Book Title: Kalyan Mandir Stotra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 9
________________ ੧੫ ਹੇ ਜਿਨੇਸ ! ਤੁਹਾਡੇ ਧਿਆਨ ਕਾਰਣ ਪੱਵਿਤਰ ਆਤਮਾਵਾਂ, ਪਲ ਵਿੱਚ ਹੀ ਸ਼ਰੀਰ ਛੱਡ ਕੇ ਪਰਮਾਤਮਾ ਅਵਸਥਾ ਪ੍ਰਾਪਤ ਕਰ ਲੈਂਦੀਆਂ ਹਨ। ਜਿਵੇਂ ਤੇਜ ਅੱਗ ਨਾਲ ਸੋਨਾ ਆਪਣਾ ਪੱਥਰ ਵਾਲਾ ਰੂਪ ਛੱਡ ਕੇ ਸੋਨਾ ਬਣਦਾ ਹੈ। ਭਾਵ:- ਪ੍ਰਭੂ ਉਪਾਸਨਾ ਨਾਲ ਕਰਮ ਮੈਲ ਸਹਿਜੇ ਝੜ ਜਾਂਦੀ ਹੈ। ੬ | ਹੇ ਜਿਨ! ਜਿਸ ਹਿਰਦੇ ਵਿੱਚ ਭਗਤ ਤੁਹਾਡਾ ਧਿਆਨ ਕਰਦੇ ਹਨ, ਹੈਰਾਨੀ ਹੈ ਕਿ ਤੁਸੀਂ ਉਸੇ ਸਰੀਰ ਦਾ ਨਸ਼ਟ ਕਰ ਦਿੰਦੇ ਹੋ। ਇਹ ਇਸ ਤਰ੍ਹਾਂ ਦੀ ਉਲਟੀ ਗਤੀ ਹੈ ਕੁੱਝ ਸਮਝ ਨਹੀਂ ਆਉਂਦਾ। ਇਹ ਠੀਕ ਹੀ ਹੈ ਕਿ ਵਿਚੋਲੇ ਹੀ ਝਗੜਾ ਨਿਬੇੜਦੇ ਹਨ। ਭਾਵ:- ਆਪ ਜੀਵ ਅਤੇ ਨਿਰਵਾਨ ਵਿਚਕਾਰ ਵਿਚੋਲੇ ਹੋ ਕਿਉਂਕਿ ਤੁਹਾਡਾ ਭਗਤ ਜਨਮ ਮਰਨ ਦੀ ਇੱਛਾ ਤੋਂ ਰਹਿਤ ਹੋ ਕੇ ਨਿਰਵਾਨ ਪ੍ਰਾਪਤ ਕਰਦਾ ਹੈ। ਤੁਹਾਡਾ ਉਪਦੇਸ਼ ਉਸਦੇ ਵਿਚੋਲਿਆਂ ਦਾ ਕੰਮ ਕਰਦਾ ਹੈ। ੧੭ ਹੇ ਜਿਨੇਂਦਰ ! ਮੁਨੀ ਲੋਕ ਆਤਮਾ ਨੂੰ ਤੁਹਾਡੇ ਨਾਲ ਭੇਦ ਰਹਿਤ ਹੋ ਕੇ ਜੋੜਦੇ ਹਨ ਅਤੇ ਪ੍ਰਭਾਵਸ਼ਾਲੀ ਬਣ ਜਾਂਦੇ ਹਨ। ਜਿਵੇਂ ਪਾਣੀ ਦਾ ਧਿਆਨ ਜੇ ਅਮ੍ਰਿਤ ਦੇ ਰੂਪ ਵਿੱਚ ਕੀਤਾ ਜਾਵੇ ਉਹ ਵੀ ਵਿਸ਼ ਨੂੰ ਦੂਰ ਕਰ ਦਿੰਦਾ ਹੈ। | ੧੮ ਪ੍ਰਭੂ ! ਹੋਰ ਦਰਸ਼ਨ (ਵਿਸ਼ਵਾਸਾਂ) ਦੇ ਲੋਕ ਨੇ, ਹਰਿ ਹਰ ਦੇ ਰੂਪ ਵਿੱਚ ਤੁਹਾਨੂੰ ਹੀ ਵੀਰਾਗੀ ਮਨ ਲਿਆ ਹੈ। ਜਿਵੇਂ ਪੀਲੀਆ ਦਾ ਰੋਗੀ ਸਫੈਦ ਸੰਖ ਨੂੰ ਭਿੰਨ ਭਿੰਨ ਰੰਗਾਂ ਨਾਲ ਵੇਖਦਾ ਹੈ। ਭਾਵ:- ਹਰਿ ਹਰ ਆਦਿ ਦੀ ਉਪਾਸਨਾ ਆਪ ਦੀ ਉਪਾਸਨਾ ਹੈ।

Loading...

Page Navigation
1 ... 7 8 9 10 11 12 13 14 15 16 17