Book Title: Bhagwan Mahavir ke Chune huye Updesh
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 6
________________ (5) ਗਿਆਨ ਭਰਪੂਰ ਜੀਵ ਹੀ ਸਾਰੇ ਵਸਤਾਂ ਦੇ ਸਵਰੂਪ ਨੂੰ ਜਾਣ ਸਕਦਾ ਹੈ। —ਉਤਰਾਧਿਐਨ (6) ਗਿਆਨ ਤੋਂ ਬਿਨਾ ਚਾਰਿਤ (ਸੰਜਮ) ਨਹੀਂ ਹੁੰਦਾ । ਸ਼ਰਧਾ (1) ਧਰਮ ਤੱਤਵ ਪ੍ਰਤੀ ਸ਼ਰਧਾ ਹੋਣਾ ਬਹੁਤ ਹੀ ਦੁਰਲਭ ਹੈ।-- ਉਤਰਾਧਿਐਨ (2) ਨਾ ਦੇਖਣ ਵਾਲੇ ! ਤੂੰ ਵੇਖਣ ਵਾਲੇ ਦੀ ਗੱਲ ਤੇ ਵਿਸ਼ਵਾਸ ਕਰ । G - ਉਤਰਾਧਿਐਨ ਸੂਤਰਕ੍ਰਿਤਾਂਗ (3) ਧਰਮ ਪ੍ਰਤੀ ਸ਼ਰਧਾ ਸਾਨੂੰ ਰਾਗ ਦਵੇਸ਼ ਤੋਂ ਮੁਕਤ ਕਰ ਸਕਦੀ ਹੈ । -ਉਤਰਾਧਿਐਨ - ਤਪ (1) ਆਤਮਾ ਨੂੰ ਸ਼ਰੀਰ ਤੋਂ ਅੱਡ ਜਾਣ ਕੇ ਭੋਗੀ ਸ਼ਰੀਰ ਨੂੰ ਤਪਸਿਆ ਵਿਚ ਲਗਾਉਣਾ ਚਾਹੀਦਾ ਹੈ। --ਅਚਾਰਾਂਗ (2) ਤਪ ਰੂਪੀ ਤੀਰ ਕਮਾਨ ਰਾਹੀਂ ਕਰਮ ਰੂਪੀ ਚੋਰ ਦਾ ਖਾਤਮਾ ਕਰੋ । —ਉਤਰਾਧਿਐਨ (3) ਕਰੋੜਾਂ ਜਨਮਾਂ ਦੇ ਇਕੱਠੇ ਕਰਮ ਤਪਸਿਆ ਰਾਹੀਂ ਨਸ਼ਟ ਹੋ ਜਾਂਦੇ ਹਨ । -ਦਸ਼ਵੈਕਾਲਿਕ -ਉਤਰਾਧਿਅਨ (4) ਇਛਾਵਾਂ ਨੂੰ ਰੋਕਨ ਦਾ ਨਾਂ ਤਪ ਹੈ । ਭਾਵ (1) ਭਾਵ ਸੱਚ (ਭਾਵ) ਰਾਹੀਂ ਆਤਮਾ (ਭਾਵ) ਸ਼ੁਧੀ ਨੂੰ ਪ੍ਰਾਪਤ ਹੁੰਦੀ ਹੈ । – ਉਤਰਾਧਿਅੰਨ -- (2) ਭਾਵ ਵਿਧੀ ਹੋਣ ਨਾਲ ਜੀਵ, ਵਰਤਮਾਨ ਕਾਲ ਵਿਚ ਅਰਿਹੰਤਾਂ ਰਾਹੀਂ ਦੱਸੋ ਧਰਮ ਦੀ ਅਰਾਧਨਾ ਵਲ ਅਗੇ ਵਧਦਾ ਹੈ । --ਉਤਰਾਧਿਐਨ ਸਾਧਨਾ (1) ਜਿਵੇਂ ਲੋਹੇ ਦੇ ਚਨੇ (ਛੋਲੇ) ਚਬਾਉਣਾ ਕਠਿਨ ਹੈ ਉਸੇ ਪ੍ਰਕਾਰ ਸੰਜਮ ਪਾਲਨਾ ਵੀ ਕਠਿਨ ਹੈ । —ਮੂਤਰਕ੍ਰਿਤਾਂਗ (2) ਗਿਆਨੀ ਪੁਰਸ਼ ਧਿਆਨ ਯੋਗ ਨੂੰ ਅੰਗੀਕਾਰ ਕਰੇ । ਦੇਹ ਪ੍ਰਤੀ ਮੋਹ ਦੀ ਭਾਵਨਾ ਦਾ ਤਿਆਗ ਹਮੇਸ਼ਾ ਲਈ ਕਰ ਦੇਵੇ । --ਸੂਤਰ ਤਾਂਗ 6] [ ਭਗਵਾਨ ਮਹਾਵੀਰ

Loading...

Page Navigation
1 ... 4 5 6 7 8 9 10 11 12 13 14 15 16 17 18 19 20