Book Title: Bhakamar Stotra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 2
________________ ਉਪਾਸਕਾਂ ਨੇ ਉੱਤਰ ਦਿਤਾ :- ਇਸ ਸਮੇਂ ਉਜੈਨੀ ਨਗਰੀ ਵਿਚ ਬਿਰਾਜਮਾਨ ਅਚਾਰਿਆ ਮਾਨ ਗ ਮਹਾਨ ਚਮਤਕਾਰੀ ਹਨ । ਰਾਜਾ ਭੋਜ ਨੇ ਅਚਾਆ ਜੀ ਨੂੰ ਰਾਜ ਦਰਬਾਰ ਬੁਲਾਇਆ। ਜਦੋਂ ਉਹ ਮਹਿਲ ਦੇ ਦਰਵਾਜੇ ਤੇ ਸਨ ਤਾਂ ਪੰਡਤਾਂ ਨੇ ਕਾਸ਼ੀ ਦੇ ਬਰਤਨ ਵਿਚ ਘੀ ਦਾ ਕਟੋਰਾ ਪੇਸ਼ ਕੀਤਾ। ਅਚਾਰਿਆ ਜੀ ਨੇ ਇਕ ਸਲਾਈ ਉਸ ਕਟੋਰੇ, ਵਿਚ ਰਖ ਦਿਤੀ। ਉਪਾਸਕਾਂ ਨੇ ਅਚਾਰਿਆ ਜੀ ਤੋਂ ਘੀ ਦੇ ਕਟੋਰੇ ਬਾਰੇ ਪੁਛਿਆ ਅਚਾਰਿਆ ਜੀ ਫੁਰਮਾਇਆ ... ਦੇ ਕਟੋਰੇ ਪੇਸ਼ ਕਰਨ ਦਾ ਅਰਥ ਹੈ ਕਿ ਉਜੈਨੀ ਤਾਂ ਪਹਿਲਾਂ ਹੀ ਇਸ ਕਟੋਰੇ ਵਾਂਗ ਵਿਦਵਾਨਾਂ ਦੀ ਭਰੀ ਪਈ ਹੈ ਆਪ ਲਈ ਰਾਜ ਮਹਿਲ ਵਿਚ ਜਗਾਂ ਨਹੀਂ। ਮੈਂ ਸਲਾਈ ਰਾਹੀਂ ਦਸ ਦਿਤਾ ਕਿ ਜਿਵੇਂ ਇਕ ਭਰੇ ਕਟੋਰੇ ਵਿਚ ਸਲਾਈ ਅਪਣਾ ਥਾਂ ਬਣਾ ਲੈਂਦੀ ਹੈ ਅਤੇ ਭਰੇ ਕਟੋਰੇ ਦਾ ਕੁਝ ਵੀ ਨਹੀਂ ਵਿਗੜਦਾ , ਉਸੇ ਪ੍ਰਕਾਰ ਮੇਰੇ ਇਥੇ ਆਉਣ ਨਾਲ ਤੁਹਾਡੇ ਕਾਰੋਬਾਰ ਤੇ ਕੋਈ ਅਸਰ ਨਹੀਂ ਪਵੇਗਾ । ਬਾਜਾ ਭੋਜ ਨੇ ਅਚਾਰਿਆਂ ਜੀ ਨੂੰ ਕਿਹਾ ਜੇ ਆਪ ਵਿਚ ਸ਼ਕਤੀ ਹੈ ਤਾਂ ਮੇਰੇ ਇਨਾਂ ਪੰਡਤਾਂ ਨਾਲ ਸ਼ਾਸਤਰ ਅਰਥ (ਵਹਿਸ) ਕਰੋ । ਅਚਾਰਿਆ ਜੀ ਨੇ ਈਸਵਰ ਕਰਤਾ ਸਬੰਧੀ ਪ੍ਰਸ਼ਨ ਦੇ ਸਬੰਧ ਵਿਚ ਸਾਰੇ ਪੰਡਤਾਂ ਨੂੰ ਹਰਾ ਦਿਤਾ । | ਫੇਰ ਰਾਜੇ ਨੇ ਕਿਹਾ ਜੇ ਤੁਹਾਡੇ ਪਸ ਬਾਣ ਵਰਗੀ ਸ਼ਕਤੀ ਹੋਵੇ ਤਾਂ ਦਸੇ । ਅਚਾਰਿਆ ਜੀ ਨੇ ਕਿਹਾ ਰਾਜਨ ਆਤਮਾ ਦੇ ਅਗੇ ਸੰਸਾਰਿਕ ਸ਼ਕਤੀਆਂ fਧੀਆਂ ਸਿਧੀਆਂ ਬੇਕਾਰ ਹਨ । ਜੈਨ ਧਰਮ ਆਤਮਾ ਤੋਂ ਪ੍ਰਮਾਤਮਾ ਬਨਣ ਦਾ ਧਰਮ ਹੈ । ਪਰ ਜੈਨ ਧਰਮ ਦੀ ਇਜਤ ਲਈ ਮੈਂ ਤੁਹਾਡੀ ਇਛਾ ਵੀ ਪੂਰੀ ਕਰਾਂ । ਆਪ ਮੈਨੂੰ 48 ਜਿੰਦੇਆਂ ਵਾਲੇ ਕਮਰੇ ਵਿੱਚ 48 ਬੇੜੀਆਂ ਵਿਚ ਜਕੜ ਦੇਵ ਜਿਨੀ ਤੁਹਾਡੇ ਕੋਲ ਫੌਜ ਹੈ ਸਾਰੀ ਮੇਰੀ ਨਿਗਰਾਨੀ ਕਰ ਮੈਂ ਇਹੋ ਚਾਹੁੰਦਾ ਹਾਂ । ਰਾਜੇ ਨੇ ਭਰੇ ਦਰਬਾਰ ਦੇ ਵਿਚ ਅਚਾਰਿਆ ਜੀ ਨੂੰ 48 ਬੇੜੀਆਂ ਪੁਆ feਤੀਆਂ ਉਹ 48 ਡਾਲੇ ਲਗੀ ਕੋਠੜੀ ਵਿੱਚ ਧਿਆਨ ਲਗਾ ਕੇ ਬੈਠ ਗਏ । ਭਗਵਾਨ ਰਿਸ਼ਭ ਦੇਵ ਦੀ ਸ਼ਰੂਤੀ ਸ਼ੁਰੂ ਹੋਈ । ਪਹਿਲੇ ਸਲੋਕ ਨਾਲ ਪਹਿਲੀ ਬੇੜੀ ਤੇ ਜੱਦਾ ਟੁੱਟ ਗਿਆ। ਇਸ ਪ੍ਰਕਾਰ ਹਰ ਸਲੋਕ ਨਾਲ ਬੇੜੀਆਂ ਜਿੰਦੇ ਟੁਟ ਗਏ ਅਚਾਰਿਆ ਜੀ ਦੀ ਜੈ ਜੈ ਕਾਰ ਹੋਈ । ਬਾਜੇ ਨੇ ਚੈਨ ਵਕ ਦੀਖਿਆ ਗ੍ਰਹਿਣ ਕੀਤਾ । ਇਹ ਸਤਰ ਮਹਾਨ ਹੈ ਇਸ ਦਾ ਨਾਂ ਭਕਤਾ ਹੈ । ਭਾਵ ਇਸ ਨੂੰ ਪੜਨ ਵਾਲਾ ਹਰ ਭਗਤ ਅਪਨੇ ਤੋਂ ਉਚਾ ਹੋ ਜਾਂਦਾ ਹੈ । ਭਗਤੀ ਭਰਪੂਰ ਦੇਵਤਿਆਂ ਬਾਹੀਂ ਬੁਲਾਏ ਮਣੀਕਟਾਂ ਰਾਹੀ ਪ੍ਰਕਾਸਵਨ ਅਤੇ ਸੰਸਾਰ ਦੇ ਆਦਿ (ਸਰ) ਸੰਸਾਰ ਸਮੁੰਦਰ ਵਿਚ ਗਿਰਦੀ ਹੋਈ ਜੀਵ ਆਤਮਾਵਾਂ ਦਾ ਸਹਾਰਾ ਸ਼ੀ ਜਿਨ ਰਾਜ ਦੇ ਚਰਨਾਂ ਵਿਚ ਸਮਿਸਕ (ਸਹੀ) ਸਿਧ ਨਾਲ ਨਮਸਕਾਰ ਕਰਕੇ ਮੈਂ ਜੈਨ ਧਰਮ ਦੀ ਸ਼ਤੂਤੀ ਕਰਾਂ ।

Loading...

Page Navigation
1 2 3 4 5 6 7 8 9 10 11 12