Book Title: Bhagwan Mahavir ke Chune huye Updesh
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 11
________________ (3) ਵਿਨੈ ਆਪਣੇ ਆਪ ਵਿਚ ਤਪ ਹੈ ਅਤੇ ਸ਼ਰੇਸ਼ਟ ਧਰਮ ਹੈ । (4) ਵਿਨੈ ਰਾਹੀਂ ਹਮੇਸ਼ਾ ਚੰਗਾ ਚਰਿਤਰ (ਸਾਧੂ ਧਰਮ) ਮਿਲਦਾ ਹੈ ਇਸ ਲਈ ਵਿਨੈ ਦੀ ਖੋਜ ਕਰਨੀ ਚਾਹੀਦੀ ਹੈ । -ਉਤਰਾਧਿਐਨ (5) ਧਰਮ ਦਾ ਮੂਲ ਵਿਨੈ ਹੈ। -ਗਿਆਤਾ (6) ਸਿਖਿਆ ਦੇਣ ਵਾਲੇ ਅਧਿਆਪਕ ਤੇ ਗੁੱਸਾ ਨਹੀਂ ਕਰਨਾ ਚਾਹੀਦਾ। ਉਤਰਾਧਿਐਨ ਸੰਜਮ (1) ਸਾਧਕ ਸੰਜਮ ਤੇ ਤਪ ਰਾਹੀਂ ਆਤਮਾ ਨੂੰ ਪਵਿਤਰ ਕਰਦਾ ਹੋਇਆ ਜ਼ਿੰਦਗੀ ਗੁਜ਼ਾਰ ! (2) ਅਸੰਜਮ ਤੋਂ ਛੁਟਕਾਰਾ ਤੇ ਸੰਜਮ ਵਿਚ ਜੁੜ ਜਾਣਾ ਚਾਹੀਦਾ ਹੈ । -ਉਤਰਾ" (3) ਜੇ ਕੋਈ ਮਨੁੱਖ ਹਰ ਮਹੀਨੇ 10-10 ਲੱਖ ਗਾਵਾਂ ਦਾ ਦਾਨ ਕਰੇ, ਉਸ ਦਾਨ ਪੱਖ ਸੰਜਮੀ ਦਾ ਸੰਜਮ ਹੀ ਸ਼ਰੇਸ਼ਟ ਹੈ । -ਉਤਰਾ' ਗੁਰੂ ਚੇਲਾ ਵਿਵਹਾਰ (1) ਆਚਾਰੀਆ ਰਾਹੀਂ ਬੁਲਾਉਣ ਤੇ ਚੇਲਾ ਕਿਸੇ ਹਾਲਤ ਵਿਚ ਚੁਪ ਨਾ ਰਹੇ । -ਉਤਰਾ" (2) ਜੇਹੜਾ ਚੇਲਾ ਲੱਜਾ (ਸ਼ਰਮ) ਵਾਲਾ ਅਤੇ ਇੰਦਰੀਆਂ ਦਾ ਜੇਤੂ ਹੁੰਦਾ ਹੈ ਉਹ ਹੀ ਵਿਨੈ ਵਾਨ ਹੁੰਦਾ ਹੈ । -ਉਤਰਾ " (3) ਦੁਸ਼ਟ ਘੋੜਾ ਜਿਵੇਂ ਵਾਰ ਵਾਰ ਚਾਬੁਕ ਦੀ ਇੱਛਾ ਰਖਦਾ ਹੈ ਪਰ ਵਿਨੈ ਵਾਨੇ ਚੇਲਾ ਵਾਰ ਵਾਰ ਗੁਰੂ ਤੋਂ ਨਾ ਅਖਵਾਏ । (4) ਸਭ ਇੰਦਰੀਆਂ ਤੇ ਕਾਬੂ ਪਾਉਂਦਾ ਹੋਇਆ ਸੰਸਾਰ ਵਿਚ ਘੁੰਮੇ । ਵੇਰਾਂਗ (1) ਮਨੁੱਖ ਦਾ ਜੀਵਨ ਅਤੇ ਰੰਗ ਰੂਪ ਅਸਮਾਨੀ ਬਿਜਲੀ ਦੀ ਚਮਕ ਵਾਂਗੇ ਚੰਚਲ (ਅਸਥਿਰ) ਹੈ । ਰਾਜਨ ! ਹੈਰਾਨੀ ਹੈ ਤੁਸੀਂ ਫੇਰ ਵੀ ਇਨ੍ਹਾਂ ਭਾਗਾਂ ਵਿਚ ਮਸਤੇ ਹੋ । ਪਰਲੋਕ ਵਲ ਕਿਉਂ ਨਹੀਂ ਵੇਖਦੇ ? -ਉਤਰਾ" ਭਗਵਾਨ ਮਹਾਵੀਰ ] ( 11

Loading...

Page Navigation
1 ... 9 10 11 12 13 14 15 16 17 18 19 20