Book Title: Bhakamar Stotra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 6
________________ ਹੈ ਜਿਸ ਦੀ ਕੋਈ ਬਰਾਬਰੀ ਨਹੀਂ । ਭਗਵਾਨ ਦੀ ਸੁੰਦਰਤਾ ਦੀ ਤੁਲਨਾ ਖੀਰ ਸਮੁਦਰ ਨਾਲ ਕੀਤੀ ਹੈ (ਦੂਸਰੀਆਂ ਵਸਤਾਂ ਬਾਰੇ ਜਲ ਦਾ ਸਮੁੰਦਰ । ਤਿਨ ਲੋਕਾਂ ਵਿਚ ਅਪਣੀ ਸੁੰਦਰਤਾ ਵਿਚ ਹੋ ਪ੍ਰਭੁ ਹੁਣ ਮੈਂ ਨਿਸਚੇ ਨਾਲ ਨਾਲ ਆਖ ਸਕਦਾ ਹਾਂ ਕਿ ਸ਼ਾਂਤ ਭਾਵ ਜਗਾਉਣ ਵਿਚ ਸਹਾਇਕ ਸੁੰਦਰਤਾ ਵਾਲੇ ਜਿਨਾਂ ਪ੍ਰਮਾਣੂਆਂ ਬਾਹੀਂ ਆਪ ਦੇ ਸ਼ਰੀਰ ਦੀ ਰਚਨਾ ਹੋਈ ਹੈ । ਉਹ ਸੰਸਾਰ ਵਿਚ ਉਨਾਂ ਹੀ ਸਨ ਜਿਆਦਾ ਨਹੀਂ ਕਿਉਂਕਿ ਜਮੀਨ ਤੇ ਤੁਹਾਡੀ ਸੁੰਦਰਤਾ ਦਾ ਮੁਕਾਬਲਾ ਕਰਨ ਵਾਲਾ ਇਕ ਵੀ ਦੇਵ ਜਾਂ ਮਨੂਖ ਨਹੀਂ । ਭਾਵ : ਅਚਾਰਿਆ ਭਗਤੀ ਵਸ ਹੋ ਕੇ ਭਗਵਾਨ ਦੀ ਸ਼ਰੀਰਕ ਸੁੰਦਰਤਾ ਤੇ ਵਿਸਵਾਸ ਪ੍ਰਗਟ ਕੀਤਾ ਹੈ । ਹੋ ਪ੍ਰਭ ਦੇਵ ਮਨੁੱਖ ਅਤੇ ਨਾਗ਼ ਕੁਮਾਰ ਦੀਆਂ ਅਖਾਂ ਨੂੰ ਮੋਹਤ ਕਰਨ ਵਾਲਾ ਅਜੇਹਾ ਰੂਪ ਕਿਥੋਂ ਹੈ ਇਸ ਰੂਪ ਸਾਹਮਣੇ ਸਾਰੀਆਂ ਉਪਮਾਵਾਂ ਹਾਰ ਗਈਆ ਹਨ । ਕਿਥੋਂ ਉਹ ਕਲੰਕ ਵਾਲਾ ਚੰਦਰਮਾ ਜੋ ਸਵੇਰ ਸੋਣ ਹੋਣ ਤੇ ਪਲਾਸ (ਬੋਹੜ) ਦੇ ਪਤੇ ਦੀ ਤਰਾਂ ਪੀਲਾ ਹੋ ਜਾਂਦਾ ਹੈ (ਆਪ ਦੇ ਸੁੰਦਰ ਮੁਖ ਦੀ ਚੰਦਰਮਾਂ ਨਾਲ ਤੁਲਨਾ ਬੇਕਾਰ ਹੈ ਕਿਉਂਕਿ ਇਹ ਸੁੰਦਰਤਾ ਰਾਤ ਤਕ ਦੀ ਹੈ। ਭਾਵ : ਅਚਾਰਿਆ ਜੀ ਦੀ ਦਰਿਸ਼ਟੀ ਪਖੋਂ ਸੰਸਾਰ ਦੇ ਚੰਦਰਮਾਂ ਦੀ ਮੁੰਦਰਤਾ ਭਗਵਾਨ ਦੀ ਸੁੰਦਰਤਾ ਫਿਕੀ ਪੈ ਜਾਂਦੀ ਹੈ। 13 14 ਹੇ ਪ੍ਰਭੂ ਜਿਵੇਂ ਪੂਰਨਮਾਸੀ ਦਾ ਚੰਦਰਮਾ ਤਿਨ ਲੋਕਾਂ ਵਿਚ ਅਪਣੀ ਰੌਸ਼ਨੀ ਵਿਖੇਰਦਾ ਹੋਇਆ ਅਗੇ ਵੀ ਚਲਾ ਜਾਂਦਾ ਹੈ ਉਸੇ ਪ੍ਰਕਾਰ ਆਪ ਨੇ ਜਗਤ ਵਿਚ ਵਿਚਰਣ ਤੇ ਕੌਣ ਰੋਕ ਸਕਦਾ ਹੈ । ਅਰਥਾਤ ਆਪ ਦੇ ਗੁਣਾਂ ਚੰਦਰਮਾ ਦੀ ਰੌਸ਼ਨੀ ਦੀ ਤਰਾਂ ਤਿਨ ਜਗਤ ਤੋਂ ਪਾਰ ਹੋ ਗਏ ਹਨ । ਭਾਵ : ਇਥ ਪ੍ਰਭੂ ਦੇ ਗੁਣਾਂ ਦੀ ਤੁਲਨਾ ਪੂਰਨਮਾਸੀ ਦੇ ਚੰਦਰਮਾਂ ਨਾਲ ਕੀਤੀ ਹੈ । 15 ਹੇ ਨਿਰੰਕਾਰ ਪ੍ਰਭੁ ਜੋ ਪਰੀਆਂ ਨੂੰ ਵੇਖ ਕੇ ਆਪ ਸਥਿਰ ਰਹੇ, ਤਾਂ ਇਸ ਵਿਚ ਕਿ ਅਚੰਬਾ ਹੈ ਕਿਉਂਕਿ ਤੂਫਾਨ ਆਉਣ ਤੇ ਸਾਰੀ ਧਰਤੀ ਪਹਾੜ ਹਿਲ ਜਾਂਦੇ ਹਨ । ਪਰ ਇਕਲਾ ਸਮੇਰੂ ਨਹੀ ਹਿਲਦਾ (ਭਾਵ ਇਹ ਗੱਲਾਂ ਦੇਵਤਿਆਂ ਦੇ ਮਨ ਵਿਚ ਵਿਸ਼ੇ ਵਿਕਾਰ ਪੈਦਾ ਕਰ ਸ਼ਕਦੀਆਂ ਹਨ ਪਰ ਆਪ ਦਾ ਮਨ ਸਮੇਰੂ ਤੋਂ ਕਿਤੇ ਜਿਆਦਾ ਮਹਾਨ ਹੈ। ਭਾਵ : ਸੰਸਾਰ ਦਾ ਕੋਈ ਵਿਸ਼ੇ ਵਿਕਾਰ ਭਗਵਾਨ ਦੇ ਮਨ ਵਿਚ ਸਥਾਨ ਗ੍ਰਹਿਣ ਨਹੀਂ ਕਰ ਸਕਦੇ।

Loading...

Page Navigation
1 ... 4 5 6 7 8 9 10 11 12