Book Title: Whatever Has Happened Is Justice Punjabi
Author(s): Dada Bhagwan
Publisher: Dada Bhagwan Aradhana Trust

View full book text
Previous | Next

Page 21
________________ 14 ਹੋਇਆ ਸੋ ਨਿਆਂ ਕਿਸੇ ਦਾ ਇਕਲੌਤਾ ਬੇਟਾ ਮਰ ਜਾਵੇ, ਤਾਂ ਵੀ ਨਿਆਂ ਹੀ ਹੈ। ਇਸ , ਇਸ ਵਿੱਚ ਭਗਵਾਨ ਦਾ, ਕਿਸੇ ਦਾ ਇਸ ਲਈ ਅਸੀਂ ਕਹਿੰਦੇ ਹਾਂ ਨਾ ਵਿੱਚ ਕਿਸੇ ਨੇ ਅਨਿਆਂ ਨਹੀਂ ਕੀਤਾ। ਅਨਿਆਂ ਹੈ ਹੀ ਨਹੀ, ਨਿਆਂ ਹੀ ਹੈ। ਕਿ ਜਗਤ ਨਿਆਂ ਸਵਰੂਪ ਹੈ। ਨਿਰੰਤਰ ਨਿਆਂ ਸਵਰੂਪ ਵਿੱਚ ਹੀ ਹੈ | ਕਿਸੇ ਦਾ ਇਕਲੌਤਾ ਬੇਟਾ ਮਰ ਜਾਵੇ, ਤਾਂ ਸਿਰਫ਼ ਉਸਦੇ ਘਰਵਾਲੇ ਹੀ ਰੋਂਦੇ ਹਨ। ਦੂਸਰੇ ਆਸ-ਪਾਸ ਵਾਲੇ ਕਿਉਂ ਨਹੀਂ ਰੋਂਦੇ? ਉਹ ਘਰਵਾਲੇ ਖੁਦ ਦੇ ਸਵਾਰਥ ਨਾਲ ਰੋਂਦੇ ਹਨ। ਜੇ ਸਨਾਤਨ ਵਸਤੂ ਵਿੱਚ (ਖੁਦ ਦੇ ਆਤਮ ਸਵਰੂਪ ਵਿੱਚ) ਆ ਜਾਵੇ ਤਾਂ ਕੁਦਰਤ ਨਿਆਈ ਹੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਤਾਲਮੇਲ ਬੈਠਦਾ ਹੈ? ਤਾਲਮੇਲ ਬੈਠੇ ਤਾਂ ਸਮਝਣਾ ਕਿ ਗੱਲ ਸਹੀ ਹੈ। ਗਿਆਨ ਅਮਲ ਵਿੱਚ ਲਿਆਈਏ ਤਾਂ ਕਿੰਨੇ ਹੀ ਦੁੱਖ ਘੱਟ ਜਾਣ! ਅਤੇ ਇੱਕ ਸੈਕਿੰਡ ਦੇ ਲਈ ਵੀ ਨਿਆਂ ਵਿੱਚ ਫਰਕ ਨਹੀਂ ਹੁੰਦਾ। ਜੇ ਅਨਿਆਂ ਹੁੰਦਾ ਤਾਂ ਕੋਈ ਮੋਕਸ਼ ਵਿੱਚ ਜਾਂਦਾ ਹੀ ਨਹੀਂ। ਇਹ ਤਾਂ ਕਹਿੰਦੇ ਹਨ ਕਿ ਚੰਗੇ ਲੋਕਾਂ ਨੂੰ ਪਰੇਸ਼ਾਨੀਆਂ ਕਿਉਂ ਆਉਂਦੀਆਂ ਹਨ? ਪਰ ਲੋਕ, ਇਹੋ ਜਿਹੀਆਂ ਕੋਈ ਪਰੇਸ਼ਾਨੀਆਂ ਪੈਦਾ ਨਹੀਂ ਕਰ ਸਕਦੇ। ਕਿਉਂਕਿ ਖੁਦ ਜੇ ਕਿਸੇ ਗੱਲ ਵਿੱਚ ਦਖਲ ਨਾ ਕਰੇ ਤਾਂ ਕੋਈ ਤਾਕਤ ਇਹੋ ਜਿਹੀ ਨਹੀਂ ਹੈ ਕਿ ਜੋ ਤੁਹਾਡਾ ਨਾਮ ਦੇਵੇ। ਖੁਦ ਨੇ ਦਖਲ ਕੀਤੀ ਹੈ ਇਸ ਲਈ ਇਹ ਸਭ ਖੜ੍ਹਾ ਹੋ ਗਿਆ ਹੈ। ਪ੍ਰੈਕਟੀਕਲ ਚਾਹੀਦਾ ਹੈ, ਥਿਊਰੀ ਨਹੀਂ। ਹੁਣ ਸ਼ਾਸ਼ਤਰਕਾਰ ਕੀ ਲਿਖਦੇ ਹਨ? ‘ਹੋਇਆ ਸੋ ਨਿਆਂ’ ਨਹੀਂ ਕਹਾਂਗੇ। ਉਹ ਤਾਂ ‘ਨਿਆਂ ਉਹੀ ਨਿਆਂ’ ਕਹਿਣਗੇ। ਓ ਭਾਈ, ਤੇਰੇ ਕਾਰਣ ਤਾਂ ਅਸੀਂ ਭਟਕ ਗਏ! ਅਰਥਾਤ ਥਿਉਰੈਟਿਕਲੀ ਇਸ ਤਰ੍ਹਾਂ ਕਹਿੰਦੇ ਹਨ ਕਿ ਨਿਆਂ ਉਹੀ ਨਿਆਂ, ਤਾਂ ਪ੍ਰੈਕਟੀਕਲ ਕੀ ਕਹਿੰਦੇ ਹਨ ਕਿ ਹੋਇਆ ਸੋ ਨਿਆਂ। ਬਿਨਾਂ ਪ੍ਰੈਕਟੀਕਲ ਦੁਨੀਆਂ ਵਿੱਚ ਕੋਈ ਕੰਮ ਨਹੀਂ ਹੁੰਦਾ। ਇਸ ਲਈ ਇਹ ਥਿਉਰੈਟਿਕਲੀ ਟਿਕ ਨਹੀਂ ਸਕਿਆ।

Loading...

Page Navigation
1 ... 19 20 21 22 23 24 25 26 27 28 29 30 31 32 33 34 35 36 37 38 39 40