Book Title: Bhakamar Stotra
Author(s): Purushottam Jain, Ravindra Jain
Publisher: Purshottam Jain, Ravindra Jain
Catalog link: https://jainqq.org/explore/009405/1

JAIN EDUCATION INTERNATIONAL FOR PRIVATE AND PERSONAL USE ONLY
Page #1 -------------------------------------------------------------------------- ________________ ਭਕਤਾਅ ਸਤੋਤਰ ਅਨੁਵਾਦਕ : ਰਵਿੰਦਰ ਜੈਨ ਪੁਰਸ਼ੋਤਮ ਜੈਨ, ਮਾਲੇਰਕੋਟਲਾ . ਇਹ ਸੜੋਤਲ (ਸਤੀ) ਭਵਾਨ ਰਿਸ਼ਭ ਦੇਵ ਦੀ ਪੁਰਾਤਨ ਸਤੁਵੀ ਹੈ ਇਸ ਦੇ ਵਿਚ ਭਗਤੀ ਅਤੇ ਗਿਆਨ ਦਾ ਅਨੋਖਾ ਸੰਗਮ ਹੈ । ਇਕ ਪਖੋਂ ਇਹ ਸਾਰੇ ਅਰਿਹੰਤ ਤੀਰਥ ਕਾਂਰਾਂ ਦੀ ਸ਼ਤੁ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ ਜੈਨ ਪਰਮ ਵਿਚ ਪੂਰਨ ਕਾਲ ਤੋਂ ਹੀ ਗਿਆਨ ਤੇ ਧਿਆਨ ਤੋਂ ਭਗਡੀ ਨੂੰ ਬਹੁਤ ਮਹਾਨ ਸਥਾਨ ਹਾਸਲ ਸੀ। ਸੰਸਕ੍ਰਿਤ ਭਾਸ਼ਾ ਤੋਂ ਅਤੇ ਅਲੰਕਾਰ ਪਖ ਇਸ ਦੀ ਸੰਧਤਾ ਇਸ ਗੱਲ ਤੋਂ ਜਾਹਿਰ ਹੈ ਕਿ ਸਤੀ ਨੂੰ ਜੈਨ ਧਰਮ ਦੇ ਚਾਰੇ ਫਿਰਕੇ ਇਕ ਆਦਰ ਭਰੀ ਦਿਸ਼ਟੀ ਨਾਲ ਪੜਦੇ ਹਨ । ਇਸ ਦੀ ਹਰ ਗਾਥਾ ਤੋਂ ਅਨੇਕਾਂ ਮੰਤਰ ਥਾਂ ਦੀ ਰਚਨਾ ਹੋਈ ਹੈ : ਇਤਿਹਾਸ ਇਹ ਸਤੰਤਰ ਦੇ ਲੇਖਕ ਸਿਧ ਸੰਸਕ੍ਰਿਤ ਵਿਦਵਾਨ ਅਚਾਰਿਆ ਮਾਨਤੁੰਗ ਸੁਰੀ ਸਨ । ਇਕ ਵਾਰ ਆਪ ਮਾਲਵਾ ਦੇਸ਼ ਦੀ ਰਾਜਧਾਨੀ ਉਜੈਨ ਧਰਮ ਪ੍ਰਚਾਰ ਲਈ ਗਏ । ਉਜੈਨ ਉਸ ਸਮੇਂ ਵੀਚਕ ਸ਼ੈਵ ਧ ਮੀਆਂ ਦਾ ਪ੍ਰਮੁੱਖ ਕੇਂਦਰ ਸੀ । ਉਥੋਂ ਦਾ ਰਾਜਾ ਭੋਜ ਸੀ ਜਿਸ ਦੀ ਸਭਾ ਵਿਚ ਹਰ ਧਰਮ, ਅਤੇ ਫਰਕੇ ਨੂੰ ਮਨਣ ਵਾਲੇ ਤਰਕ ਕਰਨ ਵਾਲੇ ਵਿਦਵਾਨ ਹਰ ਸਮੇਂ ਹਾਜਰ ਰਹਿੰਦੇ ਸਨ । ਇਕ ਦਿਨ ਮਯੂਰ ਨਾਂ ਦੇ ਪੰਡਤ ਨੇ ਅਪਣੀ ਪੂਰੀ ਦੀ ਸ਼ਾਦੀ ਬਾਣ ਪੀਣ ਨਾਲ ਕਰ ਦਿ । ਪਰ ਦੋਹਾਂ ਵਿਚ ਕਲੇਸ਼ ਰਹਿਣ ਲਗਾਂ ਮਯੂਰ ਦੀ ਪ੍ਰਥੀ ਨੇ ਅਪਣੇ ਪਤੀ ਨੂੰ ਸ਼ਰਾਪ ਦੇ ਦਿਤਾ । ਜਿਸ ਨਾਲ ਉਹ ਕੋਹੜੀ ਹੋ ਗਿਆ । ਬਾਣ ਪੰਡਤ ਨੌ ਸੌ ਸ਼ਲੋਕਾਂ ਨਾਲ ਸੂਰਜ ਦੀ ਸਤੁਤੀ ਕੀਤੀ । ਸੂਰਜ ਦੇਵਤਾਂ ਨੇ ਉਸ ਦਾ ਕੋਹੜ ਦੂਰ ਕਰ ਦਿਤਾ। ਈਰਖਾ ਨਾਲ ਬਾਣੇ ਨੇ ਅਪਣੇ ਹਥ ਪੈਰ ਕੱਟ ਕੇ ਚੰਡੀ ਦੇਵੀ ਨੂੰ ਖੁਸ਼ ਕੀਤਾ । ਚੰਡੀ ਦੇਵੀ ਦੇ ਅਸ਼ੀਰਵਾਦ ਨਾਲ ਉਸ ਦਾ ਸ਼ੇਰ ਸੁੰਦਰ ' ਅੰਗਾਂ ਵਾਲਾ ਹੋ ਗਿਆ ਇਨਾਂ ਚਮਤਕਾਰ ਕਾਨ ਬਾਣ ਖੰਡਤ ਨੂੰ ਬਹੁਤ ਮਸਹੂਰੀ ਮਿਲ ਗਈ । ਉਹ ਜੈਨ ਧਰਮ ਦੀ ਖੁਲੇਆਮ ਨਿੰਦਾ ਕਰਨ ਲਗਾ । ਜੈਨ ਧਰਮ ਦੇ ਆਚਾਰਿਆ ਮਾਨਤ ਗ ਅਤੇ ਉਪਾਸਕ ਨੂੰ ਉਸ ਨਿੰਦਾ ਕਾਰਨ ਪ੍ਰੇਸ਼ਾਨੀ ਹੋਣੀ ਸੁਭਾਵਿਕ ਸੀ । ਇਕ ਦਿਨ ਬ ਣ ਪੰਡਤ ਨੇ ਕਿਹਾ ਕਿ ਜੈਨੀ ਸਾਧੂ ਤਾਂ ਪੇਟ ਭਰਨ ਲਈ ਮੰਗ# ਫਿਰਦੇ ਹਨ । ਇਨਾਂ ਪਾਸ ਨਾ ਕੌਈ ਵਿਦਿਆ ਹੈ ਨਾਂ ਗਿਆਨ ਨਾ ਸੈਵ ਧਰਮ ਦੀ ਤਰਾਂ ਚਮਤਕਾਰੇ ਇਨਾਂ ਪਾਸ ਕੁਝ ਚਮਤਕਾਰ ਹੋਵੇ ਤਾਂ ਉਨਾਂ ਦੇ ਉਪਾਸਕਾਂ ਨੂੰ ਬੁਲਾ ਕੇ ਪੜਤਾਲ ਕੀਤੀ ਜਾਵੇ ਰਾਜੇ ਨੇ ਜੈਨ ਧਰਮ ਦੇ ਉਪਾਸਕਾਂ ਨੂੰ ਚਕੋਬਾਰ ਵਿਚ ਬੁਲਾ ਕੇ ਬਾਣ ਪੰਡਤ ਦਾ ਚੈਲੰਜ ਕਬੂਲ ਕਰਨ ਲਈ ਕਿਹਾ । Page #2 -------------------------------------------------------------------------- ________________ ਉਪਾਸਕਾਂ ਨੇ ਉੱਤਰ ਦਿਤਾ :- ਇਸ ਸਮੇਂ ਉਜੈਨੀ ਨਗਰੀ ਵਿਚ ਬਿਰਾਜਮਾਨ ਅਚਾਰਿਆ ਮਾਨ ਗ ਮਹਾਨ ਚਮਤਕਾਰੀ ਹਨ । ਰਾਜਾ ਭੋਜ ਨੇ ਅਚਾਆ ਜੀ ਨੂੰ ਰਾਜ ਦਰਬਾਰ ਬੁਲਾਇਆ। ਜਦੋਂ ਉਹ ਮਹਿਲ ਦੇ ਦਰਵਾਜੇ ਤੇ ਸਨ ਤਾਂ ਪੰਡਤਾਂ ਨੇ ਕਾਸ਼ੀ ਦੇ ਬਰਤਨ ਵਿਚ ਘੀ ਦਾ ਕਟੋਰਾ ਪੇਸ਼ ਕੀਤਾ। ਅਚਾਰਿਆ ਜੀ ਨੇ ਇਕ ਸਲਾਈ ਉਸ ਕਟੋਰੇ, ਵਿਚ ਰਖ ਦਿਤੀ। ਉਪਾਸਕਾਂ ਨੇ ਅਚਾਰਿਆ ਜੀ ਤੋਂ ਘੀ ਦੇ ਕਟੋਰੇ ਬਾਰੇ ਪੁਛਿਆ ਅਚਾਰਿਆ ਜੀ ਫੁਰਮਾਇਆ ... ਦੇ ਕਟੋਰੇ ਪੇਸ਼ ਕਰਨ ਦਾ ਅਰਥ ਹੈ ਕਿ ਉਜੈਨੀ ਤਾਂ ਪਹਿਲਾਂ ਹੀ ਇਸ ਕਟੋਰੇ ਵਾਂਗ ਵਿਦਵਾਨਾਂ ਦੀ ਭਰੀ ਪਈ ਹੈ ਆਪ ਲਈ ਰਾਜ ਮਹਿਲ ਵਿਚ ਜਗਾਂ ਨਹੀਂ। ਮੈਂ ਸਲਾਈ ਰਾਹੀਂ ਦਸ ਦਿਤਾ ਕਿ ਜਿਵੇਂ ਇਕ ਭਰੇ ਕਟੋਰੇ ਵਿਚ ਸਲਾਈ ਅਪਣਾ ਥਾਂ ਬਣਾ ਲੈਂਦੀ ਹੈ ਅਤੇ ਭਰੇ ਕਟੋਰੇ ਦਾ ਕੁਝ ਵੀ ਨਹੀਂ ਵਿਗੜਦਾ , ਉਸੇ ਪ੍ਰਕਾਰ ਮੇਰੇ ਇਥੇ ਆਉਣ ਨਾਲ ਤੁਹਾਡੇ ਕਾਰੋਬਾਰ ਤੇ ਕੋਈ ਅਸਰ ਨਹੀਂ ਪਵੇਗਾ । ਬਾਜਾ ਭੋਜ ਨੇ ਅਚਾਰਿਆਂ ਜੀ ਨੂੰ ਕਿਹਾ ਜੇ ਆਪ ਵਿਚ ਸ਼ਕਤੀ ਹੈ ਤਾਂ ਮੇਰੇ ਇਨਾਂ ਪੰਡਤਾਂ ਨਾਲ ਸ਼ਾਸਤਰ ਅਰਥ (ਵਹਿਸ) ਕਰੋ । ਅਚਾਰਿਆ ਜੀ ਨੇ ਈਸਵਰ ਕਰਤਾ ਸਬੰਧੀ ਪ੍ਰਸ਼ਨ ਦੇ ਸਬੰਧ ਵਿਚ ਸਾਰੇ ਪੰਡਤਾਂ ਨੂੰ ਹਰਾ ਦਿਤਾ । | ਫੇਰ ਰਾਜੇ ਨੇ ਕਿਹਾ ਜੇ ਤੁਹਾਡੇ ਪਸ ਬਾਣ ਵਰਗੀ ਸ਼ਕਤੀ ਹੋਵੇ ਤਾਂ ਦਸੇ । ਅਚਾਰਿਆ ਜੀ ਨੇ ਕਿਹਾ ਰਾਜਨ ਆਤਮਾ ਦੇ ਅਗੇ ਸੰਸਾਰਿਕ ਸ਼ਕਤੀਆਂ fਧੀਆਂ ਸਿਧੀਆਂ ਬੇਕਾਰ ਹਨ । ਜੈਨ ਧਰਮ ਆਤਮਾ ਤੋਂ ਪ੍ਰਮਾਤਮਾ ਬਨਣ ਦਾ ਧਰਮ ਹੈ । ਪਰ ਜੈਨ ਧਰਮ ਦੀ ਇਜਤ ਲਈ ਮੈਂ ਤੁਹਾਡੀ ਇਛਾ ਵੀ ਪੂਰੀ ਕਰਾਂ । ਆਪ ਮੈਨੂੰ 48 ਜਿੰਦੇਆਂ ਵਾਲੇ ਕਮਰੇ ਵਿੱਚ 48 ਬੇੜੀਆਂ ਵਿਚ ਜਕੜ ਦੇਵ ਜਿਨੀ ਤੁਹਾਡੇ ਕੋਲ ਫੌਜ ਹੈ ਸਾਰੀ ਮੇਰੀ ਨਿਗਰਾਨੀ ਕਰ ਮੈਂ ਇਹੋ ਚਾਹੁੰਦਾ ਹਾਂ । ਰਾਜੇ ਨੇ ਭਰੇ ਦਰਬਾਰ ਦੇ ਵਿਚ ਅਚਾਰਿਆ ਜੀ ਨੂੰ 48 ਬੇੜੀਆਂ ਪੁਆ feਤੀਆਂ ਉਹ 48 ਡਾਲੇ ਲਗੀ ਕੋਠੜੀ ਵਿੱਚ ਧਿਆਨ ਲਗਾ ਕੇ ਬੈਠ ਗਏ । ਭਗਵਾਨ ਰਿਸ਼ਭ ਦੇਵ ਦੀ ਸ਼ਰੂਤੀ ਸ਼ੁਰੂ ਹੋਈ । ਪਹਿਲੇ ਸਲੋਕ ਨਾਲ ਪਹਿਲੀ ਬੇੜੀ ਤੇ ਜੱਦਾ ਟੁੱਟ ਗਿਆ। ਇਸ ਪ੍ਰਕਾਰ ਹਰ ਸਲੋਕ ਨਾਲ ਬੇੜੀਆਂ ਜਿੰਦੇ ਟੁਟ ਗਏ ਅਚਾਰਿਆ ਜੀ ਦੀ ਜੈ ਜੈ ਕਾਰ ਹੋਈ । ਬਾਜੇ ਨੇ ਚੈਨ ਵਕ ਦੀਖਿਆ ਗ੍ਰਹਿਣ ਕੀਤਾ । ਇਹ ਸਤਰ ਮਹਾਨ ਹੈ ਇਸ ਦਾ ਨਾਂ ਭਕਤਾ ਹੈ । ਭਾਵ ਇਸ ਨੂੰ ਪੜਨ ਵਾਲਾ ਹਰ ਭਗਤ ਅਪਨੇ ਤੋਂ ਉਚਾ ਹੋ ਜਾਂਦਾ ਹੈ । ਭਗਤੀ ਭਰਪੂਰ ਦੇਵਤਿਆਂ ਬਾਹੀਂ ਬੁਲਾਏ ਮਣੀਕਟਾਂ ਰਾਹੀ ਪ੍ਰਕਾਸਵਨ ਅਤੇ ਸੰਸਾਰ ਦੇ ਆਦਿ (ਸਰ) ਸੰਸਾਰ ਸਮੁੰਦਰ ਵਿਚ ਗਿਰਦੀ ਹੋਈ ਜੀਵ ਆਤਮਾਵਾਂ ਦਾ ਸਹਾਰਾ ਸ਼ੀ ਜਿਨ ਰਾਜ ਦੇ ਚਰਨਾਂ ਵਿਚ ਸਮਿਸਕ (ਸਹੀ) ਸਿਧ ਨਾਲ ਨਮਸਕਾਰ ਕਰਕੇ ਮੈਂ ਜੈਨ ਧਰਮ ਦੀ ਸ਼ਤੂਤੀ ਕਰਾਂ । Page #3 -------------------------------------------------------------------------- ________________ 1 ਭਗਵਾਨ ਰਿਸ਼ਭ ਦੇਵ ਦੇ ਚਰਨਾਂ ਭਗਤੀ ਭਰਪੂਰ ਦੇਵਤਿਆਂ ਰਾਹੀਂ ਝੁਲਾਏ ਮਣੀ ਮੁਕਟਾ ਰਾਹੀਂ ਪ੍ਰਕਾਸ਼ਮਾਨ ਤੇ ਸੰਸਾਰ ਦੇ ਆਦਿ (ਸ਼ੁਰੂ) ਸੰਸਾਰ ਦੇ ਸਮੁੰਦਰ ਵਿਚ ਗਿਰਦੀ ਹੋਈ ਜੀਵ ਆਤਮਾਵਾਂ ਦਾ ਸਹਾਰਾ ਹਨ ਸ੍ਰੀ ਜਿਨ ਰਾਜ ਦੇ ਚਰਨਾਂ ਵਿਚ ਸਮਿਅਕ (ਸਹੀ) ਵਿਧੀ ਨਾਲ ਨਮਸਕਾਰ ਕਰਕੇ ਮੈਂ ਰਿਸ਼ਭ ਦੇਵ ਦੀ ਸਤੂਤੀ ਕਰਾਂਗਾ । ਭਾਵ :- ਭਗਵਾਨ ਸ਼ਭ ਦੇਵ ਦੇ ਚਰਨਾ ਵਿਚ ਮਨੁਖ ਹੀ ਨਹੀਂ ਮਣੀ ਮੁਕਟਾਂ ਦੇ ਧਾਰਕ ਦੇਵਤੇ ਵੀ ਨਮਸਕਾਰ ਕਰਦੇ ਹਨ। ਉਨਾਂ ਦੇ ਮੁਕਟਾਂ ਦਾ ਪ੍ਰਕਾਸ਼ ਇਸ ਸੰਸਾਰ ਦੇ ਸੂਰਜ ਅਤੇ ਚੰਦ ਨਾਲੋਂ ਕਈ ਗੁਣਾਂ ਜਿਆਦਾ ਹੈ । ਜਿਨਾਂ ਆਤਮਾ ਦੇ ਵਿਕਾਰ ਜਿਤ ਕੇ ਅਰਿਹੰਤ ਅਵਸਥਾ ਪ੍ਰਾਪਤ ਕਰ ਲਈ ਹੈ ਅਜਿਹੇ ਪਹਿਲੇ ਤੀਰਥੰਕਾਰ ਭਗਵਾਨ ਰਿਸ਼ਭ ਦੇਵ ਦੀ ਮੈ [ਅਚਾਰਿਆ ਮਾਂ ਤੰਗ ਵਿਧੀ ਪੂਰਵਕ ਬੰਦਨਾਂ ਸਤੂਤੀ ਕਰਾਂਗਾ। 2 ਸਾਰੇ ਸ਼ਾਸਤਰਾਂ ਦੇ ਤਤਵ ਗਿਆਨ ਹੋਣ ਵਾਲੀ ਮਹਾਨ ਬੁਧੀ ਰਾਹੀ ਦੇਵਤਿਆਂ ਦੇ ਰਾਜੇ ਇੰਦਰ ਜਿਨਾਂ ਦੀ ਤਿਨ ਲੋਕਾਂ ਵਿਚ ਦਿਲ ਖਿਚਵੀਂ ਸ਼ਤੂਤੀ ਕਰਦੇ ਹਨ ਅਜ ਮੈਂ ਵੀ ਉਸੇ ਪਹਿਲੇ ਤੀਰਥੰਕਰ ਦੀ ਸਤੂਤੀ ਕਰਾਂਗਾ । ਭਾਵ :- ਇਥੇ ਆਖਿਆ ਗਿਆ ਹੈ ਕਿ ਭਗਵਾਨ ਦੀ ਸਤੂਤੀ ਮਨੁਖ ਹੀ ਨਹੀਂ ਸਵਰਗ ਦੇ 64 ਇੰਦਰ ਵੀ ਤਿਨ ਲੋਕਾਂ ਵਿਚ ਕਰਦੇ ਹਨ । ਅਜੇਹੇ ਭਗਵਾਨ ਦੀ ਮੈਂ ਸਤੂਤੀ ਕਰਨ ਦਾ ਸ਼ੁਭ ਅਵਸਰ ਪ੍ਰਾਪਤ ਕਰਾਂਗਾ ਇਹ ਹੈਰਾਣੀ ਦੀ ਗਲ ਹੈ। ਹੇ ਦੇਵ ਪੂਜਾ ਵਾਲੇ ਸਿੰਘਾਸਨਾ ਤੇ ਬਿਰਾਜਮਾਨ ਪ੍ਰਭੂ । ਮੈਂ ਕਿਨਾਂ ਬੇ ਸ਼ਰਮ ਹਾਂ ਰਖਦੇ ਹੋਏ ਵੀ ਆਪ ਜੀ ਦੀ ਸਤੂਤੀ ਲਈ ਤਿਆਰ ਹੋ ਗਲਤੀ ਵੀ ਨਹੀਂ ਕੀਤੀ, ਕਿਉਂਕਿ ਪਾਣੀ ਵਿਚ ਚੰਦਰਮਾਂ ਫੜਨ ਦੀ ਕੋਸ਼ਿਸ਼ ਨਹੀਂ ਕਰਦੇ ( ਮੇਰੀ ਹਾਲਤ ਉਸ ਕਿ ਮੈਂ ਸਤੀ ਕਰਨ ਦਾ ਗਿਆਨ ਨਾ ਗਿਆ ਹਾਂ। ਪਰ ਠੀਕ ਇਕ ਪਖੋਂ ਮੈਂ ਦੀ ਛਾਇਆ ਨੂੰ ਵੇਖ ਕੇ ਬਚੇ ਉਸਨੂੰ ਅਗਿਆਨੀ ਬਚੇ ਵਰਗੀ ਹੈ ) ਭਾਵ :- ਇਥੇ ਅਚਾਰਿਆ ਨੇ ਅਪਣੀ ਤੁਲਨਾ ਬੱਚੇ ਨਾਲ ਕੀਤੀ ਹੈ ਅਤੇ ਭਗਵਾਨ ਨੂੰ ਚੰਦਰਮਾਂ ਸਮਾਨ ਸ਼ੀਤਲ ਦਸਿਆ ਹੈ ਅਲੰਕਾਰਾਂ ਦੀ ਵਰਤੋਂ ਇਸ ਸਤੋਤਰ ਵਿਚ ਲਗਾਤਾਰ ਮਿਲਦੀ ਹੈ । ਹੈ ਅਨੰਤ ਗੁਣਾ ਦੇ ਸਾਗਰ । ਬੁਧੀ ਰਾਹੀਂ ਦੇਵਤਿਆਂ ਦਾ ਗੁਰੂ ਬ੍ਰਹਸਪਤਿ, ਕਿ ਆਪ ਦੇ ਚੰਦਰਮਾ ਸਮਾਨ ਗੁਣਾ ਦੀ ਕੀ ਵਿਆਖਿਆ ਕਰ ਸਕਦਾ ਹੈ । ਸਮੁੰਦਰ ਦੇ ਜਵਾਰ ਭਾਟੇ ਸਮੇਂ ਜਦ ਮਗਰਮਛ ਆਦਿ ਜਾਨਵਰ ਵੀ ਉਛਲ ਰਹੇ Page #4 -------------------------------------------------------------------------- ________________ ਹੁੰਦੇ ਹਨ ਅਜੇਹੇ ਸਮੇ ਕੌਣ ਹੈ, ਜੋ ਉਸ ਮਹਾਨ ਸਮੁੰਦਰ ਨੂੰ ਅਪਣੀਆਂ ਬਾਹਾਂ ਨਾਲ ਪਾਰ ਕਰੇ । ਇਸ ਪ੍ਰਕਾਰ ਆਪ ਦੀ ਮਾਣ ਸਤੂਤੀ ਕਰਨਾ ਮੁਸ਼ਕਿਲ ਹੈ । ਆਪ ਦੇ ਚੰਦਰਮਾਂ ਸਮਾਨ ਨਿਛਮਲ ਗੁਣਾਂ ਦਾ ਵਰਨਣ ਬੇਚਾਰਾ ਦੇਵ ਗੁਰੂ ਬ੍ਰਹਸਪਤਾ ਕਿਵੇਂ ਕਰੇਗਾ । ਭਾਵ :- ਇਥੇ ਸਮੁੰਦਰ ਦਾ ਅਲੰਕਾਰ ਦੇ ਕੇ ਸਮਝਾਇਆ ਗਿਆ ਹੈ ਕਿ ਦੇਵਤਿਆਂ | ਗੁਰੂ ਵੀ ਭਗਵਾਨ ਦੇ ਗੁਣਾ ਦੀ ਵਿਆਖਿਆ ਨਹੀਂ ਕਰ ਸਕਦਾ। 5 ਫੇਰ ਵੀ ਹੇ ਮਹਾਂਨ । ਮੈਂ ਸ਼ਕਤੀ ਰਹਿਤ ਹੁੰਦਾ ਹੋਇਆ ਵੀ ਆਪ ਜੀ ਪ੍ਰਤਿ ਭਗਤੀ ਦੇ ਕਾਹਨ ਆਪ ਜੀ ਦੀ ਸਤੁਤੀ ਕਰਨ ਲਈ ਤਿਆਰ ਹੋ ਗਿਆ ਹਾਂ । ਜਿਸ ਤਰਾਂ ਕਮਜੋਰ ਹਿਰਣੀ ਅਪਣੇ ਬਚੇ ਦੀ ਰਖਿਆ ਲਈ ਸ਼ਕਤੀਸ਼ਾਲੀ ਸੇਰ ਦਾ ਮੁਕਾਬਲਾ ਕਰਦੀ ਹੈ । ਉਸੇ ਪ੍ਰਕਾਰ ਮੈਂ ਭਗਤੀ ਵਸ, ਘਟ ਅਕਲ ਵਾਲਾ, ਅਪਣੀ ਗਿਆਨ ਸ਼ਕਤੀ ਨੂੰ ਜਾਣਦੇ ਹੋਏ ਵੀ ਤੁਹਾਡੀ ਸਤੁਤੀ ਲਈ ਡਟ ਗਿਆ ਹਾਂ । ਭਾਵ :- ਇਥੇ ਅਚਾਰਿਆ ਜੀ ਨੇ ਅਪਣੀ ਤੁਲਨਾ ਸ਼ਕਤੀ ਹੋਣ ਨਾਲ ਕੀਤੀ ਹੈ ਅਤੇ ਭਗਵਾਨ ਨੂੰ ਜੰਗਲ ਦਾ ਰਾਜਾ ਸ਼ੇਰ ਆਖ ਕੇ ਭਗਤ ਅਤੇ ਭਗਵਾਨ ਦਾ fਸ਼ਤਾ ਪ੍ਰਗਟਾਇਆ ਹੈ। ਹੇ ਨਾਥ । ਮੈਂ ਗਿਆਨ ਰਹਿਤ ਹਾਂ ਇਸੇ ਕਾਰਨ ਵਿਦਵਾਨਾਂ ਦੇ ਹ'ਸੇ ਦਾ ਕਾਰਨ ਹਾਂ। ਮੈਂ ਆਪ ਦੀ ਸਤੁਤੀ ਕਰਨ ਵਿਚ ਅਸਮਰਥ ਹਾਂ ਪਰ ਆਪ ਦੀ ਭਗਤੀ ਮੈਨੂੰ ਤੁਹਾਡੀ ਸਤੂਤੀ ਲਈ ਮਨਜ਼ੂਰ ਕਰ ਰਹੀ ਹੈ । ਇਹ ਇਕ ਪਖੋਂ ਠੀਕ ਹੀ ਹੈ ਜਿਵੇ ਰਾਤ ਦੇ ਆਉਣ ਤੇ ਕੋਇਲਾਂ ਅਪਨੇ ਆਪ ਮਿਠੇ ਰਾਗ ਛੇੜ ਦਿੰਦੀਆਂ ਹਨ ਉਸੇ ਤਰਾਂ ਮੈ ਵੀ ਅਪਣੇ ਆਪ ਤੁਹਾਡੀ ਭਗਤੀ ਦੇ ਗੀਤ ਗਾ ਰਿਹਾ ਹਾਂ । ਭਾਵ :- ਅਚਾਰਿਆ ਨੇ ਅਪਣੀ ਮਜਬੂਰੀ ਦਾ ਕਾਰਨ ਭਗਤ ਦਸਆ ਹੈ :ਆਨ ਨ। ਉਦਾਹਰਣ ਦੇ ਲਈ ਉਸ ਨੇ ਬਸੰਤ ਰੁੱਤ ਦੇ ਕਇਲ ਦੇ ਸਬੰਧਾਂ ਨੂੰ ਮੁਖ ਰਖਿਆ ਹੈ । ਹੇ ਪ੍ਰਭੂ ਆਪ ਜੀ ਦਾ ਧਿਆਨ ਕਰਨ ਨਾਲ ਕਰੋੜਾਂ ਜਨਮਾਂ ਦੇ ਪਾਪ ਉਸੇ ਤਰਾਂ ਕਟ ਜਾਂਦੇ ਹਨ । ਜਿਸ ਤਰਾਂ ਸੰਸਾਰ ਵਿਚ ਫੈਲਿਆ ਸਾਲਾਂ ਦਾ ਹਨੇਰ ਅਤੇ ਭਰ ਸਮਾਨ ਕਾਲੀ ਰਾਤ ਹੋਣ ਦੇ ਬਾਵਜੂਦ ਸਵਰ ਦੇ ਸੂਰਜ ਦੀ ਪਹਿਲੀ ਕਰਨ ਨਾਲ ਹੀ ਹਨੇਰ ਦਾ ਅਸਰ ਦੂਰ ਹੋ ਜਾਂਦਾ ਹੈ ਫੇਰ ਮਰੇ ਪਾਪ ਨਸ਼ਟ ਕਉ ਨਹੀਂ ਹੋਣਗੇ । ਭਾਵ : ਅਚਾਰਿਆ ਨੇ ਇਥੇ ਵੀ ਸੁਦਰ ਅਲੰਕਾਰ ਰਾਹੀਂ ਭਗਵਾਨ ਨੂੰ ਸਵੇਰ ਦਾ ਅਗਿਆਨ ਰੂਪੀ ਹਨੇਰਾ ਦੂਰ ਕਰਨ ਵਾਲਾ ਸੂਰਜ ਆਖਿਆ ਹੈ । Page #5 -------------------------------------------------------------------------- ________________ 8 ਹੋ ਨਾਥ ਅਜੇਹਾ ਮੰਨ ਕੇ ਹੀ ਮੇਰੇ ਜਿਹੇ ਅਗਿਆਨੀ ਨੇ ਇਹ ਮਨੋਹਰ ਰਚਨਾ ਸ਼ੁਰੂ ਕੀਤੀ ਹੈ ਕਿਉਂਕਿ ਆਪ ਦੀ ਕ੍ਰਿਪਾ ਨਾਲ ਇਹ ਸਤੋਤਰ ਸੱਜਨਾ ਦੇ ਮਨ ਨੂੰ ਉਸੇ ਪ੍ਰਕਾਰ ਖੁਸ਼ ਕਰੇਗਾ ਜਿਵੇਂ ਕਿ ਸਵੇਰ ਦੇ ਸਮੇਂ ਘਾਹ ਤੇ ਪਈ ਐੱਸ ਦੀ ਨਿਰਨੇ ਬੂੰਦ ਮੌਤੀ ਵਰਗੀ ਲਗਦੀ ਹੈ। ਸਮਾਨ ਹੈ । ਭਾਵ : ਮੇਰੀ ਇਹ ਸਤੂਤੀ ਕੁਦਰਤੀ ਹੈ ਇਹ ਤਾਂ ਘਾਹ ਡੇ ਪਈ ਸਵੇਰ ਦੀ ਔਸ ਹੋ ਜਿਨੇਸ਼ਵਰ ਸੰਸਾਰ ਦੇ ਸਾਰੇ ਪਾਪ ਕਰਨ ਵਾਲਾ ਆਪ ਦਾ ਸਤੋਤਰ ਦੀ ਗਲ ਤਾਂ ਇਕ ਪਾਸੇ ਰਹੀ ਆਪ ਜੀ ਦਾ ਤਾਂ ਖਾਲੀ ਨਾਂ ਹੀ ਲੋਕ ਅਤੇ ਪਰਲੋਕ ਤੇ ਪਾਪਾਂ ਦਾ ਖਾਤਮਾ ਕਰ ਦਿੰਦਾ ਹੈ ਜਿਵੇਂ ਸੂਰਜ ਦੂਰ ਹੋਣ ਤੇ ਵੀ ਸਰੋਵਰ ਵਿਚ ਖਿਲ ਕਮਲਾਂ ਨੂੰ ਅਪਣੀਆਂ ਕਿਰਨਾਂ ਨਾਲ ਖਿਲਾਰ ਦਿੰਦਾ ਹੈ। ਉਤੇ ਪ੍ਰਕਾਰ ਆਪ ਦੇ ਗੁਣ ਹਨ। ਭਾਵ : ਪ੍ਰਭੂ ਦਾ ਨਾਂ ਹੀ ਭਗਤੀ ਵਿਚ ਬਹੁਤ ਮਹਤਵ ਪੂਰਨ ਹੈ ਬਹੁਤੀ ਪੰਡਤਾਈ ਦੀ ਜਰੂਰਤ ਨਹੀਂ ਸਭ ਕੁਝ ਸਹਿਜ ਹੋ ਜਾਂਦਾ ਹੈ । ਜਿਵੇਂ ਸੂਰਜ ਸਵੇਰ ਹੋਣ ਤੇ ਤਲਾਵ ਦੇ ਕਮਲਾਂ ਨੂੰ ਨਵੀਂ ਜਿੰਦਗੀ ਪ੍ਰਦਾਨ ਕਰਦਾ ਹੈ । ਉਸੇ ਤਰਾਂ ਆਪ ਦਾ ਨਾਂ ਹੈ। ਸੋ ਭਗਤੀ ਵਿਚ ਸਮਰਪਣ ਦੀ ਜਰੂਰਤ ਹੈ ਕੋਰਾ ਗਿਆਨ ਇਥੇ ਬੇਕਾਰ ਹੈ। 10 ਹੋ ਸੰਸਾਰ ਦੇ ਪਵਿਤਰ ਗਹਿਣੇ ਤੁਹਾਡੀ ਭਗਤੀ ਕਰਨ ਹੋ ਜਾਂਦਾ ਹੈ ਇਸ ਵਿਚ ਕੋਈ ਅੱਚਬੇ ਵਾਲੀ ਗਲ ਨਹੀਂ। ਕਿਉਂਕਿ ਆਪ ਜੋ ਮਾਲਕ ਨੌਕਰ ਦੀ ਸੇਵਾ ਤੋਂ “ ਖੁਸ਼ ਹੋ ਕੇ ਉਸ ਨੂੰ ਅਪਣੇ ਬਰਾਬਰ ਨਾਂ ਦੀ ਸੇਵਾ ਤੋਂ ਨੌਕਰ ਨੂੰ ਕੀ ਲਾਭ ਹੈ। ਵਾਲਾ ਤੁਹਾਡੇ ਵਰਗਾ ਦੁਨੀਆਂ ਦੇ ਮਾਲਕ ਹੋ ਕਰੋ ਦਾਂ ਉਸ ਨੌਕਰ ਭਾਵ : ਇਥੇ ਅਲਕਾਤ ਵਰਤਿਆ ਗਿਆ ਹੈ ਕਿ ਭਗਤ ਅਤੇ ਭਗਵਾਨ ਦਾ ਰਿਸਤਾ ਆਦਰਸ਼ ਮਾਲਕ ਅਤੇ ਸੇਵਾ ਭਾਵੀ ਨੌਕਰ ਵਰਗਾ ਹੈ। ਚੰਗਾ ਮਾਲਕ ਅਪਣੇ ਨੌਕਰ ਦੀ ਸੇਵਾ ਕਰਕੇ ਉਸ ਨੂੰ ਅਪਣ ਬਰਾਬਰ ਕਰ ਲੈਂਦਾ ਹੈ । 11 ਹੇ ਪ੍ਰਭੂ ਜਦੋਂ ਭਗਤ ਦੀ ਅਖ ਲੈਂਦੀ ਹੈ । ਫੇਰ ਉਹ ਅਖ ਜ਼ੰਸਾਰ ਦੀ ਕਿਸੇ ਵੀ ਸੁੰਦਰ ਜਿਸ ਮਨੁੱਖ ਨੇ ਚੰਦਰਮਾਂ ਦੀਆਂ ਕਿਰਨਾਂ ਵਾਲੇ ਰੰਗ ਉਹ ਖਾਰੇ ਸਮੁੰਦਰ ਦਾ ਪਾਣੀ ਪੀਣਾ ਪਸੰਦ ਕਰਗਾ ਭਾਵ : ਇਥੇ ਅਚਾਰਿਆ ਨੇ ਭਗਵਾਨ ਨੂੰ ਇਕਾਗਰਤਾ ਨਾਲ ਆਪ ਨੂੰ ਇਕ ਵਾਰ ਵੇਖ ਚੀਜ ਨੂੰ ਵੇਖਣਾ ਪਸੰਦ ਕਰਦੀ ਭਲਾ ਸਮਾਨ ਖੀਰ ਸਮੁੰਦਰ ਦਾ ਜਲ ਪੀਤਾ ਹੋਵੇ। ਹਰਗਿਜ ਨਹੀਂ। ਤਿਨ ਲੋਕਾਂ ਦਾ ਸੁੰਦਰ ਪੁਰਸ਼ ਆਖਿਆ Page #6 -------------------------------------------------------------------------- ________________ ਹੈ ਜਿਸ ਦੀ ਕੋਈ ਬਰਾਬਰੀ ਨਹੀਂ । ਭਗਵਾਨ ਦੀ ਸੁੰਦਰਤਾ ਦੀ ਤੁਲਨਾ ਖੀਰ ਸਮੁਦਰ ਨਾਲ ਕੀਤੀ ਹੈ (ਦੂਸਰੀਆਂ ਵਸਤਾਂ ਬਾਰੇ ਜਲ ਦਾ ਸਮੁੰਦਰ । ਤਿਨ ਲੋਕਾਂ ਵਿਚ ਅਪਣੀ ਸੁੰਦਰਤਾ ਵਿਚ ਹੋ ਪ੍ਰਭੁ ਹੁਣ ਮੈਂ ਨਿਸਚੇ ਨਾਲ ਨਾਲ ਆਖ ਸਕਦਾ ਹਾਂ ਕਿ ਸ਼ਾਂਤ ਭਾਵ ਜਗਾਉਣ ਵਿਚ ਸਹਾਇਕ ਸੁੰਦਰਤਾ ਵਾਲੇ ਜਿਨਾਂ ਪ੍ਰਮਾਣੂਆਂ ਬਾਹੀਂ ਆਪ ਦੇ ਸ਼ਰੀਰ ਦੀ ਰਚਨਾ ਹੋਈ ਹੈ । ਉਹ ਸੰਸਾਰ ਵਿਚ ਉਨਾਂ ਹੀ ਸਨ ਜਿਆਦਾ ਨਹੀਂ ਕਿਉਂਕਿ ਜਮੀਨ ਤੇ ਤੁਹਾਡੀ ਸੁੰਦਰਤਾ ਦਾ ਮੁਕਾਬਲਾ ਕਰਨ ਵਾਲਾ ਇਕ ਵੀ ਦੇਵ ਜਾਂ ਮਨੂਖ ਨਹੀਂ । ਭਾਵ : ਅਚਾਰਿਆ ਭਗਤੀ ਵਸ ਹੋ ਕੇ ਭਗਵਾਨ ਦੀ ਸ਼ਰੀਰਕ ਸੁੰਦਰਤਾ ਤੇ ਵਿਸਵਾਸ ਪ੍ਰਗਟ ਕੀਤਾ ਹੈ । ਹੋ ਪ੍ਰਭ ਦੇਵ ਮਨੁੱਖ ਅਤੇ ਨਾਗ਼ ਕੁਮਾਰ ਦੀਆਂ ਅਖਾਂ ਨੂੰ ਮੋਹਤ ਕਰਨ ਵਾਲਾ ਅਜੇਹਾ ਰੂਪ ਕਿਥੋਂ ਹੈ ਇਸ ਰੂਪ ਸਾਹਮਣੇ ਸਾਰੀਆਂ ਉਪਮਾਵਾਂ ਹਾਰ ਗਈਆ ਹਨ । ਕਿਥੋਂ ਉਹ ਕਲੰਕ ਵਾਲਾ ਚੰਦਰਮਾ ਜੋ ਸਵੇਰ ਸੋਣ ਹੋਣ ਤੇ ਪਲਾਸ (ਬੋਹੜ) ਦੇ ਪਤੇ ਦੀ ਤਰਾਂ ਪੀਲਾ ਹੋ ਜਾਂਦਾ ਹੈ (ਆਪ ਦੇ ਸੁੰਦਰ ਮੁਖ ਦੀ ਚੰਦਰਮਾਂ ਨਾਲ ਤੁਲਨਾ ਬੇਕਾਰ ਹੈ ਕਿਉਂਕਿ ਇਹ ਸੁੰਦਰਤਾ ਰਾਤ ਤਕ ਦੀ ਹੈ। ਭਾਵ : ਅਚਾਰਿਆ ਜੀ ਦੀ ਦਰਿਸ਼ਟੀ ਪਖੋਂ ਸੰਸਾਰ ਦੇ ਚੰਦਰਮਾਂ ਦੀ ਮੁੰਦਰਤਾ ਭਗਵਾਨ ਦੀ ਸੁੰਦਰਤਾ ਫਿਕੀ ਪੈ ਜਾਂਦੀ ਹੈ। 13 14 ਹੇ ਪ੍ਰਭੂ ਜਿਵੇਂ ਪੂਰਨਮਾਸੀ ਦਾ ਚੰਦਰਮਾ ਤਿਨ ਲੋਕਾਂ ਵਿਚ ਅਪਣੀ ਰੌਸ਼ਨੀ ਵਿਖੇਰਦਾ ਹੋਇਆ ਅਗੇ ਵੀ ਚਲਾ ਜਾਂਦਾ ਹੈ ਉਸੇ ਪ੍ਰਕਾਰ ਆਪ ਨੇ ਜਗਤ ਵਿਚ ਵਿਚਰਣ ਤੇ ਕੌਣ ਰੋਕ ਸਕਦਾ ਹੈ । ਅਰਥਾਤ ਆਪ ਦੇ ਗੁਣਾਂ ਚੰਦਰਮਾ ਦੀ ਰੌਸ਼ਨੀ ਦੀ ਤਰਾਂ ਤਿਨ ਜਗਤ ਤੋਂ ਪਾਰ ਹੋ ਗਏ ਹਨ । ਭਾਵ : ਇਥ ਪ੍ਰਭੂ ਦੇ ਗੁਣਾਂ ਦੀ ਤੁਲਨਾ ਪੂਰਨਮਾਸੀ ਦੇ ਚੰਦਰਮਾਂ ਨਾਲ ਕੀਤੀ ਹੈ । 15 ਹੇ ਨਿਰੰਕਾਰ ਪ੍ਰਭੁ ਜੋ ਪਰੀਆਂ ਨੂੰ ਵੇਖ ਕੇ ਆਪ ਸਥਿਰ ਰਹੇ, ਤਾਂ ਇਸ ਵਿਚ ਕਿ ਅਚੰਬਾ ਹੈ ਕਿਉਂਕਿ ਤੂਫਾਨ ਆਉਣ ਤੇ ਸਾਰੀ ਧਰਤੀ ਪਹਾੜ ਹਿਲ ਜਾਂਦੇ ਹਨ । ਪਰ ਇਕਲਾ ਸਮੇਰੂ ਨਹੀ ਹਿਲਦਾ (ਭਾਵ ਇਹ ਗੱਲਾਂ ਦੇਵਤਿਆਂ ਦੇ ਮਨ ਵਿਚ ਵਿਸ਼ੇ ਵਿਕਾਰ ਪੈਦਾ ਕਰ ਸ਼ਕਦੀਆਂ ਹਨ ਪਰ ਆਪ ਦਾ ਮਨ ਸਮੇਰੂ ਤੋਂ ਕਿਤੇ ਜਿਆਦਾ ਮਹਾਨ ਹੈ। ਭਾਵ : ਸੰਸਾਰ ਦਾ ਕੋਈ ਵਿਸ਼ੇ ਵਿਕਾਰ ਭਗਵਾਨ ਦੇ ਮਨ ਵਿਚ ਸਥਾਨ ਗ੍ਰਹਿਣ ਨਹੀਂ ਕਰ ਸਕਦੇ। Page #7 -------------------------------------------------------------------------- ________________ 16 ਹੈ ਸਰਵੱਤਾ ਪ੍ਰਭੂ ! ਆਖ ਐਲੇਕਿਕ ਈਖਕ ਹੈ, ਜੋ ਉਨ੍ਹਾਂ ਲੋਕਾਂ ਨੂੰ ਪ੍ਰਕਾਸ਼ਮਾਨ ਕਰਦੇ ਹੋ । ਆਪ ਆਜੇਹੇ ਦੀਪਕ ਹੈ, ਜਿਸ ਨੂੰ ਤੋਲਿ ਅਉ ਬੱਤੀ ਦੀ ਜਰੂ ਨਹੀਂ । ਇਹ ਦੀਪ ਧੂਆਂ ਤੋਂ ਰਹਿਤ ਹੈ । ਪਰਬਤ ਨੂੰ ਕੰਬਾਉਣ ਵਾਲੇ ਹਵਾ ਦੇ ਕੇ ਵੀ ਬੁੱਝਾ ਨਹੀਂ ਸਕਦਾ ਜਿਸ ਦਾ ਪ੍ਰੀਸ਼ ਸਰਵ ਵਿਆਪਕ ਹੈ । 17 ਹੇ ਮੁਨੀਂਦਰ ! ਆਪ ਤਾਂ ਸੂਰਜ ਤੋਂ ਵੱਧ ਮਹਿਮਾਵਾਨ ਹੈ, ਕਿਉਂਕਿ ਸੂਰਜ ਤਾਂ ਛਪਦਾ ਵੀ ਹੈ ਪਰ ਆਪ ਦਾ ਗਿਆਨ ਪ੍ਰਕਾਸ਼ ਇਕ ਜਿਹਾ ਰਹਿੰਦਾ ਹੈ। ਸੂਰਜ ਨੂੰ ਰਾਹੂ ਨਿਗਲ ਜਾਂਦਾ ਹੈ । ਆਪ ਨੂੰ ਕੋਈ ਰਾਹੂ ਖਾ ਨਹੀਂ ਸਕਦਾ । ਕੱਵਲ ਗਿਆਨੇ ਹੋਣ ਤੋਂ ਬਾਅਦ ਅਗਿਆਨ ਖਤਮ ਹੋ ਜਾਂਦਾ ਹੈ | ਸੂਰਜ ਤਾਂ ਕੇਵਲ ਦਿਨ ਨੂੰ ਪ੍ਰਕਾਸ ਦਿੰਦਾ ਹੈ ਅਤੇ ਧਰਤੀ ਤੇ ਕੁਝ ਭਾਗ ਨੂੰ ਪ੍ਰਕਾਸ਼ ਦਿੰਦਾ ਹੈ । ਪਰ ਆਪ ਹਮੇਸ਼ਾ ਇਕ ਸਾਰ ਤਿੰਨੇ ਲੋਕਾ ਨੂੰ ਪ੍ਰਕਾਸ਼ ਦੇਣ ਵਾਲੇ ਹੋ ਜ ਨੂੰ ਬਦਲ ਢੱਕ ਲੈਦਾ ਹੈ। ਆਪ ਨੂੰ ਕੋਈ ਪਾਪ ਰੂਪੀ ਬੰਦੱਲ ਢਕ ਨਹੀਂ ਸਕਦਾ । ਸੌ ਮੂਰਜ ਵੀ ਆਪ ਸਮਾਨ ਯੋਗਤਾਂ ਨਹੀਂ ਰੱਖਦਾ। 18. ਹੇ ਜੌਮਾਂਨ ਦੇਵਾ ! ਆਪ ਦਾ ਮੁੱਖ ਅਜੇਹਾਂ ਕਮਲ ਹੈ ਜੋ ਅਨੰਤ ਸੁੰਦਰਤਾ ਹੈ ਨਾਲ ਭਰਪੂਰ ਹੈ ਭਾਵ ਆਪ ਦਾ ਮੁੱਖ ਚੰਦਰਮਾ ਦੀ ਤਰਾਂ ਹੈ ਜੋ ਰਾਤ ਨੂੰ ਦਿਨ ਰੂਪੀ ਸਮਾਨ ਪ੍ਰਕਾਸ਼ ਵਾਨ ਰਹਿੰਦਾ ਹੈ ਜੇ ਮੋਹ ਰੂਪੀ ਗੁੱੜੇ ਹਨੇਰੇ ਨੂੰ ਨਸ਼ਟ ਕਰਨ ਵਾਲਾ ਹੈਂ । ਜਿਸ ਨੂੰ ਸੰਸਾਰ ਦੇ ਵਿਕਾਰ ਰੂਪੀ ਰਾਹੂ ਦੀ ਛਾਂ ਕਦੇ ਨਹੀ ਡੇਟ ਸਕਦੀ । ਜਿੱਸ ਨੂੰ ਵਾਸਨਾਵਾ ਦੇ ਬਦੱਲ ਢੱਕ ਨਹੀਂ ਸਕਦੇ । ਹੇ ਪ੍ਰਕਾਸ਼ਮਾਨ ਪ੍ਰਭੂ ! ਜਦ ਆਪ ਦਾ ਮੁੱਖ ਰੂਪੀ ਚੰਦਰਮਾਂ ਦਾ ਪ੍ਰਕਾਸ਼ ਸੰਸਾਰ ਦਾ ਨੇਹਰਾ ਦੂਰ ਕਰ fਹਾ ਹੈ ਫਿਰ ਰਾਤ ਲਈ ਚੰਦ ਅ❀ ਦਨ ਲਈ ਸੂਰਜ ਦੀ ਕੀ ਜਰੂਰਤ ਹੈ ? ਆਪ ਦੀ ਮਾਜਦੂਗ ਵਿਚ ਇਹ ਸਭ ਬੇਕਾਰ ਹਨ । ਜਦ ਸਾਰੀ ਧਰਤ ਪਲੇ ਲੈ ਚੋਲਾ ਦੇ ਖੇਤਾਂ ਨਾਲ ਲਹ ਲਹਿਆਰ ਹੋਵੇ ਤਾਂ ਪਾਣੀ ਭਰੇ ਬਦੱਲਾਂ ਦੀ ਕੀ ਜਰੂਰਤ ਹੈ ? 20 ਹੇ ਸਰਵਰ । ਜੇ ਅਨੰਤ ਗਿਆਨ ਰਾਸ਼ੀ ਅਪ ਕੱਲ ਸੋਭਾਏਮਾਨ ਹੈ ਉਹ ਦੂਸਰੇ ਹfa {ਵਿਸ਼ਨੂੰ ਹਰ ਮਹਾਦੇਵ } ਅਤੇ ਬ੍ਰਹਮ ਕੋਲ ਕਿਥੇ ਹੈ ? ਭਲਾਂ ਜੋ, ਤੇਜ ਪ੍ਰਕਾਸ਼ ਮਨੀ · ਵਿਚ ਹੈ ਉਹ ਸੂਰਜ ਦੀ ਚਮਕ ਨਾਲ ਚਮਕਦੇ ਕੱਚ ਦੇ ਟੁਕੜੇ ਵਿਚ ਕਿਖ ਹੈ । Page #8 -------------------------------------------------------------------------- ________________ ਹੇ ਨਾਥ ! ਮੈਂ ਆਪ ਜੀ ਦੇ ਦਰਸ਼ਨਾਂ ਤੋਂ ਸੰਕਰ · ਅਤੇ ਵਿਸ਼ਨੂੰ ਆਦਿ ਦੇਵਤਿਆਂ ਦੇ ਦਰਸ਼ਨਾਂ ਨੂੰ ਵਧ ਚੰਗਾ ਸਮਝਦਾ ਹਾਂ । ਕਿਉਕਿ ਉਨਾਂ ਦੇ ਦਰਸ਼ਨਾ ਤੋਂ ਅਸੰਤੁਸਟ ਮੇਰੇ ਹਿਰਦੇ ਨੂੰ ਤੁਹਾਡੇ ਦਰਸ਼ਨ ਹੋਣ ਨਾਲ ਸਤੇਸ਼ ਪ੍ਰਾਪਤ ਹੁੰਦਾ ਹੈ । “ ਪ੍ਰਭੂ ! ਆਪ ਦੇ ਦਰਸ਼ਨਾ ਦਾ ਸਾਨੂੰ ਕੀ ਲਾਭ ਹੋ ਸਕਦਾ ਹੈ । ਕਿਉਂਕਿ ਤੁਹਾਡੇ ਦਰਸਨਾ ਤੋਂ ਬਾਦ ਇਸ ਜਨਮ ਵਿਚ ਤਾਂ ਕਿ ਅਨੇਕਾਂ ਜਨਮਾ ਵਿਚ ਵੀ ਕਿਸੇ ਦੇਵਤੇ ਦੇ ਦਰਸਨ ਦੀ ਖਿਚ ਮਹਿਸੂਸ ਨਹੀਂ ਹੁੰਦੀ | . 22 : ਹੇ ਮਸ਼ਵਰ ! ਇਸ ਸੰਸਾਰ ਵਿਚ ਸੈਕੜੇ ਇਸਤਰੀਆਂ ਕਰੋੜਾ ਪੁੱਤਰਾ ਨੂੰ ਜਨਮ ਦਿੰਦੀਆਂ ਹਨ ਪਰ ਆਪ ਨੂੰ ਜਨਮ ਦੇਣ ਵਾਲੀ ਮਾਤਾ ਤਾਂ ਇਕ ਹੀ ਹੋ ਸਕਦੀ ਹੈ । ਹੋਰ ਕੋਈ ਇਸਤਰ ਆਪ ਜਿਹੇ ਪੁੱਤਰ ਨੂੰ ਜਨਮ ਦੇਣ ਵਿਚ ਅਸਮਰਥ ਹੈ। ਜਿਵੇਂ ਸਾਰੀਆਂ ਦਿਸ਼ਾਵਾਂ ਨਛੱਤਰਾਂ ਨੂੰ ਪ੍ਰਕਾਸ਼ਿਤ ਕਰਦੀਆਂ ਹਨ । ਪਰ ਪ੍ਰਕਾਸ਼ਮਾਨ ਸੂਰਜ ਦੀ ਦਸ਼ਾ ਸਰਥ ਪੂਰਬ ਨੂੰ ਗ੍ਰਿਣ ਕਰਦੀ ਹੈ । 23 ਹੇ ਮੁਨੀ ਇੰਦਰ ਕਿਉਂਕਿ ਆਪ ਸੂਰਜ ਦੀ ਤਰਾਂ ਤੇਜਸਵੀਂ ਹੈ । ਰਾਗ ਦਵੇਸ਼ ਰਹਿਤ ਦੀ ਮੈਲ ਤੋਂ ਰਹਿਤ ਹੋ ! ਅਗਿਆਨ ਹਨੇਰੇ ਦੀ ਸੀਮਾ ਤੋਂ ਪਰੇ ਹੋ । ਇਸ ਲਈ ਮਨੀ ਲੋਕ ਆਪ ਨੂੰ ਪਰਮਪੁਰਸ਼ ਮਨਦੇ ਹਨ ਆਪ ਦੀ ਸ਼ਰਨ ਵਿਚ ਆਉਣ ਵਾਲਾ ਜੀਵ ਮੌਤ ਡੇ ਜਿੱਤ ਹਾਸਲ ਕਰ ਲੈਂਦਾ ਹੈ ਮੇਰਾ ਇਹ ਦਰੜ ਵਿਸ਼ਵਾਸ ਹੈ ਕਿ ਆਪ ਦੀ ਭਗਤੀ ਕੀਤੇ ਬਿਨਾਂ ਸ਼ਿਵ ਮਾਰਗ [ਮੋਕਸ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ ? | ਭਾਵ :- ਵੀਰਾਗ ਦੀ ਸ਼ਰਨ ਗ੍ਰਹਿਣ ਕੀਤੇ ਬਿਨਾਂ, ਮੰਕਸ ਦੀ ਪ੍ਰਾਪਤ ਅਸੰਭਵ ਹੈ । . 24 ਦੇ ਸ਼ਰਵੇਸਵਰ ! ਯੋਗੀ ਲੋਕ ਆਪ ਨੂੰ ਭਿੰਨ ਭਿਨ ਨਾਂਵਾਂ ਨਾਲ ਸਬੰਧਨ ਕਰਦੇ ਹਨ ਕਿਉਂਕਿ ਆਪ ਅਭਿਨਾਸੀ ਹੈ, ਸ਼ਰਵ ਵਿਆਪਕ ਹੈ ਮਨੁਖ, ਦੀ ਸੋਚਦੀ ਸੀਮਾ ਤੋਂ ਪਰੇ ਹੈ, ਆਪ ਇਕ ਹੋ ਕੇ ਵੀ ਅਨੇਕ ਹੈ ਪਾਰਬ੍ਰਹਮ ਹੈ ਈਸ਼ਵਰ ਹੈ, ਕਾਮ ਵਿਚ ਨਸ਼ਟ ਕਰਨ ਵਾਲੇ ਧੂਮਕੇਤੂ ਹੋ । ਆਪ ਯੋਗੀਆਂ ਦੇ ਯੋਗਸ਼ਵਰ ਹੈ ਆਪ ਆਪਣੇ ਭਗਤਾਂ ਦੇ ਹਿਰਦੇ ਵਿਚ ਨਿਵਾਸ ਕਰਦੇ ਹੋ ਇਸ ਪੱਖ ਆਪ ਅਨੇਕਵੀ ਹੈ ਅਤੇ ਮਹਾਨ ਕਰਮਾ ਦਾ ਨਾਸ਼ ਕਰਨ ਵਾਲੇ ਹੋ । 25 ਹੋ ਦੇਵਤਿਆ ਦੇ ਪ੍ਰਚਯੋ ਪ੍ਰਭੂ ਆਪ ਬੁੱਧ ਹੋ ਕਿਊ ਕਿ ਗਿਆਨ ਸ਼ਕਤੀਆਂ ਹਮੇਸ਼ਾ ਆਪ ਨਾਲ ਜਾਗਰਿਤ ਰਹਿਦੀਆਂ ਹਨ ।। ਤਿਨੋਂ ਲੱਕਾ ਦਾ ਕਲਿਆਨ ਕਰਨ ਵਾਲੇ ਆਪ ਸ਼ੰਕਰ ਹੈ । ਹੇ ਧੀਰਜ ਦੇ ਸਾਕਾਰ ਰੂਪ ਪ੍ਰਭੂ 1 ਆਪ ਸਮਿਅਕ ਗਿਆਨ ਸ਼fHਅਕ ਦਰਸਨ ਅਤੇ ਸਮਿਅਕ ਚ ਰਤਿਰ ਰੂਪੀ ਉਪਦੇਸ਼ ਦੇਣ ਕਾਰਨ ਬ੍ਰਹਮਾ ਹੈ । ਸਾਰੇ ਪੁਰਸ਼ਾਂ ਵਿਚੋਂ ਉਤਮ ਹੋਣਕਾਰਨ ਆਪ ਹੀ ਪਰਸ਼ੋਤਮ ਵਿਸਨੂੰ ਹੋ । Page #9 -------------------------------------------------------------------------- ________________ 26 ਹੇ ਤਿੰਨ ਲੋਕਾਂ ਦੇ ਦੁਖ ਦੂਰ ਕਰਨ ਵਾਲੇ ਨਾਥ । ਮੇਰਾ ਪ੍ਰਣਾਮ ਸਵੀਕਾਰ ਕਰੋ ਹੋ ਸਾਰੇ ਸੰਸਾਰ ਦੀ ਸ਼ੋਭਾ ਵਧਾਉਣ ਵਾਲੇ ਪ੍ਰਭੂ ਮੇਰੀ ਬੰਦਨਾ ਸਵੀਕਾਰ ਕਰੋ। ਹੇ ਸੰਸਾਰ ਸਾਗਰ ਦੇ ਰਾਗ ਦਵੇਸ ਆਦਿ ਮੈਲ ਦਾ ਖਾਤਮਾ ਕਰਨ ਵਾਲੇ ਜਿਨੇਸਵਰ ਮੇਰਾ ਕਰੋੜ ਕਰੋੜ ਪ੍ਰਣਾਮ ਸਵੀਕਾਰ ਕਰੋ । 27 ਹੇ ਮਨੀ ! ਸੰਸਾਰ ਦੇ ਸਾਰੇ ਗੁਣਾਂ ਨੇ ਆਪ ਤਾ ਸਹਾਰਾ ਲੈ ਲਿਆ ਹੈ । ਇਸ ਵਿਚ ਅਚੰਬੇ ਦੀ ਕੀ ਗੱਲ ਹੈ ? ਸਹਾਰਾ ਦੇਣ ਵਾਲੇ ਤੋਂ ਹੀ ਸਹਾਰਾ ਲਿਆ ਜਾਂਦਾ ਹੈ। ਹੇ ਪ੍ਰਭੂ । ਸਾਰੇ ਦੁਰਗੁਣਾ ਨੇ ਹੋਰ ਕਿਤੇ ਆਸਰਾ ਪਾ ਲਿਆ ਹੈ ਇਸੇ ਕਾਰਨ ਦੁਰਗੁਣ ਹਕਾਰੀ ਹੋ ਗਏ ਹਨ। ਹੰਕਾਰ ਵਿਚ ਫਸੇ ਦੁਰਗੁਣ ਆਪ ਨੂੰ ਸੁਪਨੇ ਵਿਚ ਵੀ ਨਹੀਂ ਵੇਖਦੇ। 28 ਹੇ ਮੇਰੇ ਮਹਿਮਾਸਾਲੀ ਪ੍ਰਭੂ ! ਆਪ ਦਾ ਅਨੁਪਮ ਸੰੁਦਰ ਸਰੀਰ ਤੱਪ ਤੇਜ ਦੀਆਂ ਕਿਰਣਾ ਉਪਰ ਵੱਲ ਖਿਲਾਰਦਾ ਅਸ਼ੋਕ ਦਰਖੱਤ ਹੇਠ ਇਸਤਰਾਂ ਸ਼ੋਭਾ ਪਾ ਰਿਹਾ ਹੈ ਜਿਵੇਂ ਕਿਰਣਾ ਨਾਲ ਚਮਕਦਾ ਸੂਰਜ ਬਦੱਲਾ ਹੇਠ ਸੋਭਾ ਪਾਂਦਾ ਹੈ । 29 ਹੈ ਤਜਸਵੀ ਂ ਜਿਵੇਂ ਅਪਣੀ ਜਗਮਰ ਹਟ ਰਾਹੀਂ ਚਾਰੇ ਪਾਸੇ ਪ੍ਰਕਾਮ ਫਿਲਾਰਦਾ ਹੋਇਆ ਪੂਰਬ ਦਿਸ਼ਾ ਰਤਨਾ ਨਾਲ ਜੁੜੇ ਸਿਘਾਸਨ ਉਪਰ ਆਪ ਦਾ ਕਰਦਾ ਸੂਰਜ ਅਪਣੀਆਂ ਕਿਰਣਾ ਵਿਚ ਸਥਿਰ ਹੋ ਜਾਂਦਾ ਹੈ ਉਸੇ ਤਰਾਂ ਸਰੀਰ ਸੋਭਾ ਪਾ ਰਿਹਾ ਹੈ । 30 ਹੋ ਪ੍ਰਭੂ ! ਉਦੇ ਹੋਏ ਚੰਦ ਦੀ ਦੁਧੀਆਂ ਚਾਦਨੀ ਦੀ ਤਰਾਂ, ਦੁੱਧੀਆ ਜਲ ਵਾਲੇ ਝਰਣੇ ਤੋਂ ਗਿਰਦੀ ਸਫੇਦ ਧਰਾਵਾ ਵਿਚਕਾਰ ਸੁਮੇਰ ਪਰਬਤ ਦੇ ਸੁਨੇਹਰ ਸਿਖਰ ਹੈ । ਉਸ ਤੋਂ ਵੀ ਜਿਆਦਾ ਸੁੰਦਰ ਲਗਦਾ ਹੈ ਆਪ ਦਾ ਸੋਨੇ ਰੰਗਾ ਸਰੀਰ । ਜਿਸ ਦੇ ਦੋਵੇ ਪਾਸੇ ਸਮੈਸਰਨ ਵਿਚ ਇੰਦਰ ਆਦਿ ਦਵ ਕੰਦ ਪੁਸ਼ਪ ਦੇ ਸਮਾਨ ਸੁੰਦਰ ਚਾਵਰ ਕਰ ਰਹੇ ਹਨ । 31 ਇਹ ਹੋ ਨਾਥ ! ਆਪ ਦੇ ਸਿਰ ਤੇ ਇਕ ਤੋਂ ਇਕ ਸ਼ਭਿਤ ਚੰਦਰ ਮੰਡਲ ਅਤੇ ਮੰਡੀਆਂ ਦੀਆਂ ਝਲਰਾਂ ਵਾਲੇ ਦਿਨ,ਛੱਤਰ ਸੂਰਜ ਦੇ ਪ੍ਰਭਾਵ ਨੂੰ ਰੋਕਦੇ ਹੋਏ, ਲਗਦਾ ਹੈ । ਘੋਸ਼ਣਾ ਕਰ ਰਹੇ ਹੋਣ ਭਗਵਾਨ ਰਿਸ਼ਵਦੇਵ ਹੀ ਤਿਨੋਂ ਲੋਕ ਦੇ ਸਵਾਮੀ ਹਨ । " Page #10 -------------------------------------------------------------------------- ________________ 32 ਹੇ ਪਰਮੇਸ਼ਵਰ । ਅਪਣੀ ਗੰਭੀਰ ਉਚ ਮਿਠੀ ਧੁਨਆ ਸਾਰੀਆਂ ਦਿਸ਼ਾਵਾਂ ਤੇ ਅਕਾਸ਼ ਨੂੰ ਪ੍ਰਭਾਵਤ ਕਰਦੀ ਹੈ¢। ਆਪ ਦੇ ਸਮੋਸੰਰਨ ਦੇ ਸਮੇਂ ਦੇਵ ਦੰਦਭੀ, ਸਾਰੇ ਸੰਸਾਰ ਨੂੰ ਕਲਿਆਨ ਦਾ ਸੰਦੇਸ਼ ਦਿੰਦੀ ਹੋਈ ਅਤੇ ਆਪ ਜਾਂ ਜਸ ਨੂੰ ਸਭ ਪਾਸ ਫੈਲਾਉਦੀ ਹੋਈ ਘੋਸਣਾ ਕਰਦੀ ਜਾਪਦਾ ਹੈ ਕਿ ਭਗਵਾਨ ਵਿਸਵ ਦੇਵ ਹੀ ਸੱਚੇ ਧਰਮਰਾਜ ਹਨ । ਕਿਉਂ ਕਿ ਉਹ ਹੀ ਸੱਚਾ ਰਾਹ ਵਿਖਾਉਂਦੇ ਹਨ । 33 ਹੇ ਪ੍ਰਭੂ | ਆਪ ਦੇ ਸਮੋਸਰਨ ਵਿਚ ਦੇਵਤਿਆਂ ਦੇ ਝੁੰਡ, ਅਕਾਸ਼ ਤੋਂ ਦੂਰ ਨਮੇਰੂ , ਜਾਤ , ਸੰਤਾਨਕ ਆਚ ਸਵਰਗੀ ਫੁੱਲਾਂ ਦੀ ਵਰਖਾ ਕਰਦੇ ਹਨ । ਗਧਤ ਜਲ ਵਾਲੀ ਹਵਾ ਦੇ ਝੂਆਂ ਨਾਲ ਵਰਸਨ ਵਾਲੀ ਫੁੱਲ ਵਰਖਾ ਨੂੰ ਵੇਖ ਕੇ ਇੰਝ ਜਾਪਦਾ ਹੈ ਜਿਵੇਂ ਆਪ ਦੇ ਬਦਨ ਰੂਪੀ ਫੁੱਲਾਂ ਦੀ ਵਰਖਾ ਹੋ ਰਹੀ ਹੋਵੇ । 34 ਹੇ ਪ੍ਰਭੂ ! ਆਪ ਦੇ ਮੁੱਖ ਦੇ ਚਹ ਪਾਸੇ ਫੈਲੇਆ ਪਭਾ ਮੰਡਲ ਆਭਾ ਮੰਡਲ ] ਸਾਹਮਣੇ ਤਿੰਨ ਲੋਕਾਂ ਕੇ ਸ਼ ਦਾ ਢਿੱਕਾ ਜਾਪਦਾ ਹੈ । ਆਪ ਦਾ ਮੁੱਖ ਭਾਵੇ ਸੂਰਜ ਤੋਂ ਵਧ ਚਮਕ ਰਿਹਾ ਹੈ । ਪਰ ਸ਼ੀਤਲਤਾ ਪਖ ਇਸ ਅੱਗੋਂ ਚੰਚਦਮਾਂ ਦੀ ਸ਼ੀਤਲਤਾ ਵਿੱਕੀ ਜਾਪਦੀ ਹੈ । 35 ਹੈ ਜਗਦੀਸ਼ਵਰ ! ਆਪ ਦੀ ਪਵਿੱਤਰ ਬਾਣੀ ਸਵਰਗ ਤੇ ਮੋਕਸ਼ ਦਾ ਰਾਹ ਵਿਖਾਉਣ ਵਾਲੀ ਹੈ ਇਹ ਬਾਣੀ ਹਿੱਤਕਾਰੀ ਮਿੱਤ੍ਰ ਦੀ ਤਰਾਂ ਹੈ । ਤਿੰਨ ਲੋਕਾ ਨੂੰ ਸੱਚੇ ਧਰਮ ਦਾ ਗਿਆਨ ਕਰਾਉਣ ਵਿੱਚ ਮਾਹਿਰ ਹੈ । ਸਾਰਆਂ ਭਾਸ਼ਾਵਾਂ ਵਿਚ ਇਹ ਆਪਣੇ ਆਪ ਬਦਲ ਸਕਦੀ ਹੈ । ਇਸ ਦੇ ਵਿਸ਼ਾਲ ਅਰਥ ਵ ਲੇ ਗੁਣ ਵੀ ਅਲੋਕਿਕ ਹਨ । 36 ਹੈ ਜਿਨੇਦਰ ! ਆਪ ਦੇ ਚਰਨ ਨਵੇਂ - ਖਿੜੇ ਸੁਨੇਹਰੀ ਕਮਲ ਦੀ ਤਰਾਂ ਪ੍ਰਕਾਸ਼ਮਾਨ ਹਨ । ਉਨਾਂ ਚਰਨਾ ਦੇ ਹ ਦਾ ਪ੍ਰਕਾਸ਼ ਆਪ ਦੀ ਸੁੰਦਰਤਾ ਨਾਲ ਮਹਾਨ ਜਾਪਦਾ ਹੈ ਪ੍ਰਭੂ ! ਜਿਥੇ ਜਿਥੇ ਉਹ ਪਵਿਤਰ ਚਰਨ ਪੈ ਜਾਂਦੇ ਹਨ , ਉਥੇ ਦੇਵਡੋ ਆਪ ਦੇ ਆਗਮਨ ਤੋਂ ਪਹਿਲਾਂ ਹੀ ਕਮਲ fਬਛਾ ਦੇਦੇ ਹਨ । | 37 ਹੋ ਧਰਮੇਂਦਰ ! ਧਰਮ ਉਪਦੇਸ਼ ਸਮੇਂ, ਆਪ ਦੇ ਸਮਸ਼ਰਨ ਵਿਚ ਜੋ ਸੋ ਹੁੰਦੀ ਹੈ ਉਹ ਸੰਸਾਰਕ ਸੁੱਖਾ ਵਿਚ ਫਸੇ ਕਿਸੇ ਹੋਰ ਦੇਵਤੇ ਨੂੰ ਕਿਥ ਨਸੀਬ ਹੈ ? ਭਲਾਂ ਜੋ ਪ੍ਰਕਾਸ਼ ਹਨੇਰੇ ਨੂੰ ਖਤਮ ਕਰਨ ਵਾਲੇ ਸੂਰਜ ਕੋਲ ਹੈ ਉਹ ਅਕਾਸ਼ ਵਿਚ ਟਿਮਟਿਮਾਉਂਦੇ ਤਾ ਆ ਕੋਲ ਕਿਥੇ ? ਭਾਵ ਤੀਰਥੰਕਰ ਭਗਵਾਨ ਸੂਰਜ ਦੀ ਤਰਾਂ ਪ੍ਰਕਾਸ਼ ਮਾਨ ਹਨ ਕਿਉਂਕਿ ਉਹ ਵਿਤਰਾਗ ਹਨ ਰਾਂਹੀ ਦਵੇਸ ਤੇ ਜਿੱਤ ਹਾਸਲ ਕੇ ਤਨ ਵਾਲੇ ਹਨ । Page #11 -------------------------------------------------------------------------- ________________ 38 ਹੇ ਦੇਵ ! ਗੱਡ ਸਥਲ ਵਿਚ ਬਹਿ ਰਹੀ ਦਰ੍ਦ ਧਾਰਾ ਤੇ ਚੰਚਲ ਭਰੋਆਂ ਦੀ ਤਰਾਂ, ਕਰੋਧ ਨਾਲ ਭਰਿਆ ਸਵਰਗੀ ਏਰਾਵਤ ਹਾਥੀ ਵੀ, ਜੇ ਆਪ ❁ ਭਗਤ ਤੇ ਹਮਲਾ ਕਰ ਦੇਵੇ, ਵੀ ਆਪ ਦੇ ਚਰਨ ਕਮਲ ਦਾ ਆਸਰਾ ਲੈਣ ਵਾਲਾ ਭਗਤ ਉਸ ਤੋਂ ਵੀ ਨਹੀਂ ਡਰਦਾ। 3i 39 ਹੋ ਪ੍ਰਭੁ ! ਜਿਸ ਸ਼ੇਰ ਨੇ ਬੜੇ ਬੜੇ ਵਿਸ਼ਾਲ ਹਾਥੀਆਂ ਦੇ ਗੰਡ ਸਥਲਾਂ ਨੂੰ ਫਾੜ ਕੇ, ਉਨਾਂ ਦੇ ਹੀ ਖੂਨ ਨਾਲ ਧਰਤੀ ਨੂੰ ਰੰਗ ਦਿਤਾ ਹੋਵੇ, ਅਜੇਹਾ ਸ਼ੇਰ ਵੀ ਆਪ ਦੇ ਆਸਰੇ ਤੇ ਰਹਿਣ ਵਾਲੇ ਭਗਤ ਤੇ ਹਮਲਾ ਕਰ ਦੇਵੇ। ਭਗਤ ਸ਼ੋਰ ਦੋ ਪੈਰਾਂ ਹੇਠ ਆ ਕੇ ਦੱਬ ਵੀ ਜਾਵੇ ਫੇਰ ਵੀ ਆਪ ਦੇ ਭਗਤ ਦਾ ਸੋਰ ਕੁਝ ਨਹੀ ਵਿਗਾੜ ਸਕਦਾ । 40 ਹੋ ਭਗਤ ਰਖਿਅੱਕ ! ਪਰਲੇ ਕਾਲ ਦੀ ਹਨੇਰੀ ਚਲ ਰਹੀ ਹੋਵੇ, ਅਕਾਸ਼ ਵਿਚ ਦੂਰ ਦੂਰ ਅੰਗਾਰੇ ਉੜ ਰਹੇ ਹੋਣ । ਸਾਰੇ ਸੰਸਾਰ ਨੂੰ ਖਤਮ ਕਰਨ ਵਾਲਾ ਸਮੁੰਦਰੀ ਤੂਫਾਨ ਵੀ ਆਧ ਦੇ ਨਾਂ ਲੈਣ ਨਾਲ ਰੁਕ ਜਾਂਦੇ ਹਨ । 41 ਹੋ ਨਾਥ ! ਜਿਸ ਜਹਿਰੀਲੇ ਸ਼ੱਪ ਦੀਆ ਅੱਖਾਂ ਖਤਰਨਾਕ ਲਾਲ ਹੋਣ। ਜੋ ਬੇਨਤੀ ਮਸਤੀ ਵਿਚ ਮਸਤ ਕੋਇਲ ਦੇ ਗਲੇ ਵਰਗਾ ਕਾਲਾ ਹੋਵੇ, ਜੋ ਫਨ ਉਠਾ ਕੇ ਡਸਣ ਨੂੰ ਆ ਰਿਹਾ ਹੋਵੇ, ਅਜੇਹੇ ਜਹਿਰੀਲੇ ਸੱਪ ਦੀ ਪਿੱਠ 'ਤੇ ਬੈਠ ਕੇ ਆਪ ਦਾ ਭਗਤ ਨਹੀਂ ਡਿਓ ਸਕਦਾ। ਜਿਸ ਦੇ ਹਿਰਦੇ ਵਿਚ ਰਿਸ਼ਵ ਨਾਂ ਬੁੱਟੀ ਵਿਦਮਾਨ ਹੋਵੇ ਉਸ ਨੂੰ ਡਰ ਕਾਹਦਾ]। 42 ਹੇ ਦੇਵ ! ਜਿਸ ਰਣ ਭੂਮੀ ਵਿਚ ਹਾਥੀ ਘੋੜੀਆਂ ਦੀਆਂ ਸੈਨਾਵਾਂ ਦਾ ਸ਼ੋਰ ਹੋਵੇ ਬਹਾਦਰ ਲੜ ਰਹੇ ਹੋਣ । ਜੋ ਸੋਨਾ ਕਿਸੇ ਦੁਸ਼ਮਣ ਰਾਜਾ ਵੀ ਹੋਵੇ । ਅਜੇਹੀ ਸਥਿਤੀ ਵਿਚ ਆਪ ਦਾ ਨਾਂ ਜਪਨ ਨਾਲ ਉਹ ਸੈਨਾ ਇਸ ਤਰਾਂ ਭਜ ਜਾਂਦੀ ਹੈ ਜਿਵੇਂ ਸੂਰਜ ਦੀਆਂ ਕਿਰਣਾ ਨਾਲ ਸਭ ਪਾਸੇ ਦਾ ਹਨੇਰਾ ਖਤਮ ਹੋ ਜਾਂਦਾ ਹੈ। 43 ਹੋ ਜੋਤੀਮਾਨ ! ਆਪ ਦੇ ਭਗਤ ਜੋ ਆਪ ਦੇ ਚਰਨ ਕਮਲ ਦੇ ਆਸਰਾ ਰੂਪੀ ਜੰਗਲ ਵਿਚ ਪਹੁੰਚ ਜਾਂਦਾ ਹੈ ਉਹ ਭਾਲੇਆ ਦੀਆਂ ਨੋਕਾਂ ਨਾਲ ਜ਼ਖਮੀ ਹਾਥੀਆਂ ਦੇ ਸਰੀਰ ਤੇ ਨਿਕਲਦੇ ਖੂਨ ਦੀ ਨਦੀ ਪਾਰ ਕਰ ਜਾਂਦਾ ਹੈ ਜਿਥੇ ਬਹਾਦਰ ਰਾਜੇ ਗੱਜ ਰਹੇ ਹੋਣੋ, ਅਜੇਹੇ ਖਤਰਨਾਕ ਯੁਧ ਵਿਚ ਆਪ ਦਾ ਭਗਤ ਜਿੱਤ ਹਾਸਲ ਕਰ ਲੈਦਾ ਹੈ । Page #12 -------------------------------------------------------------------------- ________________ ਹੈ ਤਾਰਨਹਾਰ ਪ੍ਰਭੁ ! ਜਿਸ ਸਮੁੰਦਰ ਦੇ ਚਹੁ ਪਾਸੇ ਖਤਰਨਾਕ ਮਗਰਮੱਛ ਪਾਠਲ ਤੈ ਪੀਠ ਨਾਂ ਦੇ ਮਗਰਮੱਛ ਤੈਰ ਰਹੇ ਹੋਣ / ਜਵਾਰਭਾਟਾਂ ਦੀਆਂ ਲਪਟਾਂ ਉਠ ਰਹੀਆਂ ਹੋਣ / ਮੰਦਰ ਦੀ ਅੱਗ ਵਿਚ ਭਗਤਾ ਦੀ ਕਿਸ਼ਤੀ ਤੈਰ ਰਹੀ ਹੋਵੇ, ਅਜਿਹੀ ਭਿਆਨਕ ਸਥਿਤੀ ਵਿਚ ਆਪ ਦਾ ਨਾਂ ਮਾਤਰ ਲੈਣ ਨਾਲ ਪਾਰ ਹੋ ਜਾਂਦੀ ਹੈ / | 4 5 ਹੇ ਪ੍ਰਭੂ ! ਜਿਸ ਮਨੁੱਖ ਦਾ ਸਰੀਰ ਖਤਰਨਾਕ ਜਲੰਧਰ ਰੋਗਾ ਨਾਲ ਗਲ ਚੁਕਿਆ ਹੋਵੇ / ਜਿਉਣ ਦੀ ਆਸ ਖਤਮ ਹੋ ਚੁੱਕੀ ਹੋਵੇ / ਅਜੇਹਾ ਬੀਮਾਰ ਵੀ ਜੇ ਅਮ੍ਰਿਤ ਵਰਗੀ ਆਪ ਦੀ ਚਰਨ ਧੂਲ ਨੂੰ ਸਰੀਰ ਤੇ ਲਗਾ ਲਵੇ ਤਾਂ ਉਸ ਦਾ ਸਰੀਰ ਸੁੰਦਰਤਾ ਵਿਚ ਕਾਮਦੇਵ ਤੋਂ ਵੀ ਸੁੰਦਰ ਤੇ ਸੁਖੀ ਹੋ ਜਾਵੇਗਾ / 46 ਹੋ ਸਰ ਵਗ ਪ੍ਰਭੁ ਜਿਹੜੇ ਖ਼ਨੁੱਖ ਦਾ ਸ਼ਰੀਰ ਜੰਜੀਰਾਂ ਨਾਲ ਜਕੜੀਆਂ ਹੋਣ / ਬੜੀਆ ਕਾਰਣ ਲੱਤਾ ਛੱਲ ਗ ਈ ਆ ਹੋਣ / ਅਜੇਹੇ ਕੈਦ ਵਿਚ ਸੜ ਰਹੇ ਕੈਦੀ ਵੀ ਆਪ ਦੇ ਨਾਮ ਦਾ ਜਾਪ ਕਰਨ ਨਾਲ ਉਸੇ ਸਤੇ ਬੰਧ5 ਤੋਂ ਮੁਕਤ ਹੋ ਜਾਂਦੇ ਹਨ / ਹੇ ਨਾਥ ! ਜੋ ਧੀਮਾਨ ਮਨੁੱਖ ਇਸ ਸਤਰ ਦਾ ਪਾਠ ਕਰੇਗਾ, ਉਹ ਮਸਤ ਹਾਥੀਆਂ, ਸੋਲਾ, ਸਮੁੱਦਰੀ ਜਵਾਰ ਭਾਟੇਆਂ, ਜਹਿਰੀਲੇ ਸੱਪਾਂ, ਭਿਅੰਕਰ ਯੁੱਧ, ਵਿਸ਼ਾਲ ਸਮੁੱਦਰ, ਤੇ ਜਲੰਧਰ ਰੋਗ ਤੇ ਜਿੱਤ ਹਾਸਲ ਕਰੇਗਾ। 48 ਹੈ ਜਿਨੇਦਰ !ਮੈਂ ਸੁੰਦਰ ਅੱਖਾ ਦੇ ਫੁੱਲ, ਚੁਣ ਚੁਣ ਕੇ, ਆਪ ਦੇ ਮਹਾਨ ਗੁਣਾ ਰੂਪੀ ਧਾਗੇ ਵਿਚ, ਬੜੀ ਸਹਿਜਤਾ ਨਾਲ ਪਏ ਹਨ / ਇਹ ਗੁਣਾ ਰੂਪੀ ਮਾਲਾ ਨੂੰ ਜੋ ਵੀ ਜੀਵ ਧਾਰਨ ਕਰੇਗਾ, ਉਸ ਘਰ ਵਿਚ ਧਨ ਦੀ ਦੇਵੀ ਲੱਛਮੀ ਨੂੰ ਮਜਬੂਰ ਹੋ ਕੇ ਆਉਣਾ ਪਵੇਗਾ ਅਜੇਹਾ ਭਗਤ ਤਿੰਨਾ ਲੋਕਾ ਵਿਚ ਇੱਜਤ ਪ੍ਰਾਪਤ ਕਰੇਗਾ /