Book Title: Kalyan Mandir Stotra Author(s): Purushottam Jain, Ravindra Jain Publisher: Purshottam Jain, Ravindra Jain View full book textPage 6
________________ ਤੀਰਥੰਕਰ ਦੇ ਗੁਣ ਆਮ ਕੇਵਲੀ ਵੀ ਨਹੀਂ ਗਿਣ ਸਕਦਾ। ਕੇਵਲੀ ਭਾਵੇਂ ਗਿਆਨ, ਦਰਸ਼ਨ ਤੇ ਚਰਿੱਤਰ ਪੱਖੋਂ ਤੀਰਥੰਕਰ ਦੇ ਸਮਾਨ ਹੈ। ਪਰ ਤੀਰਥੰਕਰ ਧਰਮ ਸੰਸਥਾਪਕ ਹੈ। ਉਹ ਸਧਾਰਨ ਕੇਵਲੀ ਨਾਲੋਂ, ਉਨ੍ਹਾਂ ਦਾ ਗੁਰੁ ਹੋਣ ਕਰਕੇ ਮਹਾਨ ਹੈ, ਪਰ ਅੰਤ ਦੋਹਾਂ ਉਦੇਸ਼ ਇਕ ਨਿਰਵਾਨ ਪ੍ਰਾਪਤ ਕਰਨਾ ਹੈ। ੫ ਹੇ ਨਾਥ! ਮੈਂ ਅਗਿਆਨੀ ਹੁੰਦਾ ਹੋਇਆ ਵੀ ਤੁਹਾਡੇ ਅਣਗਿਣਤ ਗੁਣਾਂ ਵਾਲੇ ਸਤੋਤਰ ਨੂੰ ਰਚਨ ਲਗਾ ਹਾਂ। (ਇਹ ਮੇਰੀ ਬਾਲ ਬੁੱਧੀ ਹੈ। ਇਹ ਗੱਲ ਤਾਂ ਉਸੇ ਪ੍ਰਕਾਰ ਹੈ। ਜਿਵੇਂ ਛੋਟਾ ਜਿਹਾ ਬੱਚਾ ਸਮੁੰਦਰ ਦਾ ਅਕਾਰ ਆਪਣੇ ਦੋਹਾਂ ਹੱਥਾਂ ਨਾਲ ਦੱਸ ਦਿੰਦਾ ਹੈ: ਭਾਵ:- ਜੇ ਛੋਟੇ ਬਾਲਕ ਨੂੰ ਸਮੁੰਦਰ ਦਾ ਅਕਾਰ ਪੁੱਛਿਆ ਜਾਵੇ ਤਾਂ ਉਹ ਆਪਣੀਆਂ ਦੋ ਛੋਟੀਆਂ ਬਾਹਾਂ ਫੈਲਾ ਕੇ ਆਖੇਗਾ, “ਸਮੁੰਦਰ ਇਤਨਾ ਬੜਾ ਹੈ। ਜਿਵੇਂ ਸਮੁੰਦਰ ਦਾ ਅਕਾਰ ਦਸਣਾ ਬਾਲਕ ਦਾ ਬਚਪਨਾ ਹੈ। ਇਸੇ ਪ੍ਰਕਾਰ ਮੇਰੀ ਕੋਸ਼ਿਸ਼ ਵੀ ਮੇਰਾ ਬਾਲ ਅਭਿਆਸ ਹੈ। ਹੇ ਈਸ਼ਵਰ ! ਬੜੇ ਬੜੇ ਜੋਗੀ ਤਪਸਵੀ ਦੀ ਤੁਹਾਡੇ ਗੁਣਾਂ ਨੂੰ ਨਹੀਂ ਜਾਣ ਸਕਦੇ। ਫੇਰ ਮੇਰੇ ਜਿਹੇ ਦੀ ਬੋਲਨ ਦੀ ਕਿਵੇਂ ਹਿੰਮਤ ਹੋ ਸਕਦੀ ਹੈ? ਸਚ ਹੈ ਪੰਛੀ ਭਾਵੇਂ ਮਨੁੱਖਾਂ ਦੀ ਭਾਸ਼ਾ ਨਹੀਂ ਸਮਝਦੇ, ਪਰ ਫੇਰ ਵੀ ਅਪਣੀ ਅਪਣੀ ਭਾਸ਼ਾ ਬੋਲਦੇ ਹਨ। ਭਾਵ:- ਮੇਰੀ ਸਤੁਤੀ ਕਰਨ ਦੀ ਕੋਸ਼ਿਸ਼ ਪੰਛੀਆਂ ਦੀ ਤਰ੍ਹਾਂ ਕਾਵਾਂ ਰੌਲਾ ਹੈ। ਹੈ ਜਿਨ! ਮਹਾਨਤਾ ਨਾਲ ਭਰਿਆ ਤੁਹਾਡਾ ਸਤੋਤਰ ਰਚਨਾ ਤਾਂ ਇਕ ਪਾਸੇ ਰਿਹਾ, ਤੁਹਾਡਾ ਨਾਮ ਮਾਤਰ ਹੀ ਜਨਮ ਮਰਨ ਤੋਂ ਛੁਟਕਾਰਾPage Navigation
1 ... 4 5 6 7 8 9 10 11 12 13 14 15 16 17