Book Title: Kalyan Mandir Stotra Author(s): Purushottam Jain, Ravindra Jain Publisher: Purshottam Jain, Ravindra Jain View full book textPage 3
________________ ਅਤੇ ਅਚਾਰਿਆ ਜੀ ਸਿਧੀਸਾਦੀ ਲੋਕ ਭਾਸ਼ਾ ਪ੍ਰਾਕ੍ਰਿਤ। ਗਵਾਲਿਆਂ ਨੂੰ ਅਚਾਰਿਆ ਦੀ ਸਾਰੀ ਗਲ ਸਮਝ ਆਉਂਦੀ ਸੀ, ਪਰ ਮੁਕੰਦ ਦੀ ਨਹੀਂ। ਆਖਰ ਮੁਕੰਦ ਹਾਰ ਗਿਆ ਅਤੇ ਅਚਾਰਿਆ ਜੀ ਦਾ ਚੇਲਾ ਬਣ ਗਿਆ। | ਸਮਾਂ ਆਉਣ ਤੇ ਉਹ ਅਚਾਰਿਆ ਬਣਿਆ। ਉਸਦਾ ਨਾਂ ਸਿਧ ਸੈਨ ਦਿਵਾਕਰ ਰੱਖਿਆ ਗਿਆ। ਇਕ ਵਾਰ ਅਚਾਰਿਆ ਸਿਧਸੈਨ ਨੇ ਸਾਰੇ ਆਗਮਾਂ ਦਾ ਅਨੁਵਾਦ ਸੰਸਕ੍ਰਿਤ ਵਿੱਚ ਕਰਨ ਦੀ ਯੋਜਨਾ ਬਣਾਈ। ਉਸਨੇ ਨਵਕਾਰ ਮੰਤਰ ਦਾ ਅਨੁਵਾਦ ਸੰਸਕ੍ਰਿਤ ਵਿੱਚ ਕੀਤਾ। ਗੁਰੂ ਨੇ ਸਿਧਸੈਨ ਨੂੰ ਸੰਘ ਤੋਂ ਬਾਹਰ ਕਰ ਦਿੱਤਾ। ਪਰ ਸ੍ਰੀ ਸੰਘ ਦੀ ਬੇਨਤੀ ਤੇ ਉਸ ਨੂੰ ਇਸ ਸ਼ਰਤ ਤੇ ਸ਼ਾਮਲ ਕੀਤਾ “ਜੇ ਇਹ ੧੮ ਰਾਜਿਆਂ ਨੂੰ ਜੈਨ ਬਣਾਏਗਾ ਤਾਂ ਹੀ ਸੰਘ ਦੇ ਯੋਗ ਹੋਵੇਗਾ।” | ਗੁਰੂ ਦਾ ਹੁਕਮ ਸੁਣ ਕੇ ਸਿਧ ਸੈਨ ਉਜੈਨੀ ਪਹੁੰਚਿਆ। ਉਸ ਸਮੇਂ ਵਿਕਰਮ ਘੋੜ ਦੌੜ ਕਰ ਰਿਹਾ ਸੀ। ਉਸਨੇ ਸਿਧਸੈਨ ਨੂੰ ਪੁੱਛਿਆ ਤੂੰ ਕੌਣ ਹੈ? ਅਚਾਰਿਆ ਨੇ ਉੱਤਰ ਦਿੱਤਾ, “ਮੈਂ ਸਰਵਾਂਗ ਪੁੱਤਰ ਹਾਂ।” | ਰਾਜਾ ਨੇ ਪ੍ਰੀਖਿਆ ਦੀ ਯੋਜਨਾ ਬਣਾਈ। ਉਸਨੇ ਮਨ ਹੀ ਮਨ ਵਿੱਚ ਨਮਸਕਾਰ ਕੀਤਾ। ਰਾਜਾ ਝੁਕ ਗਿਆ ਉਨਾਂ ਨੇ ਹਾਥੀ, ਘੋੜੇ, ਮੋਹਰਾਂ ਪੇਸ਼ ਕੀਤੀਆਂ। ਅਚਾਰਿਆ ਸਿਧਸੈਨ ਨੇ ਸਭ ਕੁਝ ਠੁਕਰਾ ਦਿੱਤਾ। ਉਨ੍ਹਾਂ ਸਿਰਫ ਇਹੋ ਕਿਹਾ, “ਜਦੋਂ ਵੀ ਮੈਂ ਆਵਾਂ, ਤੁਸੀਂ ਧਰਮ ਉਪਦੇਸ਼ ਸੁਨਣਾ।” ਰਾਜਾ ਨੇ ਹਾਂ ਕਰ ਦਿੱਤੀ। | ਇਕ ਦਿਨ ਅਚਾਰਿਆ ਮਹਾਕਾਲ ਦੇ ਮੰਦਰ, ਉਜੈਨ ਵਿੱਚ ਸਥਾਪਤ ਸ਼ਿਵਲਿੰਗ ਤੇ ਪੈਰ ਰੱਖ ਕੇ ਸੌਂ ਗਏ। ਸਾਰੇ ਸ਼ਹਿਰ ਵਿੱਚ ਹਲਚਲ ਮਚ ਗਈ। ਸਿਧਸੈਨ ਫੋਜੀਆਂ ਦੇ ਹਟਾਉਣ ਤੇ ਵੀ ਨਾ ਹਟੇ। ਉਨ੍ਹਾਂ ਨੂੰ ਕੋੜੇ ਮਾਰੇ ਗਏ। ਕੋੜੇ ਸਿਧਸੈਨ ਦੇ ਨਹੀਂ ਰਾਣੀਆਂ ਦੇ ਲੱਗਣ ਲੱਗੇ। ਮਹਿਲਾਂ ਵਿੱਚ ਭਗਦੜ ਮਚ ਗਈ। ਰਾਜਾ ਮਹਾਕਾਲ ਮੰਦਰ ਵਿੱਚPage Navigation
1 2 3 4 5 6 7 8 9 10 11 12 13 14 15 16 17