Book Title: Worries
Author(s): Dada Bhagwan
Publisher: Dada Bhagwan Aradhana Trust

View full book text
Previous | Next

Page 36
________________ 27 ਇਸਨੂੰ ਚਲਾਉਣ ਵਾਲਾ ਕੌਣ ਹੋਵੇਗਾ ? ਭੈਣ, ਤੂੰ ਤਾਂ ਜਾਣਦੀ ਹੋਵੇਂਗੀ ? ਇਹ ਸੇਠ ਜੀ ਜਾਣਦੇ ਹੋਣਗੇ ? ਕੌਣ ਹੋਵੇਗਾ ਚਲਾਉਣ ਵਾਲਾ, ਜਾਂ ਤੁਸੀਂ ਹੋ ਚਲਾਉਣ ਵਾਲੇ ? ਚਲਾਉਣ ਵਾਲੇ ਸੰਯੋਗ ਚਿੰਤਾ ...... ਕਰਤਾ ਕੌਣ ਹੈ ? ਇਹ ਸੰਯੋਗ ਕਰਤਾ ਹਨ। ਇਹ ਸਾਰੇ ਸੰਯੋਗ, ਸਾਇੰਟੀਫਿਕ ਸਰਕਮਸਟੇਨਸ਼ਿਅਲ ਐਵਿਡੈਂਸ ਇਕੱਠੇ ਹੁੰਦੇ ਹਨ, ਤਦ ਕੰਮ ਹੋਵੇ ਇਸ ਤਰ੍ਹਾਂ ਹੈ। ਤੁਹਾਡੇ ਹੱਥ ਵਿੱਚ ਸੱਤਾ ਨਹੀਂ ਹੈ। ਤੁਹਾਨੂੰ ਤਾਂ ਸੰਯੋਗਾਂ ਨੂੰ ਵੇਖਦੇ ਰਹਿਣਾ ਹੈ ਕਿ ਸੰਯੋਗ ਕਿਹੋ ਜਿਹੇ ਹਨ। ਸੰਯੋਗ ਇਕੱਠੇ ਹੁੰਦੇ ਹਨ ਤਾਂ ਕੰਮ ਹੋ ਹੀ ਜਾਂਦਾ ਹੈ। ਕੋਈ ਮਨੁੱਖ ਮਾਰਚ ਮਹੀਨੇ ਵਿੱਚ ਮੀਂਹ ਦੀ ਲਾਲਸਾ ਰੱਖੇ ਉਹ ਗਲਤ ਕਹਾਉਂਦਾ ਹੈ। ਅਤੇ ਜੂਨ ਦੀ ਪੰਦਰਾਂ ਤਾਰੀਖ ਆਈ ਕਿ ਸੰਯੋਗ ਇਕੱਠੇ ਹੋਏ। ਕਾਲ ਦਾ ਸੰਯੋਗ ਇਕੱਠਾ ਹੋਇਆ, ਪਰ ਬੱਦਲਾਂ ਦਾ ਸੰਯੋਗ ਨਹੀਂ ਮਿਲਿਆ ਹੋਵੇ, ਤਾਂ ਬਿਨਾਂ ਬੱਦਲਾਂ ਦੇ ਮੀਂਹ ਕਿਵੇਂ ਪਏਗਾ ? ਪਰ ਬੱਦਲ ਇਕੱਠੇ ਹੋਏ, ਕਾਲ ਆ ਮਿਲਿਆ, ਫਿਰ ਬਿਜਲੀ ਚਮਕੀ ਅਤੇ ਹੋਰ ਐਵੀਡੈਂਸ ਇਕੱਠੇ ਹੋਏ, ਤਾਂ ਮੀਂਹ ਪਏਗਾ ਹੀ| ਭਾਵ ਸੰਯੋਗ ਮਿਲਣੇ ਚਾਹੀਦੇ ਹਨ | ਮਨੁੱਖ ਸੰਯੋਗਾਂ ਦੇ ਵੱਸ ਹੈ, ਪਰ ਖੁਦ ਇੰਝ ਮੰਨਦਾ ਹੈ ਕਿ, ‘ਮੈਂ ਕੁਝ ਕਰਦਾ ਹਾਂ'। ਪਰ ਉਸਦਾ ਕਰਤਾ ਹੋਣਾ, ਉਹ ਵੀ ਸੰਯੋਗਾਂ ਦੇ ਵੱਸ ਹੈ। ਇੱਕ ਵੀ ਸੰਯੋਗ ਅੱਡ ਹੋ ਗਿਆ, ਤਾਂ ਉਸ ਨਾਲ ਉਹ ਕੰਮ ਨਹੀਂ ਹੋ ਸਕਦਾ। “ਮੈਂ ਕੌਣ ਹਾਂ” ਇਹ ਜਾਣਨ ਨਾਲ ਸਦੀਵੀ ਹੱਲ ਅਸਲ ਵਿੱਚ ਤਾਂ ‘ਮੈਂ ਕੌਣ ਹਾਂ” ਇਹ ਜਾਣਨਾ ਚਾਹੀਦਾ ਹੈ ਨਾ, ਖੁਦ ਦੇ ਉੱਪਰ ਬਿਜਨਸ ਕਰਾਂਗੇ, ਤਾਂ ਨਾਲ ਆਵੇਗਾ | ਨਾਮ ਉੱਤੇ ਬਿਜਨਸ ਕਰਾਂਗੇ ਤਾਂ ਸਾਡੇ ਹੱਥ ਕੁਝ ਨਹੀਂ ਰਹੇਗਾ। ਥੋੜਾ-ਬਹੁਤ ਸਮਝਣਾ ਪਵੇਗਾ ਕਿ ਨਹੀਂ ?' ਮੈਂ ਕੌਣ ਹਾਂ' ਇਹ ਜਾਣਨਾ ਹੋਵੇਗਾ ਨਾ ! ਇੱਥੇ ਤੁਹਾਡਾ ਹੱਲ ਕੱਢ ਦਿੰਦੇ ਹਾਂ, ਫਿਰ ਚਿੰਤਾ-ਵਰੀਜ਼ ਕੁਝ ਨਹੀਂ ਹੋਵੇਗਾ ਕਦੀ । ਚਿੰਤਾ ਹੁੰਦੀ ਹੈ, ਇਹ ਚੰਗਾ ਲੱਗਦਾ ਹੈ ? ਕਿਉਂ ਨਹੀਂ ਲੱਗਦਾ ?

Loading...

Page Navigation
1 ... 34 35 36 37 38 39 40 41 42 43 44 45 46