Book Title: Kalyan Mandir Stotra Author(s): Purushottam Jain, Ravindra Jain Publisher: Purshottam Jain, Ravindra Jain View full book textPage 8
________________ ੧੧ | ਪ੍ਰਭੁ ! ਜਿਸ ਕਾਮ ਤੋਂ ਮਹਾਂਦੇਵ, ਜਿਹੇ ਦੇਵ ਹਾਰ ਗਏ, ਉਸ ਕਾਮ ਨੂੰ ਤੁਸੀਂ ਹਰਾ ਦਿੱਤਾ। ਠੀਕ ਹੀ ਹੈ ਪਾਣੀ ਅੱਗ ਨੂੰ ਬੁਝਾ ਦਿੰਦੀ ਹੈ। ਪਰ ਸਮੁੰਦਰ ਦੀ ਅੱਗ ਉਸ ਪਾਣੀ ਨੂੰ ਪੀ ਜਾਂਦੀ ਹੈ। ਭਾਵ:- ਆਪ ਨੇ ਸਮੁੰਦਰ ਦੇ ਪਾਣੀ ਦੀ ਤਰ੍ਹਾਂ ਕਾਮ ਅੱਗ ਨੂੰ ਸ਼ਾਂਤ ਕਰ ਦਿੱਤਾ ਹੈ। ੧੨ ਸਵਾਮੀ! ਆਪ ਅਨੰਤਾਂ ਗੁਣਾਂ ਦੇ ਭਾਰ ਨਾਲ ਭਰਪੂਰ ਹੋ, ਇਨਾਂ ਵਜਨ ਦਿਲ ਵਿੱਚ ਧਾਰਨ ਕਰਕੇ ਜਨਮ, ਮਰਨ ਰੂਪੀ ਸਮੁੰਦਰ ਨੂੰ ਛੇਤੀ ਨਾਲ ਕੌਣ ਤੈਰ ਸਕਦਾ ਹੈ? ਫਰ ਇਸ ਵਿੱਚ ਕਿ ਅਚੰਭੇ ਵਾਲੀ ਗੱਲ ਹੈ ਕਿਉਂਕਿ ਮਹਾਂ ਪੁਰਸ਼ ਦਾ ਪ੍ਰਭਾਵ ਹੀ ਅਜਿਹਾ ਹੁੰਦਾ ਹੈ? (ਅਲੰਕਾਰ) ੧੩ ਵਿਭੁ ! ਜੇ ਤੁਸੀਂ ਕਰੋਧ ਨੂੰ ਪਹਿਲਾਂ ਨਸ਼ਟ ਕਰ ਦਿੱਤਾ, ਤਾਂ ਕਰਮ ਰੂਪੀ ਚੋਰਾਂ ਨੂੰ ਤੁਸਾਂ ਖਤਮ ਕੀਤਾ? ਇਸ ਵਿੱਚ ਸੋਚਣ ਵਾਲੀ ਕਿ ਗੱਲ ਹੈ। ਕਦੇ ਕਦੇ ਠੰਡੀ ਬਰਫੀਲੀ ਹਵਾ ਵੀ ਦਰਖਤਾਂ ਨੂੰ ਜਲਾ ਦਿੰਦਾ ਹੈ। ਭਾਵ:- ਜਿਵੇਂ ਠੰਡੀ ਬਰਫੀਲੀ ਹਵਾ, ਦਰਖਤਾਂ ਨੂੰ ਖਤਮ ਕਰ ਦਿੰਦੀ ਹੈ, ਉਸੇ ਪ੍ਰਕਾਰ ਆਪ ਦੇ ਕਰਮਾਂ ਦਾ ਖਾਤਮਾ ਕਰਨ ਦੀ ਗਲ ਅਜੀਬ ਨਹੀਂ। ੧੪ | ਹੇ ਜਿਨ! ਯੋਗੀ ਲੋਕ ਤੁਹਾਨੂੰ ਹਮੇਸ਼ਾ ਆਪਣੇ ਦਿਲ ਵਿੱਚ ਰੱਖ ਕੇ ਪਰਮਾਤਮਾ ਪਦ ਦੀ ਤਲਾਸ਼ ਕਰਦੇ ਹਨ। ਕਿਉਂਕਿ ਪੱਵਿਤਰ ਤੇ ਨਿਰਮਲ ਰੁੱਚ ਵਾਲੇ ਬੀਜ ਦਾ ਸਿਰੇ ਤੋਂ ਵੱਧ ਕੇ ਕਿਹੜਾ ਸਥਾਨ ਹੈ। ਭਾਵ:- ਜਿਵੇਂ ਬੀਜ ਉੱਗਣ ਦਾ ਪਤਾ ਉਸਦੇ ਉਪਰਲੇ ਹਿੱਸੇ ਤੋਂ ਲਗਦਾ ਹੈ। ਉਸੇ ਪ੍ਰਕਾਰ ਪਰਮਾਤਮਾ ਪਦ ਦਾ ਇੱਛੁਕ ਦਾ ਪਤਾ ਤੁਹਾਡੀ ਭਗਤੀ ਵਿੱਚ ਲੱਗੇ ਯੋਧਿਆਂ ਤੋਂ ਲੱਗਦਾ ਹੈ।Page Navigation
1 ... 6 7 8 9 10 11 12 13 14 15 16 17