Book Title: Krodh
Author(s): Dada Bhagwan
Publisher: Dada Bhagwan Aradhana Trust
View full book text
________________
ਸਬੂਲ ਕਰਮ : ਸੂਖ਼ਮ ਕਰਮ ਸਬੂਲ ਕਰਮ ਯਾਅਨੀ ਕੀ, ਇਹ ਸਮਝ ਲਵੋ। ਤੈਨੂੰ ਇਕਦਮ ਕ੍ਰੋਧ ਆਇਆ, ਤੂੰ ਕ੍ਰੋਧ ਨਹੀਂ ਕਰਨਾ ਚਾਹੁੰਦਾ ਫਿਰ ਵੀ ਆ ਗਿਆ, ਏਦਾਂ ਹੁੰਦਾ ਹੈ ਜਾਂ ਨਹੀਂ ਹੁੰਦਾ ? ਪ੍ਰਸ਼ਨ ਕਰਤਾ : ਹੁੰਦਾ ਹੈ। ਦਾਦਾ ਸ੍ਰੀ : ਉਹ ਕ੍ਰੋਧ ਆਇਆ ਤਾਂ ਉਸਦਾ ਫਲ ਇੱਥੇ ਹੀ ਤੁਰੰਤ ਮਿਲ ਜਾਂਦਾ ਹੈ। ਲੋਕ ਕਹਿੰਦੇ ਹਨ ਕਿ, “ਜਾਣ ਦਿਓ ਨਾ ਉਸਨੂੰ, ਉਹ ਤਾਂ ਹੈ ਹੀ ਬਹੁਤ ਧੀ। ਕੋਈ ਸ਼ਾਇਦ ਉਸਨੂੰ ਸਾਹਮਣੇ ਤੋਂ ਥੱਪੜ ਵੀ ਮਾਰ ਦੇਵੇ। ਅਰਥਾਤ ਕੋਧ ਹੋਣਾ ਇਹ ਸਥੁਲ ਕਰਮ ਹੈ। ਅਤੇ ਕ੍ਰੋਧ ਹੋਇਆ ਉਸਦੇ ਪਿੱਛੇ ਅੱਜ ਤੇਰਾ ਭਾਵ ਕੀ ਹੈ ਕਿ “ਕ੍ਰੋਧ ਕਰਨਾ ਹੀ ਚਾਹੀਦਾ ਹੈ ।’’ ਤਾਂ ਉਹ ਫਿਰ ਤੋਂ ਅਗਲੇ ਜਨਮ ਦੇ ਕੋਧ ਦਾ ਹਿਸਾਬ ਹੈ। ਤੇਰਾ ਅੱਜ ਦਾ ਭਾਵ ਹੈ ਕਿ ਕ੍ਰੋਧ ਨਹੀਂ ਕਰਨਾ ਚਾਹੀਦਾ, ਤੇਰੇ ਮਨ ਵਿੱਚ ਨਿਸ਼ਚਾ ਹੋਵੇ ਕਿ ਕੋਧ ਕਰਨਾ ਹੀ ਨਹੀਂ ਹੈ, ਫਿਰ ਵੀ ਜੇ ਹੋ ਜਾਵੇ, ਤਾਂ ਅਗਲੇ ਜਨਮ ਦੇ ਲਈ ਤੈਨੂੰ ਬੰਧਨ ਨਹੀਂ ਰਿਹਾ। ਇਹ ਸਕੂਲ ਕਰਮ ਵਿੱਚ ਤੈਨੂੰ ਕ੍ਰੋਧ ਹੋਇਆ ਤਾਂ ਤੈਨੂੰ ਇਸ ਅਵਤਾਰ ਵਿੱਚ ਮਾਰ ਖਾਣੀ ਪਵੇਗੀ। ਫਿਰ ਵੀ ਤੈਨੂੰ ਅਗਲੇ ਜਨਮ ਲਈ ਬੰਧਨ ਨਹੀਂ ਰਹੇਗਾ, ਕਿਉਂਕਿ ਸੂਖ਼ਮ ਕਰਮ ਵਿੱਚ ਤੇਰਾ ਨਿਸ਼ਚਾ ਹੈ ਕਿ ਕ੍ਰੋਧ ਕਰਨਾ ਹੀ ਨਹੀਂ ਚਾਹੀਦਾ ਹੈ। ਅਤੇ ਅੱਜ ਕੋਈ ਵਿਅਕਤੀ ਕਿਸੇ ਉੱਤੇ ਕ੍ਰੋਧ ਨਹੀਂ ਕਰਦਾ, ਫਿਰ ਵੀ ਮਨ ਵਿੱਚ ਕਹੇ ਕਿ, “ਇਹਨਾਂ ਲੋਕਾਂ ਉੱਤੇ ਕ੍ਰੋਧ ਕਰੀਏ ਤਾਂ ਹੀ ਉਹ ਸਿੱਧੇ ਹੋਣ ਏਦਾਂ ਹੈ । ਤਾਂ ਇਸ ਨਾਲ ਅਗਲੇ ਜਨਮ ਵਿੱਚ ਉਹ ਫਿਰ ਤੋਂ ਕ੍ਰੋਧ ਵਾਲਾ ਹੋ ਜਾਏਗਾ ! ਅਰਥਾਤ ਬਾਹਰ ਜੋ ਕ੍ਰੋਧ ਹੁੰਦਾ ਹੈ ਉਹ ਸਬੂਲ ਕਰਮ ਹੈ। ਅਤੇ ਉਸ ਸਮੇਂ ਅੰਦਰ ਜੋ ਭਾਵ ਹੁੰਦੇ ਹਨ, ਉਹ ਸੂਖ਼ਮ ਕਰਮ ਹਨ। ਜੇ ਅਸੀਂ ਇਹ ਸਮਝ ਲਈਏ ਤਾਂ ਸਕੂਲ ਕਰਮ ਨਾਲ ਬਿਲਕੁਲ ਵੀ ਬੰਧਨ ਨਹੀਂ ਹੈ। ਇਸ ਲਈ ਇਹ ‘ਸਾਇੰਸ (ਵਿਗਿਆਨ) ਮੈਂ ਨਵੀਂ ਤਰ੍ਹਾਂ ਦਾ ਦਿੱਤਾ ਹੈ। ਅਜੇ ਤੱਕ ‘ਸਬੂਲ ਕਰਮ ਨਾਲ ਬੰਧਨ ਹੈ, ਇਹੋ ਜੋਹਾ ਲੋਕਾਂ ਦੇ ਦਿਮਾਗ ਵਿੱਚ ਭਰ ਦਿੱਤਾ ਹੈ ਅਤੇ ਉਸ ਕਰਕੇ ਲੋਕ ਘਬਰਾਉਂਦੇ ਰਹਿੰਦੇ ਹਨ।

Page Navigation
1 ... 41 42 43 44 45 46 47 48 49 50