Book Title: Worries
Author(s): Dada Bhagwan
Publisher: Dada Bhagwan Aradhana Trust

View full book text
Previous | Next

Page 25
________________ 16 . ਚਿੰਤਾ ਉਮਰ ਦਾ ਐਕਸਟੈਨਸ਼ਨ ਮਿਲਿਆ ? ਤੁਸੀਂ ਇਸ ਸੰਸਾਰ ਵਿੱਚ ਹਾਲੇ ਦੋ ਸੌ ਇੱਕ ਸਾਲ ਤਾਂ ਰਹੋਗੇ ਨਾ ! ਕੀ ਐਕਸਟੈਨਸ਼ਨ ਨਹੀਂ ਲਿਆ ? ਪ੍ਰਸ਼ਨ ਕਰਤਾ : ਐਕਸਟੈਨਸ਼ਨ ਕਿੰਝ ਮਿਲੇ ? ਸਾਡੇ ਹੱਥ ਵਿੱਚ ਤਾਂ ਕੁਝ ਵੀ ਨਹੀਂ ਹੈ, ਮੈਨੂੰ ਤਾਂ ਨਹੀਂ ਲੱਗਦਾ। ਦਾਦਾ ਸ੍ਰੀ : ਕੀ ਗੱਲ ਕਰਦੇ ਹੋ ? ਜੇ ਜਿਓਣਾ ਹੱਥ ਵਿੱਚ ਹੁੰਦਾ ਤਾਂ ਮਰਦੇ ਨਹੀਂ । ਜੇ ਉਮਰ ਦਾ ਐਕਸਟੈਨਸ਼ਨ ਨਹੀਂ ਮਿਲਦਾ ਹੈ ਤਾਂ ਕਿਓਂ ਚਿੰਤਾ ਕਰਦੇ ਹੋ ? ਜੋ ਮਿਲਿਆ ਹੈ, ਉਸ ਨੂੰ ਆਰਾਮ ਨਾਲ ਭੋਗੋ ਨਾ ! ਚਿੰਤਾ ਮੁੱਲ ਲੈਣਾ, ਮਨੁੱਖੀ ਸੁਭਾਅ ਚਿੰਤਾ ਨਾਲ ਹੀ ਤਾਂ ਕੰਮ ਵਿਗੜਦਾ ਹੈ। ਇਹ ਚਿੰਤਾ ਹੈ ਜੋ ਕੰਮ ਨੂੰ ਸੌ ਪ੍ਰਤੀਸ਼ਤ ਦੀ ਥਾਂ ਸੱਤਰ ਪ੍ਰਤੀਸ਼ਤ ਕਰ ਦਿੰਦੀ ਹੈ। ਚਿੰਤਾ ਕੰਮ ਨੂੰ ਬਸਕਟ (ਵਿਘਨ ਪਾਉਣਾ) ਕਰਦੀ ਹੈ। ਜੇ ਚਿੰਤਾ ਨਾ ਹੋਵੇ ਤਾਂ ਬੜਾ ਚੰਗਾ ਨਤੀਜਾ ਆਵੇ। ਜਿਵੇਂ “ਅਸੀਂ ਮਰਨ ਵਾਲੇ ਹਾਂ, ਇਹ ਸਭ ਨੂੰ ਪਤਾ ਹੈ । ਮੌਤ ਯਾਦ ਆਉਂਦੀ ਹੈ ਤਾਂ ਕੀ ਕਰਦੇ ਹਨ ਲੋਕ ? ਜੇ ਆ ਜਾਵੇ ਤਾਂ ਕੀ ਕਰਦੇ ਹਨ ? ਉਸਨੂੰ ਧੱਕਾ ਮਾਰ ਦਿੰਦੇ ਹਨ | ਸਾਨੂੰ ਕੁਝ ਹੋ ਜਾਵੇਗਾ ਤਾਂ, ਇੰਝ ਯਾਦ ਆਉਂਦੇ ਹੀ ਧੱਕਾ ਮਾਰ ਦਿੰਦੇ ਹਨ । ਉਸੀਂ ਤਰ੍ਹਾਂ ਜਦੋਂ ਅੰਦਰ ਚਿੰਤਾ ਹੋਣ ਲੱਗੇ, ਤਦ ਉਸਨੂੰ ਧੱਕਾ ਮਾਰ ਦੇਣਾ ਕਿ ਨਹੀਂ ਭਰਾਵਾ ! ਚਿੰਤਾ ਨਾਲ ਹਮੇਸ਼ਾਂ ਸਭ ਵਿਗੜਦਾ ਹੈ । ਚਿੰਤਾ ਨਾਲ ਜੇ ਗੱਡੀ ਚਲਾਵਾਂਗੇ ਤਾਂ ਟੱਕਰ ਹੋ ਜਾਵੇਗੀ । ਚਿੰਤਾ ਨਾਲ ਧੰਧਾ ਕਰੀਏ, ਉੱਥੇ ਕੰਮ ਪੁੱਠਾ ਹੋ ਜਾਏ । ਚਿੰਤਾ ਨਾਲ ਸੰਸਾਰ ਵਿੱਚ ਇਹ ਸਭ ਵਿਗੜਿਆ ਹੈ। ਚਿੰਤਾ ਕਰਨ ਜਿਹਾ ਸੰਸਾਰ ਹੈ ਹੀ ਨਹੀਂ । ਇਸ ਸੰਸਾਰ ਵਿੱਚ ਚਿੰਤਾ ਕਰਨਾ ਇਹ ਬੈਸਟ ਫੂਲਿਸ਼ਨੇਸ (ਸਭ ਤੋਂ ਵੱਡੀ ਮੂਰਖਤਾ) ਹੈ । ਸੰਸਾਰ ਚਿੰਤਾ ਕਰਨ ਦੇ ਲਈ ਹੈ ਹੀ ਨਹੀਂ । ਇਹ ਇਟਸੈਲਫ ਕ੍ਰਿਏਸ਼ਨ (ਆਪਣੇ ਆਪ ਬਇਆ) ਹੈ । ਰੱਬ ਨੇ ਇਹ ਕ੍ਰਿਏਸ਼ਨ (ਉਤਪਤੀ) ਨਹੀਂ ਕੀਤੀ ਹੈ। ਇਸ ਲਈ ਚਿੰਤਾ ਕਰਨ ਲਈ ਇਹ ਕ੍ਰਿਏਸ਼ਨ ਨਹੀਂ ਹੈ। ਇਹ

Loading...

Page Navigation
1 ... 23 24 25 26 27 28 29 30 31 32 33 34 35 36 37 38 39 40 41 42 43 44 45 46