Book Title: Bhakamar Stotra Author(s): Purushottam Jain, Ravindra Jain Publisher: Purshottam Jain, Ravindra Jain View full book textPage 4
________________ ਹੁੰਦੇ ਹਨ ਅਜੇਹੇ ਸਮੇ ਕੌਣ ਹੈ, ਜੋ ਉਸ ਮਹਾਨ ਸਮੁੰਦਰ ਨੂੰ ਅਪਣੀਆਂ ਬਾਹਾਂ ਨਾਲ ਪਾਰ ਕਰੇ । ਇਸ ਪ੍ਰਕਾਰ ਆਪ ਦੀ ਮਾਣ ਸਤੂਤੀ ਕਰਨਾ ਮੁਸ਼ਕਿਲ ਹੈ । ਆਪ ਦੇ ਚੰਦਰਮਾਂ ਸਮਾਨ ਨਿਛਮਲ ਗੁਣਾਂ ਦਾ ਵਰਨਣ ਬੇਚਾਰਾ ਦੇਵ ਗੁਰੂ ਬ੍ਰਹਸਪਤਾ ਕਿਵੇਂ ਕਰੇਗਾ । ਭਾਵ :- ਇਥੇ ਸਮੁੰਦਰ ਦਾ ਅਲੰਕਾਰ ਦੇ ਕੇ ਸਮਝਾਇਆ ਗਿਆ ਹੈ ਕਿ ਦੇਵਤਿਆਂ | ਗੁਰੂ ਵੀ ਭਗਵਾਨ ਦੇ ਗੁਣਾ ਦੀ ਵਿਆਖਿਆ ਨਹੀਂ ਕਰ ਸਕਦਾ। 5 ਫੇਰ ਵੀ ਹੇ ਮਹਾਂਨ । ਮੈਂ ਸ਼ਕਤੀ ਰਹਿਤ ਹੁੰਦਾ ਹੋਇਆ ਵੀ ਆਪ ਜੀ ਪ੍ਰਤਿ ਭਗਤੀ ਦੇ ਕਾਹਨ ਆਪ ਜੀ ਦੀ ਸਤੁਤੀ ਕਰਨ ਲਈ ਤਿਆਰ ਹੋ ਗਿਆ ਹਾਂ । ਜਿਸ ਤਰਾਂ ਕਮਜੋਰ ਹਿਰਣੀ ਅਪਣੇ ਬਚੇ ਦੀ ਰਖਿਆ ਲਈ ਸ਼ਕਤੀਸ਼ਾਲੀ ਸੇਰ ਦਾ ਮੁਕਾਬਲਾ ਕਰਦੀ ਹੈ । ਉਸੇ ਪ੍ਰਕਾਰ ਮੈਂ ਭਗਤੀ ਵਸ, ਘਟ ਅਕਲ ਵਾਲਾ, ਅਪਣੀ ਗਿਆਨ ਸ਼ਕਤੀ ਨੂੰ ਜਾਣਦੇ ਹੋਏ ਵੀ ਤੁਹਾਡੀ ਸਤੁਤੀ ਲਈ ਡਟ ਗਿਆ ਹਾਂ । ਭਾਵ :- ਇਥੇ ਅਚਾਰਿਆ ਜੀ ਨੇ ਅਪਣੀ ਤੁਲਨਾ ਸ਼ਕਤੀ ਹੋਣ ਨਾਲ ਕੀਤੀ ਹੈ ਅਤੇ ਭਗਵਾਨ ਨੂੰ ਜੰਗਲ ਦਾ ਰਾਜਾ ਸ਼ੇਰ ਆਖ ਕੇ ਭਗਤ ਅਤੇ ਭਗਵਾਨ ਦਾ fਸ਼ਤਾ ਪ੍ਰਗਟਾਇਆ ਹੈ। ਹੇ ਨਾਥ । ਮੈਂ ਗਿਆਨ ਰਹਿਤ ਹਾਂ ਇਸੇ ਕਾਰਨ ਵਿਦਵਾਨਾਂ ਦੇ ਹ'ਸੇ ਦਾ ਕਾਰਨ ਹਾਂ। ਮੈਂ ਆਪ ਦੀ ਸਤੁਤੀ ਕਰਨ ਵਿਚ ਅਸਮਰਥ ਹਾਂ ਪਰ ਆਪ ਦੀ ਭਗਤੀ ਮੈਨੂੰ ਤੁਹਾਡੀ ਸਤੂਤੀ ਲਈ ਮਨਜ਼ੂਰ ਕਰ ਰਹੀ ਹੈ । ਇਹ ਇਕ ਪਖੋਂ ਠੀਕ ਹੀ ਹੈ ਜਿਵੇ ਰਾਤ ਦੇ ਆਉਣ ਤੇ ਕੋਇਲਾਂ ਅਪਨੇ ਆਪ ਮਿਠੇ ਰਾਗ ਛੇੜ ਦਿੰਦੀਆਂ ਹਨ ਉਸੇ ਤਰਾਂ ਮੈ ਵੀ ਅਪਣੇ ਆਪ ਤੁਹਾਡੀ ਭਗਤੀ ਦੇ ਗੀਤ ਗਾ ਰਿਹਾ ਹਾਂ । ਭਾਵ :- ਅਚਾਰਿਆ ਨੇ ਅਪਣੀ ਮਜਬੂਰੀ ਦਾ ਕਾਰਨ ਭਗਤ ਦਸਆ ਹੈ :ਆਨ ਨ। ਉਦਾਹਰਣ ਦੇ ਲਈ ਉਸ ਨੇ ਬਸੰਤ ਰੁੱਤ ਦੇ ਕਇਲ ਦੇ ਸਬੰਧਾਂ ਨੂੰ ਮੁਖ ਰਖਿਆ ਹੈ । ਹੇ ਪ੍ਰਭੂ ਆਪ ਜੀ ਦਾ ਧਿਆਨ ਕਰਨ ਨਾਲ ਕਰੋੜਾਂ ਜਨਮਾਂ ਦੇ ਪਾਪ ਉਸੇ ਤਰਾਂ ਕਟ ਜਾਂਦੇ ਹਨ । ਜਿਸ ਤਰਾਂ ਸੰਸਾਰ ਵਿਚ ਫੈਲਿਆ ਸਾਲਾਂ ਦਾ ਹਨੇਰ ਅਤੇ ਭਰ ਸਮਾਨ ਕਾਲੀ ਰਾਤ ਹੋਣ ਦੇ ਬਾਵਜੂਦ ਸਵਰ ਦੇ ਸੂਰਜ ਦੀ ਪਹਿਲੀ ਕਰਨ ਨਾਲ ਹੀ ਹਨੇਰ ਦਾ ਅਸਰ ਦੂਰ ਹੋ ਜਾਂਦਾ ਹੈ ਫੇਰ ਮਰੇ ਪਾਪ ਨਸ਼ਟ ਕਉ ਨਹੀਂ ਹੋਣਗੇ । ਭਾਵ : ਅਚਾਰਿਆ ਨੇ ਇਥੇ ਵੀ ਸੁਦਰ ਅਲੰਕਾਰ ਰਾਹੀਂ ਭਗਵਾਨ ਨੂੰ ਸਵੇਰ ਦਾ ਅਗਿਆਨ ਰੂਪੀ ਹਨੇਰਾ ਦੂਰ ਕਰਨ ਵਾਲਾ ਸੂਰਜ ਆਖਿਆ ਹੈ ।Page Navigation
1 2 3 4 5 6 7 8 9 10 11 12