Book Title: Whatever Has Happened Is Justice Punjabi
Author(s): Dada Bhagwan
Publisher: Dada Bhagwan Aradhana Trust

View full book text
Previous | Next

Page 26
________________ ਹੋਇਆ ਸੋ ਨਿਆਂ | ਦਾਦਾ ਸ੍ਰੀ : ਹਾਂ, ਉਲਟੇ ਰਾਸਤੇ ਤੋਂ ਆ ਕੇ ਮਾਰਿਆ, ਗੁਨਾਹ ਕੀਤਾ। ਸਿੱਧੇ ਰਾਸਤੇ ਤੋਂ ਆ ਕੇ ਮਾਰਿਆ ਹੁੰਦਾ ਤਾਂ ਵੀ ਗੁਨਾਹ ਤਾਂ ਕਿਹਾ ਹੀ ਜਾਂਦਾ। ਇਹ ਤਾਂ ਡਬਲ ਗੁਨਾਹ ਕੀਤਾ। ਇਸ ਨੂੰ ਕੁਦਰਤ ਕਹਿੰਦੀ ਹੈ ਕਿ ‘ਕਰੈਕਟ ਕੀਤਾ ਹੈ। ਰੌਲਾ-ਰੱਪਾ ਪਾਉਂਗੇ ਤਾਂ ਵਿਅਰਥ ਜਾਏਗਾ | ਪਹਿਲਾਂ ਦਾ ਹਿਸਾਬ ਚੁਕਾ ਦਿੱਤਾ। ਹੁਣ ਇਸ ਤਰ੍ਹਾਂ ਸਮਝਦੇ ਨਹੀਂ ਨਾ! ਪੂਰੀ ਜਿੰਦਗੀ ਤੋੜ-ਫੋੜ ਵਿੱਚ ਹੀ ਬੀਤ ਜਾਦੀ ਹੈ। ਕੋਰਟ, ਵਕੀਲ ਅਤੇ ....! ਤੇ ਕਦੇ ਦੇਰ ਹੋ ਜਾਵੇ, ਤਾਂ ਵਕੀਲ ਵੀ ਗਾਲਾਂ ਕੱਢਦਾ ਹੈ ਕਿ ‘ਤੇਰੇ ਵਿੱਚ ਅਕਲ ਨਹੀਂ ਹੈ, ਗਧੇ ਵਰਗੇ ਹੋ, ਗਾਲਾਂ ਖਾਂਦਾ ਹੈ ਭਾਈ! ਇਸ ਦੇ ਬਜਾਏ ਜੇ ਕੁਦਰਤ ਦਾ ਨਿਆਂ ਸਮਝ ਲਵੇ, ਦਾਦਾ ਜੀ ਨੇ ਕਿਹਾ ਹੈ ਉਹ ਨਿਆਂ, ਤਾਂ ਹੱਲ ਆ ਜਾਵੇ ਨਾ? ਅਤੇ ਕੋਰਟ ਜਾਣ ਵਿੱਚ ਹਰਜ਼ ਨਹੀਂ ਹੈ। ਕੋਰਟ ਵਿੱਚ ਜਾਣਾ ਪਰ ਉਸਦੇ ਨਾਲ ਬੈਠ ਕੇ ਚਾਹ ਪੀਣਾ, ਇਸ ਤਰ੍ਹਾਂ ਸਾਰਾ ਵਿਹਾਰ ਕਰਨਾ (ਸਮਾਧਾਨ ਪੂਰਵਕ ਨਿਪਟਾਰਾ) ਜੇ ਉਹ ਨਾ ਮੰਨੇ ਤਾਂ ਕਹਿਣਾ, ਸਾਡੀ ਚਾਹ ਪੀ ਤੇ ਨਾਲ ਬੈਠ। ਕੋਰਟ ਜਾਣ ਵਿੱਚ ਹਰਜ਼ ਨਹੀਂ, ਪਰ ਪ੍ਰੇਮ ਨਾਲ ਨਿਪਟਾਰਾ (ਅੰਦਰ ਰਾਗ-ਦਵੇਸ਼ ਨਾ ਹੋਵੇ, ਉਸ ਤਰ੍ਹਾਂ! ਪ੍ਰਸ਼ਨਕਰਤਾ : ਵੈਸੇ ਲੋਕ ਸਾਡੇ ਨਾਲ ਵਿਸ਼ਵਾਸ਼ਘਾਤ ਵੀ ਕਰ ਸਕਦੇ ਹਨ ਨਾ? ਦਾਦਾ ਸ੍ਰੀ : ਮਨੁੱਖ ਕੁੱਝ ਨਹੀਂ ਕਰ ਸਕਦਾ। ਜੇ ਤੁਸੀਂ ਪਿਓਰ ਹੋ, ਤਾਂ ਤੁਹਾਨੂੰ ਕੁੱਝ ਵੀ ਨਹੀਂ ਕਰ ਸਕਦਾ, ਇਹ ਇਸ ਜਗਤ ਦਾ ਕਾਨੂੰਨ ਹੈ। ਪਿਓਰ ਹੋ ਤਾਂ ਫਿਰ ਕੋਈ ਕੁੱਝ ਕਰਨ ਵਾਲਾ ਰਹੇਗਾ ਨਹੀਂ। ਇਸ ਲਈ ਭੁੱਲ ਸੁਧਾਰਨੀ ਹੋਵੇ ਤਾਂ ਸੁਧਾਰ ਲੈਣਾ। ਜਿੱਦ ਛੱਡੇਗਾ, ਉਹ ਜਿੱਤੇਗਾ ਇਸ ਜਗਤ ਵਿੱਚ ਤੂੰ ਨਿਆਂ ਦੇਖਣ ਜਾਂਦਾ ਹੈ? ਹੋਇਆ ਸੋ ਨਿਆਂ। ‘ਇਸ ਨੇ ਚਾਂਟਾ ਮਾਰਿਆ ਤਾਂ ਮੇਰੇ ਤੇ ਅਨਿਆਂ ਕੀਤਾ, ਇਸ ਤਰ੍ਹਾਂ ਨਹੀਂ ਸਗੋਂ ਜੋ ਹੋਇਆ ਉਹੀ ਨਿਆਂ, ਇਸ ਤਰ੍ਹਾਂ ਜਦੋਂ ਸਮਝ ਵਿੱਚ ਆਵੇਗਾ, ਉਦੋਂ ਇਹ ਸਭ ਨਿਬੇੜਾ ਆਵੇਗਾ।

Loading...

Page Navigation
1 ... 24 25 26 27 28 29 30 31 32 33 34 35 36 37 38 39 40