Book Title: Kalyan Mandir Stotra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 14
________________ ਭਾਵ:- ਪਿੱਛਲੇ ਜਨਮ ਦੇ ਵੈਰੀ ਕੱਮ ਦੇ ਕਸ਼ਟ ਭਗਵਾਨ ਤੇ ਕੋਈ ਅਸਰ ਨਾ ਕਰ ਸਕੇ। ३२ ਹੇ ਵਿਭੁ ! ਘਰਜਦੇ ਬੱਦਲਾਂ ਦੇ ਅਪਾਰ ਸਮੂਹ, ਭਿਆਨਕ ਬਿਜਲੀ ਘੋਰ ਬਰਖਾ ਉਸ ਦੁਸ਼ਟ ਆਤਮਾ ਕਮੱਠ ਨੇ ਆਪ ਉੱਪਰ ਬਰਸਾਈ, ਜਿਸ ਕਾਰਨ ਆਪ ਦੇ ਚਹੁੰ ਪਾਸੇ ਪਾਣੀ ਹੀ ਪਾਣੀ ਹੋ ਗਿਆ। ਪਰ ਇਸ ਵਿੱਚ ਆਪ ਦਾ ਕੁੱਝ ਨਹੀਂ ਵਿਗੜਿਆ, ਹਾਂ ਉਸ ਕਮੱਠ ਦਾ ਸਭ ਕੁੱਝ ਵਿਗੜ ਗਿਆ। ਭਾਵ:- ਅਜਿਹਾ ਪਾਪ ਕਰਨ ਕਾਰਨ ਕਮੱਠ ਨੇ ਕਰਮਾਂ ਦਾ ਸੰਗ੍ਰਹਿ ਕੀਤਾ, ਜੋ ਉਸ ਨੂੰ ਦੁੱਖਾਂ ਦੇ ਕਾਰਨ ਜਨਮ, ਜਰਾ ਅਤੇ ਸਰੀਰਕ ਦੁੱਖ ਵਿਚ ਭਟਕਾਵੇਗਾ। ੩੩ ਭਗਵਾਨ! ਕਮੱਠ ਰਾਖਸ਼ ਨੇ ਵਿਖਰੇ ਬਾਲ, ਬਦਸ਼ਕਲ ਅਕਾਰ, ਮਨੁੱਖ ਦੇ ਸਿਰਾਂ ਦੀ ਮਾਲਾ ਪਹਿਨਕੇ, ਮੂੰਹ ਵਿੱਚੋਂ ਅੱਗ ਛੱਡਕੇ, ਭੂਤ ਪ੍ਰੇਤਾਂ ਦੀ ਸਮੂਹ, ਸਭ ਰੂਪ ਆਪ ਪਾਸ ਭੇਜੇ ! ਫੇਰ ਭਗਵਾਨ! ਇਹ ਸਭ ਗੱਲ ਉਸ ਦੇ ਦੁੱਖ ਦਾ ਕਰਨ ਹੀ ਬਣਿਆ। (ਭਗਵਾਨ ਦਾ ਕੁੱਝ ਨਾ ਵਿਗੜਿਆ) ਹੇ ਪ੍ਰਭੁ ! ਜਿਸ ਧਰਤੀ ਤੇ ਜੋ ਮਨੁੱਖ ਆਪ ਦਾ ਧਿਆਨ ਕਰਨ ਵਾਲੇ, ਭਗਤੀ ਕਰਨ ਵਾਲੇ, ਸੁੰਦਰ ਦੇਹ ਵਾਲੇ, ਦੁਨੀਆ ਦੇ ਸਾਰੇ ਕੰਮ ਛੱਡਕੇ, ਤਿੰਨ ਕਾਲ ਵਿਧੀ ਅਨੁਸਾਰ ਆਪਦੇ ਚਰਨ ਦਾ ਧਿਆਨ ਕਰਦੇ ਹਨ। ਉਹ ਹੀ ਧਨ ਹੀ ਹਨ ਉਨ੍ਹਾਂ ਦਾ ਜਨਮ ਸਾਰਥਕ ਹੈ। ਭਾਵ:- ਇਥੇ ਅਚਾਰਿਆ ਜੀ ਨੇ ਪ੍ਰਭੂ ਭਗਤਾਂ ਦੇ ਗੁਣ ਤੇ ਸਤੂਤੀ ਕੀਤੀ ਹੈ।

Loading...

Page Navigation
1 ... 12 13 14 15 16 17