Book Title: Kalyan Mandir Stotra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 2
________________ ਕਲਿਆਨ ਮੰਦਰ ਸਤੋਤਰ ਅਨੁਵਾਦਕ: ਰਵਿੰਦਰ ਜੈਨ ਪੁਰਸੋਤਮ ਜੈਨ (ਮਾਲੇਰਕੋਟਲਾ) ਰਚਨਾ ਦਾ ਇਤਿਹਾਸ: ਭਗਵਾਨ ਪਾਰਸ਼ਵ ਨਾਥ ਜੈਨ ਧਰਮ ਦੇ ੨੩ਵੇਂ ਤੀਰਥੰਕਰ ਸਨ। ਆਪਦਾ ਜਨਮ ੭੭੭ ਈ. ਪੂ. ਨੂੰ ਬਨਾਰਸ ਦੇ ਰਾਜਾ ਅਸ਼ਵਸੈਨ ਅਤੇ ਰਾਣੀ ਵਾਮਾ ਦੇਵੀ ਦੇ ਘਰ ਹੋਇਆ। ਆਨ ਨੇ ੧੦੦ ਸਾਲ ਦੀ ਉਮਰ ਵਿੱਚ ਸਮੇਤ ਸ਼ਿਖਰ ਵਿਖੇ ਨਿਰਵਾਨ ਪ੍ਰਾਪਤ ਕੀਤਾ। ਆਪ ਇਤਿਹਾਸਕ ਮਹਾਂ ਪੁਰਸ਼ ਮੰਨੇ ਜਾਂਦੇ ਹਨ। ਜੈਨ ਅਚਾਰਿਆ ਪੁਰਾਤਨ ਕਾਲ ਤੋਂ ਹੀ ਪਾਰਸਨਾਥ ਅਤੇ ਉਨ੍ਹਾਂ ਦੀ ਯਕਸ਼ਨੀ ਪਦਮਾਵਤੀ ਦੀ ਉਪਾਸਨਾ ਕਰਦੇ ਆ ਰਹੇ ਹਨ। ਸ਼੍ਰੀ ਕਲਿਆਨ ਮੰਦਰ ਸਤੋਤਰ ਦੀ ਰਚਨਾ ਅਚਾਰਿਆ ਸਿਧ ਸੂਰੀ ਨੇ ਕੀਤੀ ਸੀ। ਉਜੈਨੀ ਨਗਰੀ ਵਿੱਚ ਰਾਜਾ ਵਿਕਰਮ ਦਾ ਪੁਰੋਹਿਤ ਰਹਿੰਦਾ ਸੀ। ਉਸਦੀ ਦੇਵਮਿਕਾ ਨਾਂ ਦੀ ਇਸਤਰੀ ਤੇ ਮੁਕੰਦ ਨਾਂ ਦਾ ਵਿਦਵਾਨ ਪਰ ਘਮੰਡੀ ਪੁੱਤਰ ਪੈਦਾ ਹੋਇਆ। ਮੁਕੰਦ ਹਰ ਇਕ ਨੂੰ ਸ਼ਾਸਤਰਾਰਥ ਲਈ ਲਲਕਾਰਦਾ ਸੀ। ਇਕ ਵਾਰ ਉਸ ਨੂੰ ਅਚਾਰਿਆ ਸ਼੍ਰੀ ਵਰਿਦਵਾਦੀ ਉਸ ਨੂੰ ਮਿਲੇ, ਉਹ ਉਨ੍ਹਾਂ ਨਾਲ ਸ਼ਾਸਤਰਾਰਥ ਕਰਨ ਲੱਗਾ। ਪ੍ਰਤਿਗਿਆ ਅਨੁਸਾਰ ਹਾਰਣ ਵਾਲੇ ਨੂੰ ਜਿੱਤਣ ਵਾਲੇ ਦਾ ਧਰਮ ਗ੍ਰਹਿਣ ਕਰਨਾ ਲਾਜ਼ਮੀ ਸੀ। ਜੰਗਲ ਵਿੱਚ ਰਾਜ ਦਰਬਾਰ ਕਿਥੇ ਸੀ? ਅਚਾਰਿਆ ਜੀ ਦੇ ਲੱਖ ਸਮਝਾਉਣ ਤੇ ਵੀ ਪੰਡਤ ਮੁਕੰਦ ਨਾ ਮੰਨਿਆ। ਉਹ ਇਸ ਨੂੰ ਅਚਾਰਿਆ ਦੀ ਕਮਜੋਰੀ ਸਮਝਣ ਲਗਾ। ਆਖਰ ਜੰਗਲ ਵਿੱਚ ਗਵਾਲੇ ਦੀ ਹਾਜ਼ਰੀ ਵਿੱਚ ਸਾਸ਼ਤਰਾਥ ਹੋਇਆ। ਮੁਕੰਦ ਸੰਸਕ੍ਰਿਤ ਬੋਲਦਾ ਸੀ

Loading...

Page Navigation
1 2 3 4 5 6 7 8 9 10 11 12 13 14 15 16 17