Book Title: Krodh
Author(s): Dada Bhagwan
Publisher: Dada Bhagwan Aradhana Trust
View full book text
________________
ਉਹ ਸਮਝਣ ਦੀ ਜ਼ਰੂਰਤ ਹੈ। ਠੰਡਾ (ਸ਼ਾਂਤ ਰਹਿਣਾ), ਉਹ ਹਰਾ ਸਿਗਨਲ ਹੈ।
ਰੰਦਰ ਧਿਆਨ ਬਦਲੇ ਧਰਮ ਧਿਆਨ ਵਿੱਚ
ਬੱਚਿਆਂ ਉੱਤੇ ਕ੍ਰੋਧ ਕੀਤਾ, ਪਰ ਅੰਦਰ ਤੁਹਾਡਾ ਭਾਵ ਕੀ ਹੈ ਏਦਾਂ ਨਹੀਂ ਹੋਣਾ ਚਾਹੀਦਾ ਹੈ । ਅੰਦਰ ਤੁਹਾਡਾ ਭਾਵ ਕੀ ਹੈ ? ਪ੍ਰਸ਼ਨ ਕਰਤਾ : ਏਦਾਂ ਨਹੀਂ ਹੋਣਾ ਚਾਹੀਦਾ। ਦਾਦਾ ਸ੍ਰੀ : ਯਾਨੀ ਇਹ ਰੌਦਰ ਧਿਆਨ ਸੀ, ਉਹ ਧਰਮ ਧਿਆਨ ਵਿੱਚ ਬਦਲੀ ਹੋ ਗਿਆ। ਕ੍ਰੋਧ ਹੋਇਆ ਫਿਰ ਵੀ ਨਤੀਜਾ ਆਇਆ ਧਰਮ ਧਿਆਨ। ਪ੍ਰਸ਼ਨ ਕਰਤਾ : ਏਦਾਂ ਨਹੀਂ ਹੋਣਾ ਚਾਹੀਦਾ ਹੈ, ਇਹ ਭਾਵ ਹੈ, ਇਸ ਲਈ ? ਦਾਦਾ ਸ੍ਰੀ : ਹਿੰਸਕ ਭਾਵ ਨਹੀਂ ਹੈ ਉਸਦੇ ਪਿੱਛੇ। ਹਿੰਸਕ ਭਾਵ ਬਿਨਾਂ ਕ੍ਰੋਧ ਹੁੰਦਾ ਹੀ ਨਹੀਂ ਹੈ, ਪਰ ਕ੍ਰੋਧ ਦੀ ਇੱਕ ਖਾਸ ਦਸ਼ਾ ਹੈ ਕਿ ਜੇ ਖੁਦ ਦਾ ਬੇਟਾ, ਖੁਦ ਦਾ ਦੋਸਤ, ਖੁਦ ਦੀ ਵਾਈਟ ਉੱਤੇ ਕ੍ਰੋਧ ਕਰੇ ਤਾਂ ਪੁੰਨ ਬੰਨਿਆ ਜਾਂਦਾ ਹੈ। ਕਿਉਂਕਿ ਇਹ ਵੇਖਿਆ ਜਾਂਦਾ ਹੈ ਕਿ ਕ੍ਰੋਧ ਕਰਨ ਦੇ ਪਿੱਛੇ ਉਸਦਾ ਹੇਤੂ (ਕਾਰਨ) ਕੀ ਹੈ ? ਪ੍ਰਸ਼ਨ ਕਰਤਾ : ਪ੍ਰਸਤ (ਸਥਾਈ) ਕ੍ਰੋਧ। ਦਾਦਾ ਸ੍ਰੀ : ਅਪ੍ਰਸ਼ਸਤ (ਅਸਥਾਈ) ਕ੍ਰੋਧ, ਬੁਰਾ ਕਿਹਾ ਜਾਂਦਾ ਹੈ।
ਯਾਅਨੀ ਇਸ ਕੋਧ ਵਿੱਚ ਵੀ ਏਨਾ ਅੰਤਰ ਹੈ। ਦੂਸਰਾ, ਪੈਸਿਆਂ ਦੇ ਲਈ ਪੁੱਤਰ ਨੂੰ ਚੰਗਾ-ਮਾੜਾ ਕਹੋ ਕਿ ਤੂੰ ਵਪਾਰ ਵਿੱਚ ਚੰਗੀ ਤਰ੍ਹਾਂ ਧਿਆਨ ਨਹੀਂ ਦੇ ਰਿਹਾ, ਉਹ ਕ੍ਰੋਧ ਵੱਖਰਾ ਹੈ। ਬੱਚੇ ਨੂੰ ਸੁਧਾਰਨ ਲਈ, ਚੋਰੀ ਕਰ ਰਿਹਾ ਹੋਵੇ, ਦੂਸਰਾ ਕੁਝ ਪੁੱਠਾ-ਸਿੱਧਾ ਕਰ ਰਿਹਾ ਹੋਵੇ, ਉਸਦੇ ਲਈ ਬੇਟੇ ਨੂੰ ਝਿੜਕੋ, ਕ੍ਰੋਧ ਕਰੋ, ਤਾਂ ਉਸਦਾ ਫਲ ਭਗਵਾਨ ਨੇ ਪੁੰਨ ਕਿਹਾ ਹੈ। ਭਗਵਾਨ ਕਿੰਨੇ ਸਮਝਦਾਰ !
| ਕੋਧ ਟਾਲੋ ਏਦਾਂ ਪ੍ਰਸ਼ਨ ਕਰਤਾ : ਅਸੀਂ ਕ੍ਰੋਧ ਕਿਸ ਉੱਤੇ ਕਰਦੇ ਹਾਂ ? ਖ਼ਾਸ ਕਰਕੇ ਆਫ਼ਿਸ ਵਿੱਚ ਸੈਕਟਰੀ ਉੱਤੇ ਕੋਧ ਨਹੀਂ ਕਰਦੇ ਅਤੇ ਹਸਪਤਾਲ ਵਿੱਚ ਨਰਸ ਉੱਤੇ ਨਹੀਂ ਕਰਦੇ, ਪਰ

Page Navigation
1 ... 28 29 30 31 32 33 34 35 36 37 38 39 40 41 42 43 44 45 46 47 48 49 50