Book Title: Bhagwan Mahavir ke Chune huye Updesh Author(s): Purushottam Jain, Ravindra Jain Publisher: Purshottam Jain, Ravindra Jain View full book textPage 2
________________ ਹੈ । ਅਹਿੰਸਾ (1) ਜਿਵੇਂ ਮੈਨੂੰ ਦੁੱਖ ਚੰਗਾ ਨਹੀਂ ਲਗਦਾ, ਉਸੇ ਪ੍ਰਕਾਰ ਸਾਰੇ ਜੀਵਾਂ ਨੂੰ ਦੁਖ ਚੰਗਾ ਨਹੀਂ ਲਗਦਾ । ਇਹ ਸਮਝ ਕੇ ਜੋ ਨਾ ਆਪ ਹਿੰਸਾ ਕਰਦਾ ਹੈ ਅਤੇ ਨਾ ਦੂਸਰੇ ਤੋਂ ਕਰਵਾਉਂਦਾ ਹੈ ਅਤੇ ਨਾ ਹੀ ਹਿੰਸਾ ਨੂੰ ਚੰਗਾ ਸਮਝਦਾ ਹੈ । ਉਹ ਹੀ ਭਿਕਸ਼ੂ ਜਾਂ ਮਣ ਹੈ । (2) ਕਿਸੇ ਪਾਣੀ ਦੀ ਹਿੰਸਾ ਨਾ ਕਰਨਾ ਹੀ ਗਿਆਨੀਆਂ ਦੇ ਗਿਆਨ ਦਾ ਸਾਰ -ਸਤਰਕਤਾਂਗ (3) ਦੁਸ਼ਮਨ ਅਤੇ ਮਿੱਤਰ ਦੋਹਾਂ ਤੇ ਇਕੋ ਜਿਹਾ ਦਰਿਸ਼ਟੀਕੋਣ ਅਹਿੰਸਾ ਹੈ। -ਉਤਰਾਧਿਐਨ (4) ਵੈਰ ਰੱਖਣ ਵਾਲਾ ਮਨੁੱਖ ਸਦਾ ਵੈਰ ਹੀ ਕਰਦਾ ਹੈ । ਉਹ ਵੈਰ ਵਿਚ ਹੀ ਆਨੰਦ ਮੰਨਦਾ ਹੈ । ਹਿੰਸਕ ਕਰਮ ਪਾਪਾਂ ਨੂੰ ਜਨਮ ਦੇਣ ਵਾਲੇ ਹਨ । ਅਤੇ ਸਮੇਂ ਪਾ ਕੇ ਇਹ ਦੁਖ ਦਾ ਕਾਰਣ ਬਣਦੇ ਹਨ । -ਸਤਰਕਤਾਂਗ (5) ਸਾਰੇ ਜੀਣਾ ਚਾਹੁੰਦੇ ਹਨ, ਮਰਨਾ ਕੋਈ ਨਹੀਂ ਚਾਹੁੰਦਾ । -ਦਸ਼ਵੇਕ ਲਿਕ (6) ਅਹਿੰਸਾ ਤਰੱਸ (ਹਿਲਣ-ਚਲਣ ਵਾਲੇ), ਸਥਾਵਰ (ਸਥਿਰ), ਦੋਹਾਂ ਪ੍ਰਕਾਰ ਦੇ ਜੀਵਾਂ ਦਾ ਭਲਾ ਅਤੇ ਮੰਗਲ ਕਰਨ ਵਾਲੀ ਹੈ । -ਪ੍ਰਸ਼ਨ: (7) ਡਰੇ ਜੀਵਾਂ ਲਈ, ਜਿਵੇਂ ਕੋਈ ਛੋਟਾ ਜਿਹਾ ਆਸਰਾ ਹੀ ਉਤਮ ਹੁੰਦਾ ਹੈ ਉਸੇ ਪ੍ਰਕਾਰ ਸਾਰੇ ਜੀਵਾਂ ਲਈ ਅਹਿੰਸਾ ਉੱਤਮ ਹੈ । -ਪੁਸ਼ਨ ਵਿਆਕਰਨ (8) ਸਾਰੇ ਜੀਵਾਂ ਪ੍ਰਤੀ ਦੋਸਤੀ ਦੀ ਭਾਵਨਾ ਰਖੋ । -ਉਤਰਾਧਿਐਨ (9) ਜੀਵ ਹਿੰਸਾ ਆਪਣੀ ਹਿੰਸਾ ਹੈ । ਜੀਵਾਂ ਪ੍ਰਤੀ ਦਿਆ ਆਪਣੇ ਪ੍ਰਤੀ ਦਿਆ ਹੈ । ਇਸ ਦਰਿਸ਼ਟੀ ਨੂੰ ਲੈ ਕੇ ਸੱਚਾ ਸਾਧੂ ਹਮੇਸ਼ਾ ਹਿੰਸਾ ਦਾ ਤਿਆਗ ਕਰਦਾ ਹੈ । -ਭਗਵਤ (10) ਸੰਸਾਰ ਵਿਚ ਜੋ ਕੁਝ ਸੁਖ, ਵਡਿਆਈ, ਸਹਿਜ, ਸੁੰਦਰਤਾ, ਅਰੋਗਤਾ ਅਤੇ ਭਾਗ ਵਿਖਾਈ ਦਿੰਦੇ ਹਨ ਸਭ ਅਹਿੰਸਾ ਦਾ ਫਲ ਹਨ । -ਭਗਵਤੀ (11) ਸੰਸਾਰ ਵਿਚ ਜਿਵੇਂ ਸਮਰੂ ਤੋਂ ਉਚੀ ਅਤੇ ਅਕਾਸ਼ ਤੋਂ ਵਿਸ਼ਾਲ ਕੋਈ ਦੂਸਰੀ ਚੀਜ਼ ਨਹੀਂ ਉਸ ਪ੍ਰਕਾਰ ਇਹ ਗੱਲ ਵਿਸ਼ਵਾਸ਼ ਕਰਨ ਵਾਲੀ ਹੈ ਕਿ ਅਹਿੰਸਾ ਤੋਂ ਬੜਾ ਕੋਈ ਧਰਮ ਨਹੀਂ। -ਭਗਵਤੀ (12) ਜੀਵ ਹਿੰਸਾ ਹੀ ਪਾਪ ਕਰਮ ਦੇ ਬੰਧਨ ਦਾ ਕਾਰਣ ਹੈ । ਇਹ ਹਿੰਸਾ ਹੀ ਮੌਤ ਅਤੇ ਨਰਕ ਹੈ । -ਅਚਾਰਾਂਗ 2 ] { ਭਗਵਾਨ ਮਹਾਵੀਰPage Navigation
1 2 3 4 5 6 7 8 9 10 11 12 13 14 15 16 17 18 19 20