Book Title: Whatever Has Happened Is Justice Punjabi
Author(s): Dada Bhagwan
Publisher: Dada Bhagwan Aradhana Trust

View full book text
Previous | Next

Page 8
________________ ਹੋਇਆ ਸੋ ਨਿਆਂ ਵਿਸ਼ਵ ਦੀ ਵਿਸ਼ਾਲਤਾ, ਸ਼ਬਦਾਂ ਤੋ ਪਰੇ..... ਸਾਰੇ ਗ੍ਰੰਥਾਂ ਵਿੱਚ ਜਿੰਨਾ ਵਰਣਨ ਹੈ, ਉਨਾ ਹੀ ਜਗਤ ਨਹੀਂ ਹੈ। ਗ੍ਰੰਥਾਂ ਵਿੱਚ ਤਾਂ ਕੁੱਝ ਹੀ ਅੰਸ਼ ਹਨ। ਬਾਕੀ, ਜਗਤ ਤਾਂ ਅਵਕਤਵਿਆ ਅਤੇ ਅਵਰਣਨੀਯ ਹੈ ਕਿ ਜੋ ਸ਼ਬਦਾਂ ਵਿੱਚ ਸਮਾ ਸਕੇ ਇਹੋ ਜਿਹਾ ਨਹੀਂ ਹੈ, ਤਾਂ ਫਿਰ ਤੁਸੀਂ ਸ਼ਬਦਾਂ ਤੋਂ ਬਾਹਰ ਕਿੱਥੋਂ ਲਿਆਉਗੇ? ਸ਼ਬਦਾਂ ਵਿੱਚ ਨਾ ਸਮਾ ਸਕੇ ਤਾਂ ਫਿਰ ਸ਼ਬਦਾਂ ਤੋਂ ਬਾਹਰ ਤੁਸੀਂ ਉਸਦਾ ਵਰਣਨ ਕਿੱਥੋਂ ਸਮਝੋਗੇ? ਜਗਤ ਇੰਨਾ ਬੜਾ, ਵਿਸ਼ਾਲ ਹੈ। ਅਤੇ ਮੈਂ ਦੇਖ ਕੇ ਬੈਠਾ ਹਾਂ। ਇਸ ਲਈ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕਿਹੋ ਜਿਹੀ ਵਿਸ਼ਾਲਤਾ ਹੈ! | ਕੁਦਰਤ ਤਾਂ ਹਮੇਸ਼ਾਂ ਨਿਆਂ ਵਾਲੀ ਹੀ ਹੈ। ਜੋ ਕੁਦਰਤ ਦਾ ਨਿਆਂ ਹੈ, ਉਸ ਵਿੱਚ ਇੱਕ ਛਿਣ ਦੇ ਲਈ ਵੀ ਅਨਿਆਂ ਨਹੀਂ ਹੋਇਆ। ਇਹ ਕੁਦਰਤ ਜੋ ਹੈ, ਉਹ ਇੱਕ ਛਿਣ ਦੇ ਲਈ ਵੀ ਅਨਿਆਈ ਨਹੀਂ ਹੋਈ। ਕੋਰਟ ਵਿੱਚ ਅਨਿਆਂ ਹੋਇਆ ਹੋਵੇਗਾ, ਪਰ ਕੁਦਰਤ ਦੇ ਅਨਿਆਂ ਵਾਲੀ ਹੋਈ ਹੀ ਨਹੀਂ। ਕੁਦਰਤ ਦਾ ਨਿਆਂ ਕਿਹੋ ਜਿਹਾ ਹੈ ਕਿ, ਜੇ ਤੁਸੀਂ ਚੋਖੇ ਇਨਸਾਨ ਹੋ ਅਤੇ ਜੇ ਅੱਜ ਤੁਸੀਂ ਚੋਰੀ ਕਰਨ ਜਾਓ ਤਾਂ ਤੁਹਾਨੂੰ ਪਹਿਲਾਂ ਹੀ ਪਕੜਵਾ ਦੇਵੇਗੀ ਅਤੇ ਜੇ ਮੈਲਾ ਇਨਸਾਨ ਹੋਵੇਗਾ ਤਾਂ ਉਸਨੂੰ ਪਹਿਲੇ ਦਿਨ ਐਨਕਰੇਜ਼ (ਹੌਂਸਲਾ-ਅਫ਼ਜਾਈ ਕਰੇਗੀ। ਕੁਦਰਤ ਦਾ ਇਹੋ ਜਿਹਾ ਹਿਸਾਬ ਹੁੰਦਾ ਹੈ ਪਹਿਲਾਂ ਵਾਲੇ ਨੂੰ ਚੋਖਾ ਰੱਖਣਾ ਹੈ ਇਸ ਲਈ ਉਸ ਨੂੰ ਪਕੜਵਾ ਦੇਵੇਗੀ, ਉਸਨੂੰ ਹੈਲਪ ਨਹੀਂ ਕਰੇਗੀ ਅਤੇ ਦੂਸਰੇ ਵਾਲੇ ਨੂੰ ਹੈਲਪ ਕਰਦੀ ਹੀ ਰਹੇਗੀ ਅਤੇ ਬਾਅਦ ਵਿੱਚ ਇਹੋ ਜਿਹੀ ਮਾਰ ਮਾਰੇਗੀ ਕਿ ਫਿਰ ਉਹ ਉੱਪਰ ਨਹੀਂ ਉੱਠ ਸਕੇਗਾ। ਉਹ ਅਧੋਗਤੀ (ਨੀਵੀ ਗਤੀ) ਵਿੱਚ ਜਾਵੇਗਾ। ਕੁਦਰਤ ਇੱਕ ਮਿੰਟ ਵੀ ਅਨਿਆਂ ਵਾਲੀ ਨਹੀਂ ਹੋਈ। ਲੋਕ ਮੈਨੂੰ ਪੁੱਛਦੇ ਹਨ ਕਿ ਇਹ ਤੁਹਾਡੇ ਪੈਰ ਵਿੱਚ ਫਰੈਕਚਰ ਹੋਇਆ ਹੈ, ਇਹ? ਇਹ ਸਭ ਕੁਦਰਤ ਨੇ ਨਿਆਂ ਹੀ ਕੀਤਾ ਹੈ।

Loading...

Page Navigation
1 ... 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40