Book Title: Krodh
Author(s): Dada Bhagwan
Publisher: Dada Bhagwan Aradhana Trust

View full book text
Previous | Next

Page 28
________________ ਜ਼ਰੂਰਤ ਹੀ ਕਿੱਥੇ ਰਹੀ ਫਿਰ ? ਅਤੇ ਚਿੜਨ ਨਾਲ ਸੁਧਰਦੇ ਹੋਣ ਤਾਂ ਚਿੜਨਾ। ਰਿਜ਼ਲਟ (ਨਤੀਜ਼ਾ) ਚੰਗਾ ਆਏ ਤਾਂ ਚਿੜਨਾ ਕੰਮ ਦਾ, ਰਿਜ਼ਲਟ ਹੀ ਚੰਗਾ ਨਾ ਆਏ ਤਾਂ ਚਿੜਨ ਦਾ ਕੀ ਮਤਲਬ ਹੈ ? ਕ੍ਰੋਧ ਕਰਨ ਨਾਲ ਫਾਇਦਾ ਹੁੰਦਾ ਹੋਵੇ ਤਾਂ ਕਰਨਾ ਅਤੇ ਜੇ ਫ਼ਾਇਦਾ ਨਾ ਹੋਵੇ ਤਾਂ ਏਦਾਂ ਹੀ ਚਲਾ ਲੈਣਾ ਨਾ ! ਪ੍ਰਸ਼ਨ ਕਰਤਾ : ਜੇ ਅਸੀਂ ਕ੍ਰੋਧ ਨਾ ਕਰੀਏ ਤਾਂ ਉਹ ਸਾਡੀ ਸੁਣੇਗਾ ਹੀ ਨਹੀਂ, ਖਾਏਗਾ ਵੀ ਨਹੀਂ। ਦਾਦਾ ਸ੍ਰੀ : ਕ੍ਰੋਧ ਕਰਨ ਦੇ ਬਾਅਦ ਵੀ ਕਿੱਥੇ ਸੁਣਦੇ ਹਨ ? ! ਵੀਰਾਗਾਂ ਦੀ ਸੂਖਮ ਦ੍ਰਿਸ਼ਟੀ ਤਾਂ ਦੇਖੋ ! ਫਿਰ ਵੀ ਲੋਕ ਕੀ ਕਹਿੰਦੇ ਹਨ ਕਿ ਇਹ ਬਾਪ ਆਪਣੇ ਬੱਚਿਆਂ ਉੱਤੇ ਇੰਨਾ ਧੀ ਹੋ ਗਿਆ ਹੈ ਨਾ, ਇਸ ਲਈ ਇਹ ਬਾਪ ਨਾਲਾਇਕ ਹੈ। ਅਤੇ ਕੁਦਰਤ ਦੇ ਇੱਥੇ ਇਸਦਾ ਕਿਵੇਂ ਨਿਆਂ ਹੁੰਦਾ ਹੈ ? ਪਿਤਾ ਨੂੰ ਪੁੰਨ ਬੰਨਿਆ ਜਾਂਦਾ ਹੈ। ਹਾਂ, ਕਿਉਂਕਿ ਇਸ ਨੇ ਬੱਚੇ ਦੇ ਹਿਤ ਦੇ ਲਈ ਖੁਦ ਆਪਣੇ ਆਪ ਉੱਤੇ ਸੰਘਰਸ਼ ਮੁੱਲ ਲਿਆ। ਬੱਚੇ ਦੇ ਸੁੱਖ ਦੇ ਲਈ ਖ਼ੁਦ ਉੱਤੇ ਸੰਘਰਸ਼ ਮੁੱਲ ਲਿਆ, ਇਸ ਲਈ ਪੁੰਨ ਬੰਨਿਆ। ਬਾਕੀ, ਹਰ ਇੱਕ ਤਰ੍ਹਾਂ ਦਾ ਕ੍ਰੋਧ ਪਾਪ ਹੀ ਬੰਧਦਾ ਹੈ। ਇਹੀ ਇੱਕ ਤਰ੍ਹਾਂ ਦਾ ਹੈ, ਜੋ ਬੱਚੇ ਦੇ ਜਾਂ ਚੇਲੇ ਦੇ ਭਲੇ ਦੇ ਲਈ ਕ੍ਰੋਧ ਕਰਦੇ ਹੋ। ਉਹ ਆਪਣੇ ਆਪ ਨੂੰ ਤਪਾ ਕੇ ਉਹਨਾਂ ਦੇ ਸੁੱਖ ਦੇ ਲਈ ਕਰਦੇ ਹੋਣ, ਇਸ ਲਈ ਉਸ ਨਾਲ ਪੁੰਨ ਬੰਨਿਆ ਜਾਵੇਗਾ। ਫਿਰ ਵੀ ਲੋਕ ਤਾਂ ਉਸਨੂੰ ਅਪਜਸ ਹੀ ਦਿੰਦੇ ਰਹਿੰਦੇ ਹਨ। ਪਰ ਈਸ਼ਵਰ ਦੇ ਘਰ ਸਹੀ ਨਿਆਂ ਹੈ ਜਾਂ ਨਹੀਂ ? ਆਪਣੇ ਮੁੰਡੇ ਤੇ, ਕੁੜੀ ਤੇ ਜੋ ਕ੍ਰੋਧ ਕਰਦਾ ਹੈ ਨਾ, ਪ੍ਰੰਤੂ ਉਸ ਵਿੱਚ ਹਿੰਸਕ ਭਾਵ ਨਹੀਂ ਹੁੰਦਾ ਹੈ। ਬਾਕੀ ਸਭ ਵਿੱਚ ਹਿੰਸਕ ਭਾਵ ਹੁੰਦਾ ਹੈ। ਫਿਰ ਵੀ ਇਸ ਵਿੱਚ ਤੰਤ ਤਾਂ ਰਹਿੰਦਾ ਹੀ ਹੈ, ਕਿਉਂਕਿ ਉਸ ਬੇਟੀ ਨੂੰ ਦੇਖਦੇ ਹੀ ਅੰਦਰ ਕਲੇਸ਼ ਸ਼ੁਰੂ ਹੋ ਜਾਂਦਾ ਹੈ। | ਜੇਕਰ ਕੋਧ ਵਿੱਚ ਹਿੰਸਕ ਭਾਵ ਅਤੇ ਤੰਤ, ਇਹ ਦੋ ਨਹੀਂ ਹੋਣਗੇ, ਤਾਂ ਮੋਕਸ਼ ਹੋ ਜਾਏਗਾ । ਅਤੇ ਜੇ ਹਿੰਸਕ ਭਾਵ ਨਹੀਂ, ਸਿਰਫ਼ ਤੰਤ ਹੈ, ਤਾਂ ਪੁੰਨ ਬੰਨਿਆ ਜਾਂਦਾ ਹੈ। ਕਿਹੋ ਜਿਹੀ ਸੂਖਮਤਾ ਨਾਲ ਭਗਵਾਨ ਨੇ ਲੱਭ ਲਿਆ ਹੈ ਨਾ !

Loading...

Page Navigation
1 ... 26 27 28 29 30 31 32 33 34 35 36 37 38 39 40 41 42 43 44 45 46 47 48 49 50