Book Title: Worries
Author(s): Dada Bhagwan
Publisher: Dada Bhagwan Aradhana Trust
View full book text
________________
29
ਹੁਣ ਸਾਵਧਾਨੀ ਅਤੇ ਚਿੰਤਾ ਵਿੱਚ ਬਹੁਤ ਫ਼ਰਕ ਹੈ। ਸਾਵਧਾਨੀ ਤਾਂ ਜਾਗ੍ਰਿਤੀ (ਜਾਗ ਜਾਣਾ) ਹੈ ਅਤੇ ਚਿੰਤਾ ਭਾਵ ਕਿ ਜੀ ਜਲਾਉਂਦੇ ਰਹਿਣਾ। ਨਾਰਮੈਲਿਟੀ ਨਾਲ ਹੈ ਮੁਕਤੀ
ਚਿੰਤਾ
ਪ੍ਰਸ਼ਨ ਕਰਤਾ : ਪਰਵਸ਼ਤਾ ਅਤੇ ਚਿੰਤਾ ਦੋਨੋਂ ਇੱਕ ਨਹੀਂ ਹਨ ?
ਦਾਦਾ ਸ੍ਰੀ : ਚਿੰਤਾ ਤਾਂ ਅਬਵ ਨਾਰਮਲ ਇਗੋਇਜ਼ਮ ਹੈ ਅਤੇ ਪਰਵਸ਼ਤਾ (ਕਿਸੇ ਹੋਰ ਦੇ ਅਧੀਨ) ਉਹ ਇਗੋਇਜ਼ਮ ਨਹੀਂ ਹੈ। ਪਰਾਧੀਨਤਾ ਤਾਂ ਲਾਚਾਰੀ ਹੈ ਅਤੇ ਚਿੰਤਾ ਉਹ ਅਬਵ ਨਾਰਮਲ ਇਗੋਇਜ਼ਮ ਹੈ। ਅਬਵ ਨਾਰਮਲ ਇਗੋਇਜ਼ਮ ਹੋਵੇ ਤਾਂ ਚਿੰਤਾ ਹੋਵੇਗੀ, ਨਹੀਂ ਤਾਂ ਨਹੀਂ ਹੋਵੇਗੀ। ਇਹ ਰਾਤ ਨੂੰ ਘਰ ਵਿੱਚ ਨੀਂਦ ਕਿਸਨੂੰ ਨਹੀਂ ਆਉਂਦੀ ਹੋਵੇਗੀ ? ਤਦ ਕਹੋਗੇ, ਜਿਸਨੂੰ ਇਗੋਇਜ਼ਮ ਜ਼ਿਆਦਾ ਹੈ ਉਸਨੂੰ।
ਇਗੋਇਜ਼ਮ ਵਰਤਨ ਨੂੰ ਕਿਹਾ ਹੈ, ਅਬਵ ਨਾਰਮਲ ਇਗੋਇਜ਼ਮ ਵਰਤਨ ਨੂੰ ਨਹੀਂ ਕਿਹਾ ਹੈ। ਭਾਵ ਚਿੰਤਾ ਕਰਨਾ ਗੁਨਾਹ ਹੈ ਅਤੇ ਉਸਦਾ ਨਤੀਜਾ ਜਾਨਵਰ ਜੂਨੀ ਹੁੰਦਾ ਹੈ।
ਪ੍ਰਸ਼ਨ ਕਰਤਾ : ਚਿੰਤਾ ਨਾ ਹੋਵੇ ਉਸਦੇ ਲਈ ਕੀ ਉਪਾਅ ਹੈ ?
ਦਾਦਾ ਸ੍ਰੀ : ਵਾਪਸ ਪਰਤਣਾ। ਵਾਪਸ ਪਰਤਣਾ ਚਾਹੀਦਾ ਜਾਂ ਇਗੋਇਜ਼ਮ ਪੂਰੀ ਤਰ੍ਹਾਂ ਖਤਮ ਕਰਨਾ ਚਾਹੀਦਾ ਹੈ। ਗਿਆਨੀ ਪੁਰਖ ਹੋਣ ਤਾਂ ਗਿਆਨੀ ਪੁਰਖ ‘ਗਿਆਨ’ ਦੇਣ ਤਾਂ ਸਭ ਹੋ ਜਾਂਦਾ ਹੈ।
ਚਿੰਤਾ ਕਿੰਝ ਜਾਵੇ ?
ਪ੍ਰਸ਼ਨ ਕਰਤਾ : ਚਿੰਤਾ ਕਿਉਂ ਨਹੀਂ ਛੁੱਟਦੀ ? ਚਿੰਤਾ ਤੋਂ ਮੁਕਤ ਹੋਣ ਦੇ ਲਈ ਕੀ ਕਰੀਏ ?
ਦਾਦਾ ਸ੍ਰੀ : ਚਿੰਤਾ ਬੰਦ ਹੋ ਜਾਏ, ਇਹੋ ਜਿਹਾ ਮਨੁੱਖ ਮਿਲੇਗਾ ਹੀ ਨਹੀਂ। ਕ੍ਰਿਸ਼ਨ ਗਵਾਨ ਦੇ ਭਗਤ ਨੂੰ ਵੀ ਚਿੰਤਾ ਹੋਣਾ ਬੰਦ ਨਹੀਂ ਹੁੰਦੀ ਹੈ ਨਾ ! ਅਤੇ ਚਿੰਤਾ ਨਾਲ ਸਾਰਾ ਗਿਆਨ ਅੰਨਾ ਹੋ ਜਾਂਦਾ ਹੈ, ਫ੍ਰੈਕਚਰ ਹੋ ਜਾਂਦਾ ਹੈ।

Page Navigation
1 ... 36 37 38 39 40 41 42 43 44 45 46