Book Title: Bhagwan Mahavir ke Chune huye Updesh Author(s): Purushottam Jain, Ravindra Jain Publisher: Purshottam Jain, Ravindra Jain View full book textPage 3
________________ ਸੱਚ (1) ਮਨੁੱਖ ! ਸਚ ਨੂੰ ਪਛਾਣ । ਜੋ ਵਿਦਵਾਨ ਸਚ ਨੂੰ ਪਛਾਣ ਕੇ, ਸਚ ਦੇ ਮਾਰਗ ਤੇ ਚਲਦਾ ਹੈ ਉਹ ਮੌਤ ਤੋਂ ਪਾਰ ਹੋ ਜਾਂਦਾ ਹੈ । ਅਚਾਰਾਂਗ (2) ਸੱਚ ਹੀ ਭਗਵਾਨ ਹੈ । -ਪ੍ਰਸ਼ਨ ਵਿਆਕਰਨ (3) ਸਦਾ ਹਿਤਕਾਰੀ ਵਾਕ ਬੋਲਣਾ ਚਾਹੀਦਾ ਹੈ । ਉਤਰਾਧਿਐਨ (4) ਇਸ ਲੱਕ ਵਿਚ ਸੱਚ ਹੀ ਸਾਰ ਤਤਵ ਹੈ । ਇਹ ਮਹਾਂ (ਵਿਸ਼ਾਲ) ਸਮੁਦਰ ਤੋਂ ਵੀ ਗਭੀਰ ਹੈ । -ਪ੍ਰਸ਼ਨ ਵਿਆਕਰਨ (5) ਆਪਣੇ ਸਵਾਰਥ ਦੇ ਲਈ ਜਾਂ ਦੂਸਰੇ ਦੇ ਲਈ, ਕਰੋਧ ਅਤੇ ਭੈ ਨਾਲ ਕਿਸੇ ਮੌਕੇ ਤੇ ਵੀ ਦੂਸਰੇ ਨੂੰ ਕਸ਼ਟ ਦੇਣ ਵਾਲਾਂ ਝੂਠ ਨਾ ਬੋਲੇ, ਨਾ ਦੂਸਰੇ ਤੋਂ ਬੁਲਵਾਏ । -ਦੇਸ਼ਵੈਕਾਲਿਕ (6) ਮਨੁੱਖ ਲੱਭ ਤੋਂ ਪ੍ਰੇਰਤ ਹੋ ਕੇ ਝੂਠ ਬੋਲਦਾ ਹੈ । ਪ੍ਰਸ਼ਨ ਵਿਆਕਰਨ (7) ਆਪਣੀ ਆਤਮਾ ਰਾਹੀਂ ਸੱਚ ਦੀ ਖੋਜ ਕਰੋ । -ਉਤਰਾਧਿਐਨ (8) ਲੋਹੇ ਦੇ ਟੁਕੜੇ (ਤੀਰ) ਤਾਂ ਥੋੜੀ ਦੇਰ ਲਈ ਦੁੱਖ ਦਿੰਦੇ ਹਨ । ਇਹ ਟੁਕੜੇ ਅਸਾਨੀ ਨਾਲ ਸਰੀਰ ਵਿਚੋਂ ਕੱਢੇ ਜਾ ਸਕਦੇ ਹਨ, ਪਰ ਸ਼ਬਦਾਂ ਨਾਲ ਆਖੇ ਤਿਖੇ ਬਚਨਾਂ ਦੇ ਤੀਰ ਵੈਰ ਵਿਰੋਧ ਦੀ ਪ੍ਰੰਪਰਾ ਨੂੰ ਵਧਾ ਕੇ ਕਰੋਧ ਉਤਪੰਨ ਕਰਦੇ ਹਨ ਅਤੇ ਜੀਵਨ ਭਰ ਇਨਾਂ ਕੌੜੇ ਬਚਨਾਂ ਦਾ ਜੀਵਨ ਵਿਚੋਂ ਨਿਕਲਣਾ ਕਹਿਣ ਹੈ । ਅਸਤ (ਚੋਰੀ ਨਾ ਕਰਨਾ) (1) ਅੱਸਤੇ ਵਰਤ ਵਿਚ ਵਿਸ਼ਵਾਸ ਰਖਣ ਵਾਲਾ ਮਨੁੱਖ ਬਿਨਾ ਇਜਾਜ਼ਤ ਤੋਂ ਦਦ ਕਰਨ ਵਾਲਾ ਤਿਨਕਾ ਵੀ ਨਹੀਂ ਲੈਂਦਾ । -ਪ੍ਰਸ਼ਨ ਵਿਆਕਰਨ (2) ਕਿਸੇ ਦੀ ਵਸਤੂ ਇਜਾਜ਼ਤ ਨਾਲ ਹੀ ਹਿਣ ਕਰਨੀ ਚਾਹੀਦੀ ਹੈ । -ਪ੍ਰਸ਼ਨ ਵਿਆਕਰਨ (3) ਜਿਹੜਾ ਪ੍ਰਾਪਤ ਪਦਾਰਥਾਂ ਨੂੰ ਵੰਡ ਕੇ ਨਹੀਂ ਖਾਂਦਾ ਉਹ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ । -ਦਸਵੈਕਾਲਿਕ ਭਗਵਾਨ ਮਹਾਵੀਰ ] { 3Page Navigation
1 2 3 4 5 6 7 8 9 10 11 12 13 14 15 16 17 18 19 20