Book Title: Kalyan Mandir Stotra Author(s): Purushottam Jain, Ravindra Jain Publisher: Purshottam Jain, Ravindra Jain View full book textPage 7
________________ ਦਿਵਾ ਦਿੰਦਾ ਹੈ। ਜਿਵੇਂ ਗਰਮੀਆਂ ਵਿੱਚ ਥੱਕੇ ਯਾਤਰੀ ਲਈ ਪਦਮ ਸਰੋਵਰ ਦੀ ਗਲ ਤਾਂ ਇਕ ਪਾਸੇ ਰਹੀ, ਉਸ ਸਰੋਵਰ ਦੀ ਹਵਾ ਵੀ ਯਾਤਰੀਆਂ ਦਾ ਥਕੇਵਾਂ ਦੂਰ ਕਰ ਦਿੰਦੀ ਹੈ। t ਹੇ ਵਿਭੂ! ਜਿਸ ਦੇ ਦਿਲ ਵਿੱਚ ਤੁਸੀਂ ਵਿਰਾਜਮਾਨ ਹੋ, ਉਸ ਮਨੁੱਖ ਦੇ ਕਰਮਾਂ ਦੀਆਂ ਜੰਜੀਰਾਂ ਢਿਲੀਆਂ ਹੋ ਜਾਂਦੀਆਂ ਹਨ। ਜਿਸ ਪ੍ਰਕਾਰ ਗਰੁੜ (ਇਕ ਪੰਛੀ) ਚੰਦਨ ਦੇ ਦਰਖਤ ਕੋਲ ਪਹੁੰਚਦੇ ਸਾਰ ਹੀ ਲਿਪਟੇ ਸਪ ਢਿੱਲੇ ਪੈ ਜਾਂਦੇ ਹਨ। t ਹੇ ਜਿਨੇਂਦਰ ! ਤੁਹਾਡੇ ਦਰਸ਼ਨਾਂ ਨਾਲ ਹੀ ਮਨੁੱਖ ਸੈਂਕੜੇ ਪ੍ਰਕਾਰ ਦੇ ਕਸ਼ਟਾਂ (ਉਪਦ੍ਰਵ) ਤੋਂ ਸਹਿਜ ਹੀ ਮੁਕਤ ਹੋ ਜਾਂਦੇ ਹੈ। ਜਿਸ ਤਰ੍ਹਾਂ ਸੂਰਜ ਦਾ ਪ੍ਰਕਾਸ਼ ਵੇਖਣ ਨਾਲ, ਚੋਰਾਂ ਰਾਹੀਂ ਚੋਰੀ ਕੀਤੇ ਪਸ਼ੂ ਛੇਤੀ ਛੁੱਟਕਾਰਾ ਪਾ ਜਾਂਦੇ ਹਨ। ਭਾਵ:- ਭਗਵਾਨ ਦੇ ਦਰਸ਼ਨਾਂ ਦੀ ਤੁਲਨਾ ਸੂਰਜ ਦੇ ਪ੍ਰਕਾਸ਼ ਨਾਲ ਕੀਤੀ ਗਈ ਹੈ। ਕਰਮ ਬੰਧਨ ਦੇ ਖਾਤਮੇ ਦੀ ਤੁਲਨਾ ਸੂਰਜ ਦੇ ਪ੍ਰਕਾਸ਼ ਨਾਲ ਕੀਤੀ ਗਈ ਹੈ। ੧੦ ਹੇ ਜਿਨ! ਆਪ ਲੋਕਾਂ ਨੂੰ ਤਾਰਨ ਵਾਲੇ ਕਿਵੇਂ ਆਖਵਾ ਸਕਦੇ ਹੋ? ਜਦਕਿ ਲੋਕ ਹੀ ਤੁਹਾਨੂੰ ਦਿਲ ਵਿੱਚ ਬਿਠਾ ਕੇ, ਆਪਣੇ ਆਪ ਨੂੰ ਪਾਰ ਕਰ ਲੈਂਦੇ ਹਨ। ਜਿਵੇਂ ਹਵਾ ਅੰਦਰ ਹੋਣ ਨਾਲ ਗੇਂਦ ਤੈਰਦੀ ਹੈ। ਭਾਵ:- ਭਗਤ, ਭਗਵਾਨ ਨੂੰ ਦਿਲ ਵਿੱਚ ਵਸਾ ਕੇ, ਭਗਵਾਨ ਸਮੇਤ ਖੁਦ ਤੈਰ ਜਾਂਦੇ ਹਨ, ਫੇਰ ਭਗਵਾਨ ਤਾਰਨ ਵਾਲੇ ਕਿਵੇਂ ਹੋਏ? ਸਗੋਂ ਭਗਤ ਹੀ ਭਗਵਾਨ ਨੂੰ ਤੈਰਾਂਦੇ ਹਨ। ਇਹ ਅਲੰਕਾਰ ਦੀ ਭਾਸ਼ਾ ਹੈ। ਭਾਵ:- ਭਗਤ ਤੇ ਭਗਵਾਨ ਦਾ ਰਿਸ਼ਤਾ ਆਮਰ ਹੈ।Page Navigation
1 ... 5 6 7 8 9 10 11 12 13 14 15 16 17