Book Title: Kalyan Mandir Stotra Author(s): Purushottam Jain, Ravindra Jain Publisher: Purshottam Jain, Ravindra Jain View full book textPage 4
________________ ਆਇਆ। ਉਸਨੇ ਸਿਧਸੈਨ ਨੂੰ ਕਿਹਾ, “ਇਹ ਮਹਾਦੇਵ ਤਾਂ ਪੂਜਾ ਯੋਗ ਹੈ, ਫੇਰ ਤੁਸੀਂ ਪੈਰ ਕਿਉਂ ਰੱਖੇ’ ? ਸਿਧਸੈਨ ਨੇ ਕਿਹਾ, “ਇਹ ਮਹਾਦੇਵ ਨਹੀਂ, ਮਹਾਦੇਵ ਤਾਂ ਹੋਰ ਹੈ। ਇਹ ਦੇਵ ਮੇਰੀ ਸਤੂਤੀ ਸਹਿਣ ਨਹੀਂ ਕਰ ਸਕੇਗਾ, ਰਾਜੇ ਦੇ ਆਖਣ ਤੇ ਅਚਾਰਿਆ ਸਿਧਸੇਨ ਦਿਵਾਕਰ ਨੇ ਪਾਰਸ਼ਨਾਥ ਦੀ ਸਤੁਤੀ ਸ਼ੁਰੂ ਕੀਤੀ। ੧੧ਵਾਂ ਸ਼ਲੋਕ ਬੋਲਦੇ ਹੀ ਸ਼ਿਵਲਿੰਗ ਫੱਟ ਗਿਆ। ਉਸ ਥਾਂ ਤੇ ਪਾਰਸ਼ਵਨਾਥ ਦੀ ਮੂਰਤੀ ਪ੍ਰਗਟ ਹੋਈ। ਸਿਧਸੈਨ ਨੇ ਦੱਸਿਆ ਕਿ ਪਹਿਲਾਂ ਵੀ ਇਥੇ ਪਾਰਸ਼ਵਨਾਥ ਮੰਦਰ ਸੀ। ਪਰ ਕੁਝ ਲੋਕਾਂ ਨੇ ਇਸ ਨੂੰ ਦਬ ਕੇ ਸ਼ਿਵਲਿੰਗ ਸਥਾਪਿਤ ਕਰ ਦਿੱਤਾ। ਇਹੋ ਕਾਰਨ ਹੈ ਕਿ ਇਹ ਫੱਟ ਗਿਆ ਹੈ ਅਤੇ ਮੂਰਤੀ ਪ੍ਰਗਟ ਹੋ ਗਈ ਹੈ। | ਰਾਜੇ ਨੇ ਖੁਸ਼ ਹੋ ਕੇ ੧੦੦ ਪਿੰਡ ਦਾਨ ਦਿੱਤੇ। ੧੮ ਰਾਜੇ ਜੋ ਵਿਕਰਮ ਅਧੀਨ ਸਨ ਜੈਨ ਬਣ ਗਏ। ਇਸ ਇਨਾਮ ਦੇ ਕਾਰਨ ਇਕ ਵਾਰ ਸਿਧਸੈਨ ਆਪਣੇ ਰਾਹ ਤੋਂ ਭਟਕ ਗਏ। ਉਹ ਜੈਨ ਭੇਖ ਵਿੱਚ ਸੰਸਾਰਿਕ ਸੁਖ ਭੌਗਣ ਲਗ ਪਏ। ਗੁਰੂ ਦੀ ਪ੍ਰੇਰਣਾ ਨਾਲ ਫੇਰ ਠੀਕ ਰਾਹ ਤੇ ਆ ਗਏ। ਇਹ ਮਾਨਤਾ ਹੋ ਕਿ ਉਪਰੋਕਤ ਸਤੋਤਰ ਉਜੈਨੀ ਵਿਖੇ ਮਹਾਕਾਲ ਦੇ ਮੰਦਰ ਵਿੱਚ ਰਚਿਆ ਗਿਆ। ਉਪਰੋਕਤ ਸਤੌਰ ਛੰਦ ਅਲੰਕਾਰ ਪੱਖੋਂ ਸੰਸਕ੍ਰਿਤ ਸਾਹਿਤ ਦੀ ਮਹਾਨ ਰਚਨਾ ਹੈ।Page Navigation
1 2 3 4 5 6 7 8 9 10 11 12 13 14 15 16 17