Book Title: Whatever Has Happened Is Justice Punjabi
Author(s): Dada Bhagwan
Publisher: Dada Bhagwan Aradhana Trust

View full book text
Previous | Next

Page 20
________________ ਹੋਇਆ ਸੋ ਨਿਆਂ ਕਿਉਂਕਿ ਜਿਸ ਤਰ੍ਹਾਂ ਦਾ ਬਾਪ-ਬੇਟੇ ਦਾ ਹਿਸਾਬ ਸੀ, ਉਸੇ ਤਰ੍ਹਾਂ ਦਾ ਚੁਕਾਇਆ। ਉਹ ਪੂਰਾ ਹੋ ਗਿਆ। ਇਸ ਵਿੱਚ ਹਿਸਾਬ ਹੀ ਚੁਕਾਏ ਜਾਂਦੇ ਹਨ, ਹੋਰ ਕੁੱਝ ਨਹੀਂ ਹੁੰਦਾ। 13 ਕੋਈ ਗਰੀਬ ਆਦਮੀ ਲਾਟਰੀ ਵਿੱਚ ਇੱਕ ਲੱਖ ਰੁਪਏ ਜਿੱਤ ਜਾਂਦਾ ਹੈ ਨਾ, ਉਹ ਵੀ ਨਿਆਂ ਹੈ ਅਤੇ ਕਿਸੇ ਦੀ ਜੇਬ ਕੱਟੀ, ਉਹ ਵੀ ਨਿਆਂ ਹੈ। ਕੁਦਰਤ ਦੇ ਨਿਆਂ ਦਾ ਆਧਾਰ ਕੀ? ਪ੍ਰਸ਼ਨਕਰਤਾ : ਕੁਦਰਤ ਨਿਆਈ ਹੈ, ਇਸਦਾ ਆਧਾਰ ਕੀ ਹੈ? ਨਿਆਈ ਕਹਿਣ ਦੇ ਲਈ ਕੋਈ ਆਧਾਰ ਤਾਂ ਚਾਹੀਦਾ ਹੈ ਨਾ? ਦਾਦਾ ਸ਼੍ਰੀ : ਉਹ ਨਿਆਈ ਹੈ, ਇਹ ਤਾਂ ਸਿਰਫ਼ ਤੁਹਾਡੇ ਜਾਣਨ ਦੇ ਲਈ ਹੀ ਹੈ।ਤੁਹਾਨੂੰ ਵਿਸ਼ਵਾਸ਼ ਹੋਵੇਗਾ ਕਿ ਨਿਆਈ ਹੈ। ਪਰ ਬਾਹਰ ਦੇ ਲੋਕਾਂ ਨੂੰ (ਅਗਿਆਨਤਾ ਵਿੱਚ) ਕੁਦਰਤ ਨਿਆਈ ਹੈ, ਇਹ ਕਦੇ ਵੀ ਵਿਸ਼ਵਾਸ਼ ਨਹੀਂ ਹੋਵੇਗਾ। ਕਿਉਂਕਿ ਉਹਨਾਂ ਦੇ ਕੋਲ ਦ੍ਰਿਸ਼ਟੀ ਨਹੀਂ ਹੈ ਨਾ! (ਕਿਉਂਕਿ ਜਿਸਨੇ ਆਤਮਗਿਆਨ ਪ੍ਰਾਪਤ ਨਹੀਂ ਕੀਤਾ, ਉਸਦੀ ਦ੍ਰਿਸ਼ਟੀ ਸਮਯਕ ਨਹੀਂ ਹੋਈ ਹੈ।) ਬਾਕੀ, ਅਸੀਂ ਕੀ ਕਹਿਣਾ ਚਾਹੁੰਦੇ ਹਾਂ? ਆਫਟਰ ਆੱਲ, ਜਗਤ ਕੀ ਹੈ? ਕਿ ਭਾਈ, ਇਸ ਤਰ੍ਹਾਂ ਦਾ ਹੀ ਹੈ। ਇੱਕ ਅਣੂ ਦਾ ਵੀ ਫਰਕ ਨਾ ਹੋਵੇ ਇੰਨਾ ਨਿਆਂਪੂਰਵਕ ਹੈ, ਬਿਲਕੁਲ ਨਿਆਈ ਹੈ। ਕੁਦਰਤ ਦੋ ਚੀਜ਼ਾਂ ਨਾਲ ਬਣੀ ਹੈ। ਇੱਕ ਸਥਾਈ, ਸਨਾਤਨ ਵਸਤੂ ਅਤੇ ਦੂਸਰੀ ਅਸਥਾਈ ਵਸਤੂ ਜੋ ਅਵਸਥਾ ਰੂਪ ਹੈ। ਉਸਦੀ ਅਵਸਥਾ ਬਦਲਦੀ ਰਹਿੰਦੀ ਹੈ ਅਤੇ ਉਹ ਨਿਯਮ ਅਨੁਸਾਰ ਬਦਲਦੀ ਰਹਿੰਦੀ ਹੈ। ਦੇਖਣ ਵਾਲਾ ਵਿਅਕਤੀ ਖੁਦ ਦੀ ਇਕਾਂਤਿਕ ਬੁੱਧੀ ਨਾਲ ਦੇਖਦਾ ਹੈ। ਅਨੇਕਾਂਤ ਬੁੱਧੀ ਨਾਲ ਕੋਈ ਸੋਚਦਾ ਹੀ ਨਹੀਂ, ਪਰ ਖੁਦ ਦੇ ਸਵਾਰਥ ਨਾਲ ਹੀ ਦੇਖਦਾ ਹੈ।

Loading...

Page Navigation
1 ... 18 19 20 21 22 23 24 25 26 27 28 29 30 31 32 33 34 35 36 37 38 39 40