Book Title: Worries
Author(s): Dada Bhagwan
Publisher: Dada Bhagwan Aradhana Trust

View full book text
Previous | Next

Page 18
________________ ਚਿੰਤਾ ‘ਹੇ ਭਗਵਾਨ ! ਤੁਸੀਂ ਮਨ੍ਹਾਂ ਕਰਦੇ ਹੋ ਤਾਂ ਫਿਰ ਮੈਨੂੰ ਚਿੰਤਾ ਕਿਉਂ ਹੁੰਦੀ ਹੈ ? ਜਿਹੜਾ ਭਗਵਾਨ ਨਾਲ ਲੜਦਾ ਨਹੀਂ ਉਹ ਸੱਚਾ ਭਗਤ ਨਹੀਂ। ਜੇ ਕੋਈ ਦੁੱਖ ਆਵੇ, ਤਾਂ ਤੁਹਾਡੇ ਅੰਦਰ ਭਗਵਾਨ ਬੈਠੇ ਹਨ, ਉਹਨਾਂ ਨੂੰ ਝਿੜਕਣਾ-ਧਮਕਾਉਣਾ। ਜੋ ਭਗਵਾਨ ਨਾਲ ਵੀ ਝਗੜੇ, ਉਹ ਸੱਚਾ ਪ੍ਰੇਮ ਕਹਾਉਂਦਾ ਹੈ। ਅੱਜ ਤਾਂ ਭਗਵਾਨ ਦਾ ਸੱਚਾ ਭਗਤ ਮਿਲਣਾ ਵੀ ਮੁਸ਼ਕਲ ਹੈ। ਸਭ ਆਪਣੇ-ਆਪਣੇ ਮਤਲਬ ਨਾਲ ਘੁੰਮ ਰਹੇ ਹਨ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿੰਦੇ ਹਨ, ‘ਜੀਵ ਤੂੰ ਕਾਹੇ ਸੋਚ ਕਰੇ, ਕ੍ਰਿਸ਼ਨ ਕੋ ਕਰਨਾ ਹੋ ਸੋ ਕਰੇ ਤਦ ਇਹ ਲੋਕ ਕੀ ਕਹਿੰਦੇ ਹਨ ? ਕ੍ਰਿਸ਼ਨ ਭਗਵਾਨ ਤਾਂ ਕਹਿੰਦੇ ਹਨ, ਪਰ ਇਹ ਸੰਸਾਰ ਚਲਾਉਣਾ ਹੈ ਤਾਂ ਚਿੰਤਾ ਕੀਤੇ ਬਿਨਾਂ ਥੋੜੇ ਹੀ ਚੱਲੇਗਾ ? ਇਸ ਲਈ ਲੋਕਾਂ ਨੇ ਚਿੰਤਾ ਦੇ ਕਾਰਖਾਨੇ ਖੋਲ੍ਹੇ ਹਨ। ਉਹ ਮਾਲ ਵੀ ਨਹੀਂ ਵਿਕਦਾ। ਕਿੱਥੋਂ ਦੀ ਵਿਕੇ ? ਜਿੱਥੇ ਵੇਚਣ ਗਏ, ਉੱਥੇ ਵੀ ਉਸਦਾ ਕਾਰਖਾਨਾ ਤਾਂ ਹੋਵੇਗਾ ਹੀ ਨਾ। ਇਸ ਸੰਸਾਰ ਵਿੱਚ ਇੱਕ ਵੀ ਮਨੁੱਖ ਇਹੋ ਜਿਹਾ ਲੱਭੋ ਕਿ ਜਿਸਨੂੰ ਚਿੰਤਾ ਨਹੀਂ ਹੁੰਦੀ ਹੋਵੇ | ਇੱਕ ਪਾਸੇ ਕਹਿੰਦੇ ਹਨ ਕਿ ‘ਸ਼੍ਰੀ ਕ੍ਰਿਸ਼ਨ ਸ਼ਰਣਮ ਮਮ' ਅਤੇ ਜੇ ਸ਼੍ਰੀ ਕ੍ਰਿਸ਼ਨ ਦੀ ਸ਼ਰਣ ਲਈ ਹੈ ਤਾਂ ਫਿਰ ਚਿੰਤਾ ਕਿਉਂ ? ਭਗਵਾਨ ਮਹਾਵੀਰ ਨੇ ਵੀ ਚਿੰਤਾ ਕਰਨ ਤੋਂ ਮਨ੍ਹਾਂ ਕੀਤਾ ਹੈ। ਉਹਨਾਂ ਨੇ ਤਾਂ ਇੱਕ ਚਿੰਤਾ ਦਾ ਫਲ ਜਾਨਵਰ ਜੂਨੀਂ ਕਿਹਾ ਹੈ। ਚਿੰਤਾ ਤਾਂ ਸਭ ਤੋਂ ਵੱਡਾ ਹੰਕਾਰ ਹੈ।” ਮੈਂ ਹੀ ਇਹ ਸਭ ਚਲਾਉਂਦਾ ਹਾਂ' ਇਹ ਜ਼ਬਰਦਸਤ ਭੁੱਲ ਹੈ ਨਾ, ਉਸਦੇ ਕਾਰਨ ਚਿੰਤਾ ਪੈਦਾ ਹੁੰਦੀ ਹੈ। ਮਿਲੇ ਇੱਕੋ ਹੀ ਗੱਲ ਹਰ ਪਾਸਿਓਂ ਚਿੰਤਾ ਤਾਂ ਆਰਤ ਧਿਆਨ ਹੈ। ਇਹ ਸ਼ਰੀਰ ਜਿੰਨਾ ਸ਼ਾਤਾ-ਅਸ਼ਾਤਾ (ਸੁੱਖ-ਦੁੱਖ) ਦਾ ਉਦੈ ਲੈ ਕੇ ਆਇਆ ਹੈ, ਓਨਾ ਭੁਗਤਣ ਦੇ ਨਾਲ ਹੀ ਛੁਟਕਾਰਾ ਹੈ। ਇਸ ਲਈ ਕਿਸੇ ਦਾ ਦੋਸ਼ ਨਾ ਵੇਖਣਾ, ਕਿਸੇ ਦੇ ਦੋਸ਼ ਉੱਤੇ ਅੱਖ ਨਾ ਰੱਖਣਾ ਅਤੇ ਖੁਦ ਦੇ ਦੋਸ਼ ਨਾਲ ਹੀ ਬੰਧਨ ਹੈ ਇੰਝ ਸਮਝ ਜਾਓ। ਤੇਰੇ ਤੋਂ ਕੁਝ ਬਦਲਾਓ ਹੋਣ ਵਾਲਾ ਨਹੀਂ ਹੈ। ਇਸ ਉੱਤੇ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਕਿਹਾ ਹੈ ਕਿ, ‘ਜੀਵ ਤੂੰ ਕਾਹੇ ਸੋਚ ਕਰੇ, ਕ੍ਰਿਸ਼ਨ ਕੋ ਕਰਨਾ ਹੋ ਸੋ ਕਰੇ।” ਤਾਂ ਜੈਨ ਕੀ ਕਹਿੰਦੇ ਹਨ ਕਿ, “ਇਹ ਤਾਂ ਕ੍ਰਿਸ਼ਨ ਭਗਵਾਨ

Loading...

Page Navigation
1 ... 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46