Book Title: Worries
Author(s): Dada Bhagwan
Publisher: Dada Bhagwan Aradhana Trust

View full book text
Previous | Next

Page 12
________________ ਚਿੰਤਾ ਦਾਦਾ ਸ੍ਰੀ : ਆਫ਼ਿਸ ਤਾਂ ਅਸੀਂ ਨੌਕਰੀ ਲਈ ਜਾਂਦੇ ਹਾਂ ਅਤੇ ਤਨਖਾਹ ਤਾਂ ਚਾਹੀਦੀ ਹੈ ਹੈ ਨਾ ? ਘਰ ਪਰਿਵਾਰ ਚਲਾਉਣਾ ਹੈ, ਇਸ ਲਈ ਘਰ ਨਹੀਂ ਛੱਡਣਾ, ਨੌਕਰੀ ਵੀ ਨਹੀਂ ਛੱਡਈ | ਪਰ ਜਿੱਥੇ ਚਿੰਤਾ ਨਹੀਂ ਖਤਮ ਹੁੰਦੀ ਕੇਵਲ ਉਹ ਸਤਿਸੰਗ ਛੱਡ ਦੇਣਾ ਹੈ। ਨਵਾਂ ਦੂਜਾ ਸਤਿਸੰਗ ਲੱਭਣਾ, ਤੀਜੇ ਸਤਿਸੰਗ ਵਿੱਚ ਜਾਣਾ | ਸਤਿਸੰਗ ਕਈ ਤਰ੍ਹਾਂ ਦੇ ਹੁੰਦੇ ਹਨ, ਪਰ ਸਤਿਸੰਗ ਨਾਲ ਚਿੰਤਾ ਜਾਣੀ ਚਾਹੀਦੀ ਹੈ । ਤੁਸੀਂ ਕਿਸੇ ਦੂਜੇ ਸਤਿਸੰਗ ਵਿੱਚ ਨਹੀਂ ਗਏ ? ਪ੍ਰਸ਼ਨ ਕਰਤਾ : ਪਰ ਸਾਨੂੰ ਏਦਾਂ ਕਿਹਾ ਗਿਆ ਹੈ ਕਿ ਭਗਵਾਨ ਤੁਹਾਡੇ ਅੰਦਰ ਹੀ ਹਨ। ਸ਼ਾਂਤੀ ਤੁਹਾਨੂੰ ਅੰਦਰੋਂ ਹੀ ਮਿਲੇਗੀ, ਬਾਹਰ ਭਟਕਣਾ ਬੰਦ ਕਰ ਦਿਓ। ਦਾਦਾ ਸ੍ਰੀ : ਹਾਂ, ਠੀਕ ਹੈ। ਪ੍ਰਸ਼ਨ ਕਰਤਾ : ਪਰ ਅੰਦਰ ਜੋ ਭਗਵਾਨ ਬੈਠੇ ਹਨ, ਉਹਨਾਂ ਦਾ ਜ਼ਰਾ ਵੀ ਅਨੁਭਵ ਨਹੀਂ ਹੁੰਦਾ। ਦਾਦਾ ਸ੍ਰੀ : ਚਿੰਤਾ ਵਿੱਚ ਅਨੁਭਵ ਨਹੀਂ ਹੁੰਦਾ । ਚਿੰਤਾ ਹੋਣ ਤੇ ਜੋ ਅਨੁਭਵ ਹੋਇਆ ਹੋਵੇਗਾ ਉਹ ਵੀ ਚਲਿਆ ਜਾਏਗਾ । ਚਿੰਤਾ ਤਾਂ ਇੱਕ ਤਰ੍ਹਾਂ ਦਾ ਹੰਕਾਰ ਕਹਾਉਂਦਾ ਹੈ । ਭਗਵਾਨ ਕਹਿੰਦੇ ਹਨ ਕਿ, “ਤੂੰ ਹੰਕਾਰ ਕਰਦਾ ਹੈਂ, ਤਾਂ ਚਲਿਆ ਜਾ ਸਾਡੇ ਕੋਲੋਂ |' ਜਿਸਨੂੰ “ਇਹ ਮੈਂ ਚਲਾਉਂਦਾ ਹਾਂ ਇੰਝ ਚਲਾਉਣ ਦਾ ਹੰਕਾਰ ਹੋਵੇ, ਉਹੀ ਚਿੰਤਾ ਕਰਦਾ ਹੈ ਨਾ ! ਜਿਸਨੂੰ ਭਗਵਾਨ ਤੇ ਜ਼ਰਾ ਵੀ ਵਿਸ਼ਵਾਸ ਨਾ ਹੋਵੇ, ਉਹੀ ਚਿੰਤਾ ਕਰਦਾ ਹੈ। ਪ੍ਰਸ਼ਨ ਕਰਤਾ : ਭਗਵਾਨ ਉੱਤੇ ਵਿਸ਼ਵਾਸ ਤਾਂ ਹੈ। ਦਾਦਾ ਸ੍ਰੀ : ਵਿਸ਼ਵਾਸ ਹੋਵੇ ਤਾਂ ਏਦਾਂ ਕਰੇਗਾ ਹੀ ਨਹੀਂ । ਰੱਬ ਤੇ ਡੋਰੀ ਛੱਡ ਕੇ, ਚੈਨ ਨਾਲ ਸੌਂ ਜਾਵੇਂ । ਫਿਰ ਚਿੰਤਾ ਭਲਾ ਕੌਣ ਕਰੇ ? ਇਸ ਲਈ ਭਗਵਾਨ ਉੱਤੇ ਭਰੋਸਾ ਰੱਖੋ | ਭਗਵਾਨ ਤੁਹਾਡਾ ਥੋੜਾ ਬਹੁਤ ਸੰਭਾਲਦਾ ਹੋਵੇਗਾ ਕਿ ਨਹੀਂ ? ਖਾਣਾ ਖਾ ਕੇ ਫਿਰ ਚਿੰਤਾ ਕਰਦੇ ਹੋ ? ਪਾਚਕ ਰਸ ਪਏ ਕਿ ਨਹੀਂ, ਪਿੱਤ ਪਿਆ, ਇਹੋ ਜਿਹੀਆਂ ਸਾਰੀਆਂ ਚਿੰਤਾਵਾਂ ਨਹੀਂ ਕਰਦੇ ? ਇਸਦਾ ਖੂਨ ਬਣੇਗਾ ਕਿ ਨਹੀਂ, ਇਸਦਾ ਸੰਡਾਸ ਹੋਵੇਗਾ ਕਿ ਨਹੀਂ, ਇਹੋ ਜਿਹੀ ਚਿੰਤਾ ਕਰਦੇ ਹੋ ? ਭਾਵ ਇਹ ਅੰਦਰ ਦਾ ਬਹੁਤ ਕੁਝ ਚਲਾਉਣ ਦਾ ਹੈ, ਬਾਹਰ ਤਾਂ

Loading...

Page Navigation
1 ... 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46