Book Title: Worries Author(s): Dada Bhagwan Publisher: Dada Bhagwan Aradhana Trust View full book textPage 6
________________ ਬੇਨਤੀ ਆਤਮਵਿਗਿਆਨੀ ਸ੍ਰੀ ਅੰਬਾਲਾਲ ਮੂਜੀ ਭਾਈ ਪਟੇਲ, ਜਿਹਨਾਂ ਨੂੰ ਲੋਕ ‘ਦਾਦਾ ਭਗਵਾਨ ਦੇ ਨਾਮ ਨਾਲ ਵੀ ਜਾਣਦੇ ਹਨ, ਉਹਨਾਂ ਦੇ ਸ੍ਰੀ ਮੁੱਖ ਤੋਂ ਅਧਿਆਤਮ ਅਤੇ ਵਿਹਾਰ ਗਿਆਨ ਸੰਬੰਧੀ ਜੋ ਵਾਣੀ ਨਿਕਲੀ, ਉਸਨੂੰ ਰਿਕਾਰਡ ਕਰਕੇ, ਸੰਕਲਨ ਅਤੇ ਸੰਪਾਦਨ ਕਰਕੇ ਕਿਤਾਬਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ | | ਗਿਆਨੀ ਪੁਰਖ਼ ਪੂਜਯ ਦਾਦਾ ਭਗਵਾਨ ਦੇ ਸ਼ੀਮੁੱਖ ਤੋਂ ਅਧਿਆਤਮ ਅਤੇ ਵਿਹਾਰ ਗਿਆਨ ਬਾਰੇ ਭਿੰਨ-ਭਿੰਨ ਵਿਸ਼ਿਆਂ ਤੇ ਨਿਕਲੀ ਸਰਸਵਤੀ ਦਾ ਅਦਭੁਤ (ਅਨੋਖਾ) ਸੰਕਲਨ ਇਸ ਕਿਤਾਬ ਵਿੱਚ ਹੋਇਆ ਹੈ, ਜਿਹੜੀ ਨਵੇਂ ਪਾਠਕਾਂ ਦੇ ਲਈ ਵਰਦਾਨ ਸਾਬਿਤ ਹੋਵੇਗੀ | ਪ੍ਰਸਤੁਤ ਅਨੁਵਾਦ ਵਿੱਚ ਇਹ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਸੁਣਨ ਵਾਲੇ ਨੂੰ ਏਦਾਂ ਲੱਗੇ ਕਿ ਦਾਦਾ ਜੀ ਦੀ ਹੀ ਵਾਣੀ ਸੂਈ ਜਾ ਰਹੀ ਹੈ, ਜਿਸਦੇ ਕਾਰਨ ਸ਼ਾਇਦ ਕਈ ਥਾਵਾਂ ਤੇ ਅਨੁਵਾਦ ਦੀ ਵਾਕ ਰਚਨਾ ਦੀ ਪੰਜਾਬੀ ਵਿਆਕਰਣ ਦੇ ਅਨੁਸਾਰ ਕਮੀ ਲੱਗ ਸਕਦੀ ਹੈ, ਪ੍ਰੰਤੂ ਇੱਥੇ ਉਦੇਸ਼ ਨੂੰ ਸਮਝ ਕੇ ਪੜਿਆ ਜਾਵੇ ਤਾਂ ਜ਼ਿਆਦਾ ਲਾਭਦਾਇਕ ਹੋਵੇਗਾ | ਗਿਆਨੀ ਦੀ ਵਾਈ ਨੂੰ ਪੰਜਾਬੀ ਭਾਸ਼ਾ ਵਿੱਚ ਅਸਲ ਰੂਪ ਵਿੱਚ ਅਨੁਵਾਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ | ਪ੍ਰਸਤੁਤ ਕਿਤਾਬ ਵਿੱਚ ਕਈ ਥਾਵਾਂ ਤੇ ਬਰੈਕਟ ਵਿੱਚ ਦਿਖਾਏ ਗਏ ਸ਼ਬਦ ਜਾਂ ਵਾਕ ਪਰਮ ਪੂਜਯ ਦਾਦਾ ਸ੍ਰੀ ਦੁਆਰਾ ਬੋਲੇ ਗਏ ਵਾਕਾਂ ਨੂੰ ਹੋਰ ਜ਼ਿਆਦਾ ਸਪਸ਼ੱਟ ਰੂਪ ਵਿੱਚ ਸਮਝਾਉਣ ਦੇ ਲਈ ਲਿਖੇ ਗਏ ਹਨ | ਜਦੋਂ ਕਿ ਕੁਝ ਥਾਵਾਂ ਤੇ ਅੰਗਰੇਜ਼ੀ ਸ਼ਬਦਾਂ ਦੇ ਪੰਜਾਬੀ ਅਰਥ ਦੇ ਰੂਪ ਵਿੱਚ ਰੱਖੇ ਗਏ ਹਨ | ਦਾਦਾ ਸ੍ਰੀ ਦੇ ਸ੍ਰੀ ਮੁੱਖ ਤੋਂ ਨਿਕਲੇ ਕੁਝ ਗੁਜਰਾਤੀ ਸ਼ਬਦ ਜਿਵੇਂ ਹਨ ਉਦਾਂ ਹੀ ਰੱਖੇ ਗਏ ਹਨ, ਕਿਉਂਕਿ ਉਹਨਾਂ ਸ਼ਬਦਾਂ ਦੇ ਲਈ ਪੰਜਾਬੀ ਵਿੱਚ ਇਹੋ ਜਿਹਾ ਕੋਈ ਸ਼ਬਦ ਨਹੀਂ ਹੈ, ਜੋ ਉਸਦਾ ਪੂਰਾ ਅਰਥ ਦੱਸ ਸਕੇ | ਜਦੋਂ ਕਿ ਉਹਨਾਂ ਸ਼ਬਦਾਂ ਦੇ ਸਮਾਨਤਾ ਵਾਲੇ ਸ਼ਬਦ ਅਰਥ ਦੇ ਰੂਪ ਵਿੱਚ ਬਰੈਕਟ ਵਿੱਚ ਅਤੇ ਪੁਸਤਕ ਦੇ ਅਖੀਰ ਵਿੱਚ ਦਿੱਤੇ ਗਏ ਹਨ | ਅਨੁਵਾਦ ਸੰਬੰਧੀ ਕਮੀਆਂ ਦੇ ਲਈ ਤੁਹਾਡੇ ਤੋਂ ਖਿਮਾ ਮੰਗਦੇ ਹਾਂ |Page Navigation
1 ... 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46