Book Title: Whatever Has Happened Is Justice Punjabi
Author(s): Dada Bhagwan
Publisher: Dada Bhagwan Aradhana Trust

View full book text
Previous | Next

Page 15
________________ ਹੋਇਆ ਸੋ ਨਿਆਂ ਹੁਣ ਇਹ ਸੰਯੋਗ ਕੌਣ ਇਕੱਠੇ ਕਰ ਦਿੰਦਾ ਹੈ? ਇਹ ‘ਵਿਵਸਥਿਤ ਸ਼ਕਤੀ (ਸਾਇੰਟਿਫਿਕ ਸਰਕਮਸਟਾਂਸ਼ਿਅਲ ਐਵੀਡੈਂਸ) ਇਕੱਠੇ ਕਰ ਦਿੰਦਾ ਹੈ। ਕੁਦਰਤ ਦੇ ਕਾਨੂੰਨ ਮੁੰਬਈ ਦੇ ਫੋਰਟ ਏਰੀਆ ਵਿੱਚ ਤੁਹਾਡੀ ਸੋਨੇ ਦੀ ਚੈਨ ਵਾਲੀ ਘੜੀ ਖੋ ਜਾਵੇ ਅਤੇ ਤੁਸੀਂ ਘਰ ਆ ਕੇ ਇਹ ਮੰਨ ਲਵੋ ਕਿ ‘ਭਾਈ, ਹੁਣ ਉਹ ਮੇਰੇ ਹੱਥ ਨਹੀਂ ਲੱਗੇਗੀ। ਪਰ ਦੋ ਦਿਨ ਬਾਅਦ ਅਖਬਾਰ ਵਿੱਚ ਆਵੇ ਕਿ ਜਿਸਦੀ ਘੜੀ ਹੋਵੇ, ਉਹ ਸਬੂਤ ਦੇ ਕੇ ਸਾਡੇ ਤੋਂ ਲੈ ਜਾਵੇ ਅਤੇ ਵਿਗਿਆਪਨ ਦੇ ਪੈਸੇ ਦੇ ਜਾਵੇ। ਅਰਥਾਤ ਜਿਸਦਾ ਹੈ, ਉਸ ਨੂੰ ਕੋਈ ਲੈ ਨਹੀਂ ਸਕਦਾ। ਜਿਸਦਾ ਨਹੀਂ ਹੈ, ਉਸਨੂੰ ਮਿਲਣ ਵਾਲਾ ਨਹੀਂ। ਇੱਕ ਪਰਸੈਂਟ ਵੀ ਕਿਸੇ ਤਰ੍ਹਾਂ ਅੱਗੇ-ਪਿੱਛੇ ਨਹੀਂ ਕਰ ਸਕਦੇ। ਇੰਨਾ ਨਿਯਮਬੱਧ ਜਗਤ ਹੈ। ਕੋਰਟ ਕਿਹੋ ਜਿਹੀ ਵੀ ਹੋਵੇਗੀ ਪਰ ਉਹ ਕੋਰਟ ਕਲਿਯੁਗ ਦੇ ਆਧਾਰ ਤੇ ਹੋਵੇਗੀ, ਪਰ ਇਹ ਕੁਦਰਤ ਨਿਯਮ ਦੇ ਅਧੀਨ ਹੈ। ਕੋਰਟ ਦੇ ਕਾਨੂੰਨ ਭੰਗ ਕੀਤੇ ਹੋਣਗੇ ਤਾਂ ਕੋਰਟ ਦੇ ਗੁਨਾਹਗਾਰ ਬਣੋਗੇ, ਪਰ ਕੁਦਰਤ ਦੇ ਕਾਨੂੰਨ ਨਾ ਤੋੜਨਾ। ਇਹ ਤਾਂ ਹਨ ਖੁਦ ਦੇ ਹੀ ਪ੍ਰੋਜੈਕਸ਼ਨ ਇਹ ਸਾਰਾ ਪ੍ਰੋਜੈਕਸ਼ਨ ਤੁਹਾਡਾ ਹੀ ਹੈ। ਲੋਕਾਂ ਨੂੰ ਕਿਉਂ ਦੋਸ਼ ਦੇਈਏ? ਪ੍ਰਸ਼ਨਕਰਤਾ : ਕਿਰਿਆ ਦੀ ਪ੍ਰਤੀਕਿਰਿਆ ਹੈ ਇਹ? ਦਾਦਾ ਸ੍ਰੀ : ਇਸ ਨੂੰ ਪ੍ਰਤੀਕਿਰਿਆ ਨਹੀਂ ਕਹਿੰਦੇ। ਪਰ ਇਹ ਸਾਰਾ ਪ੍ਰੋਜੈਕਸ਼ਨ ਤੁਹਾਡਾ ਹੈ। ਪ੍ਰਤੀਕਿਰਿਆ ਕਹੋ ਤਾਂ ਫਿਰ “ਐਕਸ਼ਨ ਐਂਡ ਰਿਐਕਸ਼ਨ ਆਰ ਇਕੂਅਲ ਐਂਡ ਅੱਪਜ਼ਿਟ ਹੋਵੇਗਾ। | ਇਹ ਤਾਂ ਦ੍ਰਿਸ਼ਟਾਂਤ ਦੇ ਰਹੇ ਹਾਂ, ਸਿਮਿਲੀ (ਉਦਾਹਰਣ) ਦੇ ਰਹੇ ਹਾਂ। ਤੁਹਾਡਾ ਹੀ ਪ੍ਰੋਜੈਕਸ਼ਨ ਹੈ ਇਹ। ਹੋਰ ਕਿਸੇ ਦਾ ਹੱਥ ਨਹੀਂ ਹੈ ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਇਹ ਸਾਰੀ ਜਿੰਮੇਦਾਰੀ ਮੇਰੇ

Loading...

Page Navigation
1 ... 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40