Book Title: Bhagwan Mahavir ke Chune huye Updesh
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 5
________________ (2) ਜੋ ਮੋਹ ਮਮਤਾ ਵਾਲੀ ਬੁੱਧੀ ਦਾ ਤਿਆਗ ਕਰਦਾ ਹੈ ਉਹ ਮੋਹ ਮਮਤਾ ਦਾ ਤਿਆਗ ਕਰਦਾ ਹੈ, ਅਜਿਹਾ ਜੀਵ ਹੀ ਸੰਸਾਰ ਦਾ ਜੰਤੂ ਹੈ ਜੋ ਮੋਹ ਮਮਤਾ ਨਹੀਂ ਰਖਦਾ । - ਚਾਰਾਂਗ (3) ਜੀਵ ਆਤਮਾ ਨੂੰ, ਜੋ ਅੱਜ ਤਕ ਦੁਖਾਂ ਦੀ ਵਿਰਾਸਤ ਮਿਲੀ ਹੈ ਉਹ ਪਰ ਪਦਾਰਥਾਂ ਪ੍ਰਤੀ ਮਿਲਾਪ ਕਾਰਣ ਮਿਲੀ ਹੈ, ਅਜਿਹੇ ਸਬੰਧ ਹਮੇਸ਼ਾ ਲਈ ਤਿਆਗ ਦੇਣੇ ਚਾਹੀਦੇ ਹਨ | -ਦਸ਼ਵੇਕਾਲਿਕ (4) ਵਸਤੂ ਪ੍ਰਤੀ ਲਗਾਵ ਦੀ ਭਾਵਨਾ ਹੀ ਪਰਿਗ੍ਰਹਿ ਹੈ ।- ਪ੍ਰਸ਼ਨ ਵਿਆਕਰਣ (3) ਪ੍ਰਮਾਦੀ (ਅਣਗਹਿਲੀ ਕਰਨ ਵਾਲਾ ਮਨੁੱਖ ਧਨ ਰਾਹੀਂ ਨਾ ਇਸ ਲੋਕ ਵਿਚ ਆਪਣੀ ਰਖਿਆ ਕਰ ਸਕਦਾ ਹੈ ਅਤੇ ਨਾ ਪਰਲੋਕ ਵਿਚ । -ਪ੍ਰਸ਼ਨ ਵਿਆਕਰਨ (6) ਮੁਨੀ ਜੋ ਵੀ ਕਪੜੇ, ਭਾਂਡੇ, ਕੰਬਲ ਅਤੇ ਰਜਹਰਨ ਰਖਦੇ ਹਨ ਉਹ ਸਭ ਸੰਜਮ ਦੀ ਰਖਿਆ ਲਈ ਰੱਖਦੇ ਹਨ । ਇਨ੍ਹਾਂ ਸੰਨ੍ਹਾਂ ਪਿਛੇ ਕੋਈ ਵਸਤਾਂ ਦੇ ਇਕੱਠ ਦੀ ਭਾਵਨਾ ਕੰਮ ਨਹੀਂ ਕਰਦੀ । -ਦਸ਼ਵੰਲਿਕ (7) ਸੰਸਾਰ ਵਿਚ ਪਰਿਗ੍ਰਹਿ ਤੋਂ ਬੜਾ ਕੋਈ ਜੰਜਾਲ ਜਾਂ ਜੰਜੀਰ ਨਹੀਂ । --ਪ੍ਰਸ਼ਨ ਵਿਆਕਰਨ (8) ਇਛਾਵਾਂ ਅਕਾਸ਼ ਤੋਂ ਵੀ ਉਚੀਆਂ ਹੁੰਦੀਆਂ ਹਨ ! -ਉਤਰ ਧਅੰਨ (9) ਕਾਮਨਾਵਾਂ ਦਾ ਅੰਤ ਕਰਨਾ ਹੀ ਦੁਖਾਂ ਦਾ ਅੰਤ ਕਰਨਾ ਹੈ । -ਦਸ਼ਵੇਕਾਲਿਕ (10) ਸਭ ਪੱਖ ਅਹਿੰਸਾ ਤੇ ਮਮਤਾ ਰਹਿਤ ਹੋਣਾ ਬਹੁਤ ਮੁਸ਼ਕਲ ਹੈ । -ਉਤਰਾਧਿਐਨ (11) ਸੱਚਾ ਸਾਧੂ ਸ਼ਰੀਰ ਪ੍ਰਤੀ ਵੀ ਮਮਤਾ ਨਹੀਂ ਰਖਦਾ। -ਦਸ ਵਕਾਲਿਕ ਗਿਆਨ (1) ਪਹਿਲਾਂ ਗਿਆਨ ਹੋਣਾ ਚਾਹੀਦਾ ਹੈ, ਆਚਰਨ ਜਾਂ ਦਿਆ ਪਿੱਛੋਂ ਆਉਂਦੀ ਹੈ । -ਦਵੈਕਲਿਕ (2) ਜਿਵੇਂ ਧਾਗੇ ਵਿਚ ਪਿਰੋਈ ਸੂਈ ਗਿਰ ਜਾਨ ਤੇ ਵੀ ਗੁੰਮ ਨਹੀਂ ਹੁੰਦੀ ਉਸੇ ਪ੍ਰਕਾਰ ਗਿਆਨ ਰੂਪੀ ਧਾਗੇ ਵਾਲੀ ਆਤਮਾ ਸੰਸਾਰ ਵਿਚ ਨਹੀਂ ਭਟਕਦੀ । ਉਤਰਾਧਐਨ (3) ਆਤਮ ਦਰਸ਼ਟਾ (ਅੰਦਰ ਝਾਤੀ ਮਾਰਨ ਵਾਲੇ) ਨੂੰ ਉਚੀ ਤੇ ਨੀਵੀਂ ਹਰ ਹਾਲਤ ਵਿਚ ਨਾ ਖੁਸ਼ ਹੋਣਾ ਚਾਹੀਦਾ ਹੈ, ਨਾ ਗੁਸੇ । -ਅਚਾਰਾਂਗ (4) ਜੀਵ ਗਿਆਨ ਰਾਹੀਂ ਪਦਾਰਥਾਂ ਦੇ ਸਵਰੂਪ ਨੂੰ ਜਾਣਦਾ ਹੈ ! -ਉਤਰਾਧਿਐਨ ਭਗਵਾਨ ਮਹਾਵੀਰ ] 15

Loading...

Page Navigation
1 ... 3 4 5 6 7 8 9 10 11 12 13 14 15 16 17 18 19 20