Book Title: Krodh
Author(s): Dada Bhagwan
Publisher: Dada Bhagwan Aradhana Trust

View full book text
Previous | Next

Page 42
________________ 33 ਇਹ ਕ੍ਰੋਧ-ਮਾਨ-ਮਾਇਆ-ਲੋਭ ਨੂੰ ਤਿੰਨ ਸਾਲ ਤੱਕ ਜੇ ਖ਼ੁਰਾਕ ਨਾ ਮਿਲੇ ਤਾਂ ਫਿਰ ਖ਼ੁਦ-ਬਖ਼ੁਦ ਭੱਜ ਜਾਣਗੇ। ਸਾਨੂੰ ਕਹਿਣਾ ਹੀ ਨਹੀਂ ਪਏਗਾ। ਕਿਉਂਕਿ ਹਰ ਕੋਈ ਚੀਜ਼ ਆਪਣੀ-ਆਪਣੀ ਖ਼ੁਰਾਕ ਕਰਕੇ ਹੀ ਜਿਉਂਦੀ ਰਹਿੰਦੀ ਹੈ ਅਤੇ ਸੰਸਾਰ ਦੇ ਲੋਕ ਕੀ ਕਰਦੇ ਹਨ ? ਹਰ ਰੋਜ਼ ਇਹਨਾਂ ਕ੍ਰੋਧ-ਮਾਨ-ਮਾਇਆ-ਲੋਭ ਨੂੰ ਖੁਰਾਕ ਦਿੰਦੇ ਹਨ। ਰੋਜ਼ ਭੋਜਨ ਕਰਾਉਂਦੇ ਹਨ ਅਤੇ ਫਿਰ ਇਹ ਤਕੜੇ ਹੋ ਕੇ ਘੁੰਮਦੇ ਰਹਿੰਦੇ ਹਨ। य ਬੱਚਿਆਂ ਨੂੰ ਕੁੱਟੋ, ਖੂਬ ਕ੍ਰੋਧ ਕਰਕੇ ਕੁੱਟਣਾ, ਫਿਰ ਘਰਵਾਲੀ ਕਹੇ, “ਵਿਚਾਰੇ ਬੱਚੇ ਨੂੰ ਕਿਉਂ ਏਨਾ ਕੁੱਟਿਆ ?” ਤਦ ਕਹੇਗਾ, “ਤੂੰ ਨਹੀਂ ਸਮਝੇਂਗੀ, ਕੁੱਟਣ ਲਾਇਕ ਹੀ ਹੈ|” ਇਸ ਤੇ ਕ੍ਰੋਧ ਸਮਝ ਜਾਂਦਾ ਹੈ ਕਿ, “ਓਏ ਵਾਹ, ਮੈਨੂੰ ਖ਼ੁਰਾਕ ਦਿੱਤੀ ! ਭੁੱਲ ਹੈ ਏਦਾਂ ਨਹੀਂ ਸਮਝਦਾ ਅਤੇ ਕੁੱਟਣ ਲਾਇਕ ਹੈ ਇਸ ਤਰ੍ਹਾਂ ਦਾ ਅਭਿਪ੍ਰਾਇ (ਧਾਰਨਾ) ਦਿੱਤਾ ਹੈ, ਇਸ ਲਈ ਇਹ ਮੈਨੂੰ ਖ਼ੁਰਾਕ ਦੇ ਰਿਹਾ ਹੈ।” ਇਸਨੂੰ ਖ਼ੁਰਾਕ ਦੇਣਾ ਕਹਿੰਦੇ ਹਨ। ਅਸੀਂ ਕ੍ਰੋਧ ਨੂੰ ਇਨਕਰਿਜ਼ (ਉਤਸ਼ਾਹ ਦੇਣਾ) ਕਰੀਏ, ਉਸਨੂੰ ਚੰਗਾ ਸਮਝੀਏ, ਉਹ ਉਸਨੂੰ ਖ਼ੁਰਾਕ ਦਿੱਤੀ ਕਿਹਾ ਜਾਏਗਾ। ਕ੍ਰੋਧ ਨੂੰ, ‘ਕ੍ਰੋਧ ਖਰਾਬ ਹੈ’ ਏਦਾਂ ਸਮਝੀਏ ਤਾਂ ਉਸਨੂੰ ਖ਼ੁਰਾਕ ਨਹੀਂ ਦਿੱਤੀ, ਏਦਾਂ ਕਿਹਾ ਜਾਏਗਾ | ਕ੍ਰੋਧ ਦੀ ਤਰਫਦਾਰੀ ਕੀਤੀ, ਉਸਦਾ ਪੱਖ ਲਿਆ, ਤਾਂ ਉਸਨੂੰ ਖ਼ੁਰਾਕ ਮਿਲ ਗਈ। ਖ਼ੁਰਾਕ ਨਾਲ ਤਾਂ ਉਹ ਜਿਊਂ ਰਿਹਾ ਹੈ। ਲੋਕ ਤਾਂ ਉਸਦਾ ਪੱਖ ਲੈਂਦੇ ਹਨ ਨਾ ? ਕ੍ਰੋਧ-ਮਾਨ-ਮਾਇਆ-ਲੋਭ, ਕਿਸੇ ਦਾ ਵੀ ਅਸੀਂ ਰੱਖ-ਰਖਾਅ ਨਹੀਂ ਕੀਤਾ ਹੈ। ਕ੍ਰੋਧ ਹੋ ਗਿਆ ਹੋਵੇ ਤਦ ਕੋਈ ਕਹੇ ਕਿ, “ਇਹ ਕ੍ਰੋਧ ਕਿਉਂ ਕਰ ਰਹੇ ਹੋ?” ਤਦ ਮੈਂ ਕਹਿ ਦਿੰਦਾ ਹਾਂ ਕਿ, “ਇਹ ਕ੍ਰੋਧ ਬਹੁਤ ਗਲਤ ਚੀਜ਼ ਹੈ, ਮੇਰੀ ਕਮਜ਼ੋਰੀ ਦੇ ਕਾਰਨ ਹੋ ਗਿਆ ਹੈ।” ਅਰਥਾਤ ਅਸੀਂ ਰੱਖ-ਰਖਾਅ ਨਹੀਂ ਕੀਤਾ | ਪਰ ਲੋਕ ਰੱਖ-ਰਖਾਅ ਕਰਦੇ ਹਨ। ਇਹ ਸਾਧੂ ਨਸਵਾਰ ਸੁੰਘਦੇ ਹਨ ਅਤੇ ਅਸੀਂ ਕਹੀਏ ਕਿ, “ਜਨਾਬ, ਤੁਸੀਂ ਨਸਵਾਰ ਸੁੰਘਦੇ ਹੋ ?” ਤਾਂ ਜੇ ਉਹ ਕਹੇ, “ਨਸਵਾਰ ਲੈਣ ਨਾਲ ਕੋਈ ਹਰਜ਼ ਨਹੀਂ |" ਤਾਂ ਹੋਰ ਵੱਧ ਜਾਵੇਗਾ | ਇਹ ਚਾਰੋਂ, ਕ੍ਰੋਧ-ਮਾਨ-ਮਾਇਆ-ਲੋਭ ਹਨ, ਉਹਨਾਂ ਵਿੱਚੋਂ ਇੱਕ ਫ਼ਸਟ ਮੈਂਬਰ ਉੱਤੇ ਪ੍ਰੇਮ ਜ਼ਿਆਦਾ ਹੁੰਦਾ ਹੈ, ਦੂਜਿਆਂ ਉੱਤੇ ਉਸ ਤੋਂ ਘੱਟ ਹੁੰਦਾ ਹੈ। ਇਸ ਤਰ੍ਹਾਂ ਜਿਸਦੀ ਤਰਫ਼ਦਾਰੀ ਜ਼ਿਆਦਾ, ਉਸਦੀ ਪ੍ਰੀਤੀ ਵੱਧ

Loading...

Page Navigation
1 ... 40 41 42 43 44 45 46 47 48 49 50