Book Title: Worries
Author(s): Dada Bhagwan
Publisher: Dada Bhagwan Aradhana Trust

View full book text
Previous | Next

Page 26
________________ ਚਿੰਤਾ 17 ਮਨੁੱਖ ਇਕੱਲੇ ਹੀ ਚਿੰਤਾ ਕਰਦੇ ਹਨ, ਹੋਰ ਕੋਈ ਜੀਵ ਚਿੰਤਾ ਨਹੀਂ ਕਰਦਾ । ਹੋਰ ਚੌਰਾਸੀ ਲੱਖ ਜੂਨਾਂ ਹਨ, ਪਰ ਕੋਈ ਚਿੰਤਾ ਨਹੀਂ ਕਰਦਾ । ਇਹ ਮਨੁੱਖ ਨਾਮੀ ਜੀਵ ਲੋੜ ਤੋਂ ਵੱਧ ਅਕਲ ਵਾਲੇ ਹਨ, ਜਿਹੜੇ ਸਾਰਾ ਦਿਨ ਚਿੰਤਾ ਵਿੱਚ ਬਲਦੇ ਰਹਿੰਦੇ ਹਨ। ਚਿੰਤਾ ਤਾਂ ਪਿਓਰ ਈਗੋਇਜ਼ਮ (ਖ਼ਰਾ ਹੰਕਾਰ) ਹੈ। ਇਹ ਜਾਨਵਰ ਕੋਈ ਚਿੰਤਾ ਨਹੀਂ ਕਰਦੇ ਅਤੇ ਇਹਨਾਂ ਮਨੁੱਖਾਂ ਨੂੰ ਚਿੰਤਾ ? ਓਹੋ ਹੋ ਹੋ ! ਅਣਗਿਣਤ ਜਾਨਵਰ ਹਨ, ਕਿਸੇ ਨੂੰ ਚਿੰਤਾ ਨਹੀਂ ਹੈ ਅਤੇ ਇਹ ਮਨੁੱਖ ਇਕੱਲਾ ਹੀ ਜੜ੍ਹ ਵਰਗਾ ਹੈ ਕਿ ਸਾਰਾ ਦਿਨ ਚਿੰਤਾ ਵਿੱਚ ਬਲਦੇ ਰਹਿੰਦੇ ਹਨ। ਪ੍ਰਸ਼ਨ ਕਰਤਾ : ਜਾਨਵਰਾਂ ਤੋਂ ਵੀ ਗਏ-ਗੁਜ਼ਰੇ ਹਨ ਨਾ ਇਹ ? ਦਾਦਾ ਸ੍ਰੀ : ਜਾਨਵਰ ਤਾਂ ਕਈ ਗੁਣਾ ਚੰਗੇ ਹਨ। ਜਾਨਵਰ ਨੂੰ ਤਾਂ ਰੱਬ ਨੇ ਅਧੀਨ (ਨਿਰਭਰ) ਕਿਹਾ ਹੈ। ਇਸ ਸੰਸਾਰ ਵਿੱਚ ਜੇ ਕੋਈ ਬੇਸਹਾਰਾ ਹੈ, ਤਾਂ ਉਹ ਇਕੱਲੇ ਮਨੁੱਖ ਹੀ ਹਨ ਅਤੇ ਉਹਨਾਂ ਵਿੱਚੋਂ ਵੀ ਹਿੰਦੋਸਤਾਨ ਦੇ ਮਨੁੱਖ ਹੀ ਸੌ ਪ੍ਰਤੀਸ਼ਤ ਬੇਸਹਾਰਾ ਹਨ, ਫਿਰ ਇਹਨਾਂ ਨੂੰ ਦੁੱਖ ਹੀ ਹੋਵੇਗਾ ਨਾ ! ਕਿ ਜਿਹਨਾਂ ਨੂੰ ਕਿਸੇ ਤਰ੍ਹਾਂ ਦਾ ਸਹਾਰਾ ਹੀ ਨਹੀਂ ਹੈ। ਮਜ਼ਦੂਰ ਚਿੰਤਾ ਨਹੀਂ ਕਰਦੇ ਅਤੇ ਸੇਠ ਲੋਕ ਚਿੰਤਾ ਕਰਦੇ ਹਨ। ਮਜ਼ਦੂਰ ਇੱਕ ਵੀ ਚਿੰਤਾ ਨਹੀਂ ਕਰਦੇ, ਕਿਉਂਕਿ ਮਜ਼ਦੂਰ ਉੱਚੀ ਜੂਨੀਂ ਵਿੱਚ ਜਾਣ ਵਾਲੇ ਹਨ ਅਤੇ ਸੇਠ ਲੋਕ ਨੀਵੀਂ ਜੂਨਾਂ ਵਿੱਚ ਜਾਣ ਵਾਲੇ ਹਨ । ਚਿੰਤਾ ਨਾਲ ਨੀਵੀਂ ਜੂਨੀਂ ਹੁੰਦੀ ਹੈ, ਇਸ ਲਈ ਚਿੰਤਾ ਨਹੀਂ ਕਰਨੀ ਚਾਹੀਦੀ ਹੈ। | ਕੇਵਲ ਵਰੀਜ਼, ਵਰੀਜ਼, ਵਰੀਜ਼ । ਸ਼ਕਰਕੰਦੀ ਭੱਠੀ ਵਿੱਚ ਭੁੰਣਦੇ ਹਾਂ ਇੰਝ ਸੰਸਾਰ ਭੁੱਜ ਰਿਹਾ ਹੈ। ਮੱਛੀਆਂ ਤੇਲ ਵਿੱਚ ਤਲੀਏ ਇਹੋ ਜਿਹੀ ਤੜਫਨ, ਤੜਫਨ ਹੋ ਰਹੀ ਹੈ। ਇਸਨੂੰ ਲਾਈਫ (ਜੀਵਨ) ਕਿਵੇਂ ਕਹਾਂਗੇ ? ਮੈਂ ਕਰਦਾ ਹਾਂ ਇਸ ਲਈ ਚਿੰਤਾ ਪ੍ਰਸ਼ਨ ਕਰਤਾ : ‘ਚਿੰਤਾ ਨਾ ਹੋਵੇ ਉਸਦਾ ਪਤਾ ਲੱਗਣਾ, ਇਹ ਚਿੰਤਾ ਦਾ ਦੂਜਾ ਰੂਪ ਨਹੀਂ ਹੈ ?

Loading...

Page Navigation
1 ... 24 25 26 27 28 29 30 31 32 33 34 35 36 37 38 39 40 41 42 43 44 45 46