Book Title: Krodh
Author(s): Dada Bhagwan
Publisher: Dada Bhagwan Aradhana Trust
View full book text
________________
व्य
23 ਬਾਹਰ ਮਾਰ ਖਾ ਕੇ ਆਉਂਦੇ ਹਨ ਅਤੇ ਘਰ ਵਿੱਚ ਮਾਰ ਕੁਟਾਈ ਕਰਦੇ ਹਨ।
ਇਹ ਤਾਂ ਹਮੇਸ਼ਾਂ ਕ੍ਰੋਧ ਕਰਦੇ ਹਨ। ਗਾਂਵਾਂ-ਮੱਝਾਂ ਚੰਗੀਆਂ ਕਿ ਕ੍ਰੋਧ ਤਾਂ ਨਹੀਂ ਕਰਦੀਆਂ। ਜੀਵਨ ਵਿੱਚ ਕੁਝ ਸ਼ਾਂਤੀ ਤਾਂ ਹੋਣੀ ਚਾਹੀਦੀ ਹੈ ਨਾ ! ਕਮਜ਼ੋਰੀ ਵਾਲਾ ਨਹੀਂ ਹੋਣਾ ਚਾਹੀਦਾ ਹੈ। ਇਹ ਤਾਂ ਹਰ ਘੜੀ ਕ੍ਰੋਧ ਹੋ ਜਾਂਦਾ ਹੈ। ਤੁਸੀਂ ਗੱਡੀ ਵਿੱਚ ਆਏ ਹੋ ਨਾ ? ਜੇ ਗੱਡੀ ਪੂਰੇ ਰਸਤੇ ਕ੍ਰੋਧ ਕਰਦੀ ਰਹੇ ਤਾਂ ਕੀ ਹੋਏਗਾ ? ਪ੍ਰਸ਼ਨ ਕਰਤਾ : ਤਾਂ ਇੱਥੇ ਆ ਹੀ ਨਹੀਂ ਸਕਾਂਗੇ। ਦਾਦਾ ਸ੍ਰੀ : ਤਦ ਜੇ ਤੁਸੀਂ ਇਹ ਕ੍ਰੋਧ ਕਰਦੇ ਹੋ, ਤਾਂ ਉਸਦੀ ਗੱਡੀ ਕਿਸ ਤਰ੍ਹਾਂ ਚਲਦੀ ਹੋਏਗੀ ? ਤੂੰ ਤਾਂ ਕ੍ਰੋਧ ਨਹੀਂ ਕਰਦੀ ? ਪ੍ਰਸ਼ਨ ਕਰਤਾ : ਕਦੇ-ਕਦੇ ਹੋ ਜਾਂਦਾ ਹੈ। ਦਾਦਾ ਸ੍ਰੀ : ਅਤੇ ਜੋ ਦੋਹਾਂ ਤੋਂ ਹੋ ਜਾਏ ਤਾਂ, ਫਿਰ ਬਾਕੀ ਕੀ ਰਿਹਾ ? ਪ੍ਰਸ਼ਨ ਕਰਤਾ : ਪਤੀ-ਪਤਨੀ ਦੇ ਵਿੱਚ ਥੋੜਾ-ਬਹੁਤ ਕ੍ਰੋਧ ਤਾਂ ਹੋਣਾ ਹੀ ਚਾਹੀਦਾ ਹੈ। ਨਾ? ਦਾਦਾ ਸ੍ਰੀ : ਨਹੀਂ। ਇਹੋ ਜਿਹਾ ਕੋਈ ਕਨੂੰਨ ਨਹੀਂ ਹੈ। ਪਤੀ-ਪਤਨੀ ਦੇ ਵਿੱਚ ਤਾਂ ਬਹੁਤ ਸ਼ਾਂਤੀ ਰਹਿਣੀ ਚਾਹੀਦੀ ਹੈ। ਜੇ ਦੁੱਖ ਹੋਵੇ ਤਾਂ ਉਹ ਪਤੀ-ਪਤਨੀ ਕਹਾਉਂਦੇ ਹੀ ਨਹੀਂ । ਸੱਚੀ ਫ਼ਰੈਂਡਸ਼ਿਪ ਵਿੱਚ ਦੁੱਖ ਨਹੀਂ ਹੁੰਦਾ, ਜਦੋਂ ਕਿ ਇਹ ਤਾਂ ਸਭ ਤੋਂ ਵੱਡੀ ਫ਼ਰੈਂਡਸ਼ਿਪ ਹੈ !! ਇੱਥੇ ਕ੍ਰੋਧ ਨਹੀਂ ਹੋਣਾ ਚਾਹੀਦਾ । ਇਹ ਤਾਂ ਲੋਕਾਂ ਨੇ ਜ਼ਬਰਦਸਤੀ ਦਿਮਾਗ ਵਿੱਚ ਪਾ ਦਿੱਤਾ ਹੈ, ਖੁਦ ਨੂੰ ਦੁੱਖ ਹੁੰਦਾ ਹੈ ਇਸ ਲਈ ਕਹਿ ਦਿੱਤਾ ਕਿ ਨਿਯਮ ਇਸ ਤਰ੍ਹਾਂ ਦਾ ਹੈ, ਕਹਿੰਦੇ ਹਨ ! ਪਤੀ-ਪਤਨੀ ਦੇ ਵਿਚਕਾਰ ਤਾਂ ਬਿਲਕੁਲ ਦੁੱਖ ਨਹੀਂ ਹੋਣਾ ਚਾਹੀਦਾ, ਭਲੇ ਹੀ ਬਾਕੀ ਸਾਰੀਆਂ ਥਾਂਵਾਂ ਤੇ ਹੋ ਜਾਏ।
ਮਨਮਾਨੀ ਦੀ ਮਾਰ ਪ੍ਰਸ਼ਨ ਕਰਤਾ : ਘਰ ਵਿੱਚ ਜਾਂ ਬਾਹਰ ਦੋਸਤਾਂ ਵਿੱਚ ਸਭ ਜਗ੍ਹਾ ਹਰੇਕ ਦੇ ਮਤ ਭਿੰਨ ਭਿੰਨ ਹੁੰਦੇ ਹਨ ਅਤੇ ਉਸ ਵਿੱਚ ਸਾਡੀ ਧਾਰਨਾ ਦੇ ਅਨੁਸਾਰ ਨਾ ਹੋਵੇ ਤਾਂ ਸਾਨੂੰ ਕ੍ਰੋਧ ਕਿਉਂ

Page Navigation
1 ... 30 31 32 33 34 35 36 37 38 39 40 41 42 43 44 45 46 47 48 49 50