Book Title: Whatever Has Happened Is Justice Punjabi
Author(s): Dada Bhagwan
Publisher: Dada Bhagwan Aradhana Trust

View full book text
Previous | Next

Page 36
________________ ਹੋਇਆ ਸੋ ਨਿਆਂ ਮਿਹਨਤ ਕੀਤੇ ਬਗੈਰ, ਆਪਣੇ ਅਕ੍ਰਮ ਮਾਰਗ ਵਿੱਚ ਮਨੁੱਖ ਅੱਗੇ ਵੱਧ ਸਕਦਾ ਹੈ। ਸਾਡੀਆਂ ਚਾਬੀਆਂ ਹੀ ਇਹੋ ਜਿਹੀਆਂ ਹਨ ਕਿ ਮਿਹਨਤ ਕੀਤੇ ਬਗੈਰ ਅੱਗੇ ਵੱਧ ਜਾਂਦਾ ਹੈ। | ਹੁਣ ਬੁੱਧੀ ਜਦੋਂ ਵਿਕਲਪ ਕਰਵਾਏ ਨਾ, ਤਾਂ ਕਹਿ ਦੇਣਾ, ‘ਹੋਇਆ ਸੋ ਨਿਆਂ। ਬੁੱਧੀ ਨਿਆਂ ਲੱਭੇ ਕਿ ਮੇਰੇ ਤੋਂ ਛੋਟਾ ਹੈ, ਮਰਿਆਦਾ ਨਹੀਂ ਰੱਖਦਾ। ਮਰਿਆਦਾ ਰੱਖੀ, ਉਹ ਵੀ ਨਿਆਂ ਅਤੇ ਨਹੀਂ ਰੱਖੀ, ਉਹ ਵੀ ਨਿਆਂ। ਬੁੱਧੀ ਜਿੰਨੀ ਨਿਰਵਿਵਾਦ ਹੋਵੇਗੀ, ਤਾਂ ਨਿਰਵਿਕਲਪ ਹੋਵੇਗਾ! | ਇਹ ਵਿਗਿਆਨ ਕੀ ਕਹਿੰਦਾ ਹੈ? ਨਿਆਂ ਤਾਂ ਪੂਰਾ ਜਗਤ ਲੱਭ ਰਿਹਾ ਹੈ। ਉਸਦੇ ਬਜਾਏ ਅਸੀਂ ਹੀ ਸਵੀਕਾਰ ਕਰ ਲਈਏ ਕਿ ਹੋਇਆ ਸੋ ਨਿਆਂ। ਫਿਰ ਜੱਜ ਵੀ ਨਹੀਂ ਚਾਹੀਦਾ ਅਤੇ ਵਕੀਲ ਵੀ ਨਹੀਂ ਚਾਹੀਦਾ। ਨਹੀਂ ਤਾਂ ਆਖਿਰ ਵਿੱਚ ਮਾਰ ਖਾ ਕੇ ਵੀ ਏਦਾਂ ਹੀ ਰਹਿੰਦਾ ਹੈ ਨਾ? ਕਿਸੇ ਕੋਰਟ ਵਿੱਚ ਨਹੀਂ ਮਿਲਦਾ ਸੰਤੋਸ਼ ਅਤੇ ਸ਼ਾਇਦ ਕਦੇ ਏਦਾਂ ਮੰਨ ਲਵੋ ਕਿ ਕਿਸੇ ਵਿਅਕਤੀ ਨੂੰ ਨਿਆਂ ਚਾਹੀਦਾ ਹੈ, ਤਾਂ ਨੀਚੇ ਦੀ ਕੋਰਟ ਤੋਂ ਜੱਜਮੈਂਟ ਕਰਵਾਇਆ। ਵਕੀਲ ਲੜੇ, ਬਾਅਦ ਵਿੱਚ ਜੱਜਮੈਂਟ ਆਇਆ, ਨਿਆਂ ਹੋਇਆ। ਤਾਂ ਕਹਿੰਦਾ ਹੈ, ‘ਨਹੀ, ਇਸ ਨਿਆਂ ਨਾਲ ਮੈਨੂੰ ਸੰਤੋਸ਼ ਨਹੀਂ ਹੈ। ਨਿਆਂ ਹੋਇਆ ਫਿਰ ਵੀ ਸੰਤੋਸ਼ ਨਹੀਂ। ਤਾਂ ਹੁਣ ਕੀ ਕਰੀਏ? ਉੱਪਰ ਵਾਲੇ ਕੋਰਟ ਵਿੱਚ ਚਲੋ। ਤਾਂ ਡਿਸਟਿਕ ਕੋਰਟ ਵਿੱਚ ਗਏ। ਉੱਥੇ ਦੇ ਜੱਜਮੈਂਟ ਨਾਲ ਵੀ ਸੰਤੋਸ਼ ਨਹੀਂ ਹੋਇਆ। ਤਾਂ ਪੁਛੀਏ, ਹੁਣ? ਤਾਂ ਕਹਿੰਦਾ, “ਨਹੀ, ਉੱਥੇ ਹਾਈ ਕੋਰਟ ਵਿੱਚ!” ਉੱਥੇ ਵੀ ਸੰਤੋਸ਼ ਨਹੀਂ ਹੋਇਆ। ਫਿਰ ਸੁਪਰੀਮ ਕੋਰਟ ਵਿੱਚ ਗਏ, ਉੱਥੇ ਵੀ ਸੰਤੋਸ਼ ਨਹੀਂ ਹੋਇਆ। ਆਖਿਰ ਵਿੱਚ ਪ੍ਰੈਜ਼ੀਡੈਂਟ ਨੂੰ ਕਿਹਾ। ਫਿਰ ਵੀ ਉਹਨਾਂ ਦੇ ਨਿਆਂ ਨਾਲ ਸੰਤੋਸ਼ ਨਹੀਂ ਹੋਇਆ। ਮਾਰ ਖਾ ਕੇ ਮਰਦੇ ਹਨ! ਨਿਆਂ ਲੱਭਣਾ ਹੀ ਨਹੀਂ ਕਿ ਇਹ ਆਦਮੀ ਮੈਨੂੰ ਗਾਲਾਂ ਕਿਉਂ ਕੱਢ ਗਿਆ ਜਾਂ ਮੁਸ਼ਕਿਲ ਮੈਨੂੰ ਮੇਰੀ ਵਕਾਲਤ ਦੀ ਫੀਸ ਕਿਉਂ ਨਹੀਂ ਦਿੰਦਾ? ਨਹੀਂ

Loading...

Page Navigation
1 ... 34 35 36 37 38 39 40