਹਾਂ ਨਾਲ ਹੋਏ, ਉਹਨਾਂ ਨੂੰ ਨੋਟ ਕਰਦੇ ਰਹਿਣਾ ਅਤੇ ਉਸ ਸਮੇਂ ਪ੍ਰਤੀਕ੍ਰਮਣ ਕਰ ਲੈਣਾ।
ਪ੍ਰਤੀਕ੍ਰਮਣ ਵਿੱਚ ਕੀ ਕਰਨਾ ਹੋਏਗਾ ? ਤੁਹਾਨੂੰ ਕ੍ਰੋਧ ਹੋਇਆ ਅਤੇ ਸਾਹਮਣੇ ਵਾਲੇ ਵਿਅਕਤੀ ਨੂੰ ਦੁੱਖ ਹੋਇਆ, ਤਾਂ ਉਸਦੀ ਆਤਮਾ ਨੂੰ ਯਾਦ ਕਰਕੇ ਉਸ ਤੋਂ ਖ਼ਿਮਾ ਮੰਗ ਲੈਣਾ। ਅਰਥਾਤ ਜੋ ਹੋਇਆ ਉਸਦੀ ਖਿਮਾ ਮੰਗ ਲੈਣਾ ਅਤੇ ਫਿਰ ਤੋਂ ਨਹੀਂ ਕਰਾਂਗਾ ਇਹੋ ਜਿਹੀ ਪ੍ਰਤਿਗਿਆ (ਵਚਨ) ਕਰਨਾ, ਅਤੇ ਆਲੋਚਨਾ ਕਰਨਾ ਭਾਵ ਕੀ, ਕਿ ਸਾਡੇ ਕੋਲ ਦੋਸ਼ ਜ਼ਾਹਿਰ (ਖੁਲਾਸਾ) ਕਰਨਾ ਕਿ ਮੇਰੇ ਤੋਂ ਇਹ ਦੋਸ਼ ਹੋ ਗਿਆ ਹੈ।
| ਮਨ ਵਿੱਚ ਵੀ ਮੁਆਫ਼ੀ ਮੰਗੋ ਪ੍ਰਸ਼ਨ ਕਰਤਾ : ਦਾਦਾ ਜੀ, ਪਛਤਾਵਾ ਜਾਂ ਪ੍ਰਤੀਕ੍ਰਮਣ ਕਰਦੇ ਸਮੇਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਭੁੱਲ ਹੋ ਗਈ, ਕਿਸੇ ਉੱਤੇ ਕ੍ਰੋਧ ਆ ਗਿਆ, ਤਦ ਅੰਦਰ ਦੁੱਖ ਹੁੰਦਾ ਹੈ ਕਿ ਇਹ ਗਲਤ ਹੋ ਗਿਆ, ਪਰ ਸਾਹਮਣੇ ਵਾਲੇ ਤੋਂ ਮੁਆਫ਼ੀ ਮੰਗਣ ਦੀ ਹਿੰਮਤ ਨਹੀਂ ਹੁੰਦੀ ਹੈ। ਦਾਦਾ ਸ੍ਰੀ : ਏਦਾਂ ਮੁਆਫ਼ੀ ਮੰਗਣੀ ਹੀ ਨਹੀਂ ਹੈ, ਨਹੀਂ ਤਾਂ ਫੇਰ ਉਹ ਉਸਦਾ ਦੂਰ ਉਪਯੋਗ ਕਰਣਗੇ। “ਹਾਂ, ਹੁਣ ਆਈ ਨਾ ਠਿਕਾਣੇ '' ਏਦਾਂ ਹੈ ਇਹ ! ਨੋਬਲ (ਖ਼ਾਨਦਾਨ) ਜਾਤੀ ਨਹੀਂ ਹੈ ! ਇਹ ਮੁਆਫ਼ੀ ਮੰਗਣ ਲਾਇਕ ਲੋਕ ਨਹੀਂ ਹਨ ! ਇਸ ਲਈ ਉਸਦੇ ਸ਼ੁੱਧ

Page Navigation
1 ... 33 34 35 36 37 38 39 40 41 42 43 44 45 46 47 48 49 50