Book Title: Krodh
Author(s): Dada Bhagwan
Publisher: Dada Bhagwan Aradhana Trust
View full book text
________________
य
27
ਆਤਮਾ ਨੂੰ ਯਾਦ ਕਰਕੇ ਮਨ ਵਿੱਚ ਹੀ ਮੁਆਫ਼ੀ ਮੰਗ ਲੈਣਾ। ਹਜ਼ਾਰਾਂ ਵਿੱਚ ਕੋਈ ਦਸ ਆਦਮੀ ਇਹੋ ਜਿਹੇ ਹੋਣਗੇ ਕਿ ਮੁਆਫ਼ੀ ਮੰਗਣ ਤੋਂ ਪਹਿਲਾਂ ਹੀ ਝੁੱਕ ਜਾਣ| ਨਕਦ ਪਰਿਣਾਮ, ਦਿਲੋਂ ਪ੍ਰਤੀਕ੍ਰਮਣ ਨਾਲ
ਪ੍ਰਸ਼ਨ ਕਰਤਾ : ਕਿਸੇ ਉੱਤੇ ਬਹੁਤ ਜ਼ਿਆਦਾ ਕ੍ਰੋਧ ਹੋ ਗਿਆ, ਫਿਰ ਬੋਲ ਕੇ ਚੁੱਪ ਹੋ ਗਏ, ਬਾਅਦ ਵਿੱਚ ਇਹ ਜੋ ਬੋਲੇ ਉਸਦੇ ਲਈ ਜੀਅ ਬਾਰ-ਬਾਰ ਜਲਦਾ ਹੈ, ਤਾਂ ਉਸਦੇ ਲਈ ਇੱਕ ਤੋਂ ਜ਼ਿਆਦਾ ਪ੍ਰਤੀਕ੍ਰਮਣ ਕਰਨੇ ਹੋਣਗੇ ?
ਦਾਦਾ ਸ਼੍ਰੀ : ਉਸ ਵਿੱਚ ਦੋ-ਤਿੰਨ ਵਾਰੀਂ ਸੱਚੇ =ਦਿਲ ਨਾਲ ਪ੍ਰਤੀਕ੍ਰਮਣ ਕਰਨਾ ਅਤੇ ਇੱਕ ਦਮ ਚੰਗੀ ਤਰ੍ਹਾਂ ਹੋ ਗਿਆ ਤਾਂ ਪੂਰਾ ਹੋ ਗਿਆ। “ਹੇ ਦਾਦਾ ਭਗਵਾਨ ! ਮੇਰੇ ਕੋਲੋਂ ਜ਼ਬਰਦਸਤ ਕ੍ਰੋਧ ਹੋਇਆ, ਸਾਹਮਣੇ ਵਾਲੇ ਨੂੰ ਭਾਰੀ ਦੁੱਖ ਹੋਇਆ ! ਉਸਦੇ ਲਈ ਮੁਆਫ਼ੀ ਮੰਗਦਾ ਹਾਂ। ਤੁਹਾਡੇ ਸਾਹਮਣੇ ਮੁਆਫ਼ੀ ਮੰਗਦਾ ਹਾਂ।”
ਗੁਨਾਹ, ਪਰ ਬੇਜਾਨ
ਪ੍ਰਸ਼ਨ ਕਰਤਾ : ਅਤੀਕ੍ਰਮਣ ਨਾਲ ਜੋ ਉਤੇਜਨਾ ਹੁੰਦੀ ਹੈ, ਉਹ ਪ੍ਰਤੀਕ੍ਰਮਣ ਨਾਲ ਸ਼ਾਂਤ ਹੋ ਜਾਂਦੀ ਹੈ ?
ਦਾਦਾ ਸ਼੍ਰੀ : ਹਾਂ, ਸ਼ਾਂਤ ਹੋ ਜਾਂਦੀ ਹੈ। ਚਿਕਨੀ ਫ਼ਾਈਲ (ਗੂੜਾ ਹਿਸਾਬ) ਹੋਵੇ, ਉੱਥੇ ਤਾਂ ਪੰਜ-ਪੰਜ ਹਜ਼ਾਰ ਪ੍ਰਤੀਕ੍ਰਮਣ ਕਰਨੇ ਪੈਂਦੇ ਹਨ, ਤਦ ਸ਼ਾਂਤ ਹੁੰਦਾ ਹੈ। ਗੁੱਸਾ ਬਾਹਰ ਨਹੀਂ ਆਇਆ ਹੋਵੇ ਅਤੇ ਵਿਆਕੁਲਤਾ ਹੋ ਗਈ ਹੋਵੇ, ਤਾਂ ਵੀ ਅਸੀਂ ਉਸਦੇ ਲਈ ਪ੍ਰਤੀਕ੍ਰਮਣ ਨਾ ਕਰੀਏ ਓਨਾ ਦਾਗ ਸਾਡੇ ਉੱਤੇ ਰਹਿ ਜਾਏਗਾ। ਪ੍ਰਤੀਕ੍ਰਮਣ ਕਰਨ ਨਾਲ ਸਾਫ਼ ਹੋ ਜਾਂਦਾ ਹੈ। ਅਤੀਕ੍ਰਮਣ ਕੀਤਾ ਇਸ ਲਈ ਪ੍ਰਤੀਕ੍ਰਮਣ ਕਰੋ।
ਪ੍ਰਸ਼ਨ ਕਰਤਾ : ਕਿਸੇ ਉੱਤੇ ਕ੍ਰੋਧ ਹੋ ਜਾਣ ਬਾਅਦ ਧਿਆਨ ਆਵੇ ਅਤੇ ਉਸੇ ਪਲ ਅਸੀਂ ਉਹਨਾਂ ਤੋਂ ਮੁਆਫ਼ੀ ਮੰਗ ਲਈਏ, ਤਾਂ ਉਹ ਕੀ ਕਿਹਾ ਜਾਏਗਾ ?
ਦਾਦਾ ਸ੍ਰੀ : ਹੁਣ ਗਿਆਨ ਲੈਣ ਤੋਂ ਬਾਅਦ ਕ੍ਰੋਧ ਹੋ ਜਾਏ ਅਤੇ ਫਿਰ ਮੁਆਫ਼ੀ ਮੰਗ ਲਈਏ, ਤਾਂ ਕੋਈ ਹਰਜ਼ ਨਹੀਂ ਹੈ। ਹੋ ਗਿਆ ਮੁਕਤ ! ਅਤੇ ਸਾਹਮਣੇ ਮੁਆਫ਼ੀ ਨਹੀਂ ਮੰਗ

Page Navigation
1 ... 34 35 36 37 38 39 40 41 42 43 44 45 46 47 48 49 50