Book Title: Krodh
Author(s): Dada Bhagwan
Publisher: Dada Bhagwan Aradhana Trust

View full book text
Previous | Next

Page 19
________________ 10 ਉਹ ਵਿਅਕਤੀ ਪੰਦਰਾਂ ਸਾਲ ਤੱਕ ਤੁਹਾਨੂੰ ਨਾ ਮਿਲਿਆ ਹੋਵੇ, ਪ੍ਰੰਤੂ ਉਹ ਵਿਅਕਤੀ ਤੁਹਾਨੂੰ ਅੱਜ ਮਿਲ ਜਾਏ ਤਾਂ ਮਿਲਦੇ ਹੀ ਤੁਹਾਨੂੰ ਸਭ ਯਾਦ ਆ ਜਾਂਦਾ ਹੈ, ਉਹ ਤੰਤ | ਬਾਕੀ ਤੰਤ ਕਿਸੇ ਦਾ ਵੀ ਨਹੀਂ ਜਾਂਦਾ ਹੈ। ਵੱਡੇ-ਵੱਡੇ ਸਾਧੂ ਮਹਾਰਾਜ ਵੀ ਤੰਤ ਵਾਲੇ ਹੁੰਦੇ ਹਨ। ਰਾਤ ਨੂੰ ਜੇ ਤੁਸੀਂ ਕੁਝ ਮਜ਼ਾਕ ਉਡਾਇਆ ਹੋਵੇ ਨਾ, ਤਾਂ ਪੰਦਰਾਂ-ਪੰਦਰਾਂ ਦਿਨ ਤੱਕ ਤੁਹਾਡੇ ਨਾਲ ਗੱਲ ਨਹੀਂ ਕਰਨਗੇ, ਉਹ ਤੰਤ ! ਫ਼ਰਕ, ਕੋਧ ਅਤੇ ਗੁੱਸੇ ਵਿੱਚ . ਪ੍ਰਸ਼ਨ ਕਰਤਾ : ਦਾਦਾ ਜੀ, ਗੁੱਸੇ ਅਤੇ ਕ੍ਰੋਧ ਵਿੱਚ ਕੀ ਫ਼ਰਕ (ਅੰਤਰ) ਹੈ ? ਦਾਦਾ ਸ੍ਰੀ : ਕ੍ਰੋਧ ਉਸਨੂੰ ਕਹਾਂਗੇ, ਜਿਹੜਾ ਹੰਕਾਰ ਸਹਿਤ ਹੋਵੇ । ਗੁੱਸਾ ਅਤੇ ਹੰਕਾਰ ਦੋਨੋਂ ਮਿਲਣ, ਤਦ ਧ ਕਿਹਾ ਜਾਂਦਾ ਹੈ ਅਤੇ ਪੁੱਤਰ ਦੇ ਨਾਲ ਪਿਓ ਗੁੱਸਾ ਕਰੇ, ਉਹ ਧ ਨਹੀਂ ਕਿਹਾ ਜਾਂਦਾ। ਉਸ ਧ ਵਿੱਚ ਹੰਕਾਰ ਨਹੀਂ ਹੁੰਦਾ, ਇਸ ਲਈ ਉਸਨੂੰ ਗੁੱਸਾ ਕਿਹਾ ਜਾਂਦਾ ਹੈ। ਤਦ ਭਗਵਾਨ ਨੇ ਕਿਹਾ ਕਿ, “ਇਹ ਗੁੱਸਾ ਕਰ ਰਿਹਾ ਹੈ ਫਿਰ ਵੀ ਉਸਦਾ ਪੁੰਨ ਜਮਾ ਕਰਨਾ। ਤਦ ਕਹੋ, “ਇਹ ਗੁੱਸਾ ਕਰ ਰਿਹਾ ਹੈ, ਫਿਰ ਵੀ ?? ਤਦ ਕਿਹਾ, “ਧ ਕਰੇ ਤਾਂ ਪਾਪ ਹੈ, ਗੁੱਸੇ ਵਿੱਚ ਪਾਪ ਨਹੀਂ ਹੈ। ਕ੍ਰੋਧ ਵਿੱਚ ਹੰਕਾਰ ਮਿਲਿਆ ਹੋਇਆ ਹੁੰਦਾ ਹੈ ਅਤੇ ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ, ਤਦ ਅੰਦਰ ਤੁਹਾਨੂੰ ਬੁਰਾ ਲੱਗਦਾ ਹੈ ਨਾ ? ਕ੍ਰੋਧ-ਮਾਨ-ਮਾਇਆ-ਲੋਭ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਤਰ੍ਹਾਂ ਦਾ ਕ੍ਰੋਧ ਉਹ ਕਿ ਜੋ ਮੋੜਿਆ ਜਾ ਸਕੇ-ਨਿਵਾਰਯ (ਨਿਵਾਰੂ) । ਕਿਸੇ ਉੱਤੇ ਕ੍ਰੋਧ ਆ ਜਾਏ ਤਾਂ ਉਸਨੂੰ ਅੰਦਰ ਹੀ ਅੰਦਰ ਮੋੜਿਆ ਜਾ ਸਕੇ ਅਤੇ ਉਸਨੂੰ ਸ਼ਾਂਤ ਕੀਤਾ ਜਾ ਸਕੇ, ਏਦਾਂ, ਮੋੜਿਆ ਜਾ ਸਕੇ ਓਦਾਂ ਦਾ ਕ੍ਰੋਧ । ਇਸ ਸਟੇਜ ਤੱਕ ਪੁੱਜੇ ਤਾਂ ਵਿਹਾਰ ਬਹੁਤ ਸੁੰਦਰ ਹੋ ਜਾਏਗਾ ! ਦੂਸਰੀ ਤਰ੍ਹਾਂ ਦਾ ਕ੍ਰੋਧ ਉਹ ਕਿ ਜੋ ਮੋੜਿਆ ਨਾ ਜਾ ਸਕੇ ਓਦਾਂ ਦਾ-ਅਨਿਵਾਰਯ ॥ ਬਹੁਤ ਕੋਸ਼ਿਸ਼ ਕਰਨ ਤੇ ਵੀ ਬੰਬ ਫੁੱਟੇ ਬਗੈਰ ਰਹਿੰਦਾ ਹੀ ਨਹੀਂ ! ਉਹ ਮੋੜਿਆ ਨਾ ਜਾ ਸਕੇ, ਅਨਿਵਾਰ ਧ। ਇਹੋ ਜਿਹਾ ਕ੍ਰੋਧ ਖੁਦ ਦਾ ਨੁਕਸਾਨ ਕਰਦਾ ਹੈ ਅਤੇ ਸਾਹਮਣੇ ਵਾਲੇ ਦਾ ਵੀ ਨੁਕਸਾਨ ਕਰਦਾ ਹੈ।

Loading...

Page Navigation
1 ... 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50