Book Title: Puratan Punjabi vich Jain Dharm
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 6
________________ ਰਹੇ । ਪਸ਼ੂ ਬਲੀ, ਨਰ ਬਲੀ ਆਦਿ ਦੀ ਭੈੜੀ ਪ੍ਰਥਾ, ਜੋ ਇਨਸਾਨਾਂ ਨੂੰ ਹੈਵਾਨ ਬਣਾ ਰਹੀ ਸੀ, ਇਸ ਦੇਸ਼ ਤੋਂ ਹੁਣ ਤਕ ਸੋਂ ਕੋਹਾਂ ਦੂਰ ਰਹੀ । ਜੈਨ ਧਰਮ ਜੋ ਕਿ ਇਕ ਅਹਿੰਸਾਵਾਦੀ ਧਰਮ ਹੈ, ਪੰਜਾਬ ਦੀ ਲੌਕਿਕ ਜ਼ਿੰਦਗੀ ਉੱਤੇ ਹਮੇਸ਼ਾ ਹਾਵੀ ਰਿਹਾ ਅਤੇ ਇਥੋਂ ਦੇ ਵੈਦਿਕ ਧਰਮੀ, ਵਿਸ਼ੇਸ਼ ਕਰ ਕੇ ਬ੍ਰਾਹਮਣ ਹਮੇਸ਼ਾ ਸ਼ੁੱਧ ਸ਼ਾਕਾਹਾਰੀ (ਫਲਾਹਾਰੀ) ਰਹੇ, ਹਾਲਾਂਕਿ ਇਨ੍ਹਾਂ ਦੇ ਮੁਕਾਬਲੇ ਤੇ ਪੰਜਾਬ ਤੋਂ ਛੁੱਟ ਦੇਸ਼ ਦੇ ਹੋਰ ਹਿੱਸਿਆਂ ਦੇ ਬਾਹਮਣ ਸ਼ਾਕਾਹਾਰੀ ਘੱਟ ਮਿਲਦੇ ਹਨ, ਜੋ ਕਿ ਪ੍ਰਾਚੀਨ ਪੰਜਾਬ ਵਿਚ ਜੈਨ ਧਰਮ ਦੇ ਇਸ ਮਾਨਵੀ ਪ੍ਰਚਾਰ ਦਾ ਇਕ ਖ਼ਾਸ ਸਿੱਟਾ ਹੈ । ਜੈਨ ਧਰਮ ਦੇ ਤਿੰਨ ਤੀਰਥੰਕਰ (1) ਸ਼ਾਂਤੀ ਨਾਥ (2) ਕੰਬੂ ਨਾਥ ਅਤੇ (3) ਅਰਹਨ ਨਾਥ ਕੁਰੂ ਦੇਸ਼ ਦੀ ਰਾਜਧਾਨੀ ਹਸਤਨਾਪੁਰ ਦੇ ਜੰਮਪਲ ਅਤੇ ਇਥੋਂ ਦੇ ਹੀ ਭੂਪਤਿ (ਮਹਾਰਾਜੇ) ਸਨ । ਪਹਿਲੇ ਤੀਰਥੰਕਰ ਰਿਖਭ ਦੇਵ ਦਾ ਸਭ ਤੋਂ ਛੋਟਾ ਪੁਤਰ ਬਾਹੂ ਬਲੀ, ਜਿਸ ਦੇ ਨਾਂ ਤੋਂ ਬਹਾਵਲਪੁਰ ਆਬਾਦ ਹੋਇਆ ਮੰਨਿਆ ਜਾਂਦਾ ਹੈ, ਗੰਧਾਰ ਦੇਸ਼ ਦਾ ਮਹਾਰਾਜਾ ਸੀ ਅਤੇ ਉਸ ਦੀ ਰਾਜਧਾਨੀ ਪੱਛਮੀ ਪੰਜਾਬ ਦਾ ਸਿਧ ਨਗਰ ਤਕਸ਼ ਸ਼ਿਲਾ ਟੈਕਸਿਲਾ) ਸੀ । 23ਵੇਂ ਤੀਰਥੰਕਰ ਪਾਰਸ਼ ਨਾਥ ਅਪਣੇ ਧਰਮ ਪ੍ਰਚਾਰ ਸਮੇਂ ਕਸ਼ਮੀਰ, ਗੰਧਾਰ ਅਤੇ ਪੁਰੂ ਦੇਸ਼ (ਰਾਜਾ ਪੋਰਸ ਦੀ ਰਾਜਧਾਨੀ) ਵਿਚ ਘੁੰਮੇ ਸਨ । ਉਨ੍ਹਾਂ ਦਾ ਜਨਮ ਈਸਾ ਤੋਂ 777 ਵਰ੍ਹੇ ਪਹਿਲਾਂ ਬਨਾਰਸ ਦੇ ਰਾਜਾ ਅਬੂ ਸੈਨ ਦੇ ਘਰ ਰਾਣੀ ਵਾਮਾ ਦੇਵੀ ਦੇ ਉਦਰੋਂ ਹੋਇਆ ਸੀ । ਅੰਤਿਮ ਤੇ 24ਵੇਂ ਤੀਰਥੰਕਰ ਭਗਵਾਨ ਮਹਾਵੀਰ (ਈ: ਪੂ: 59-527) ਪੰਜਬ ਵਿਚ ਕਈ ਵਾਰ ਆਏ ਸਨ । ਇਨ੍ਹਾਂ ਬਾਰੇ ਲੇਖਕਾਂ ਨੇ ਪੁਰਾਤਨ ਜੈਨ ਆਰਮ ਭਗਵਤੀ ਵਿਪਾਕ ਸੂਤਰ ਅਤੇ ਅਵਸ਼ਯਕ ਚੂਰਣੀ ਦੇ ਹਵਾਲੇ ਦਿੱਤੇ ਹਨ । ਭਗਵਾਨ ਮਹਾਵੀਰ ਪੰਜਾਬ ਦੇ ਹਸਤਨਾਪੁਰ, ਰੋਹਤਕ, ਥਾਨੇਸਰ, ਮੋਗਾ ਆਦਿ ਨਗਰਾਂ ਵਿਚ ਵੀ ਧਰਮ ਪ੍ਰਚਾਰ ਲਈ ਘੁੰਮੇ ਸਨ । ਇਸ ਦੇ ਨਾਲ ਹੀ ਉਹ ਸ਼ੂ ਬਿਕਾ (ਵਰਤਮਾਨ ਸਿਆਲਕੋਟ) ਵਿਖੇ ਵੀ ਪਧਾਰੇ ਸਨ ਜੋ ਕਿ ਜੈਨ ਗ ਥਾਂ ਅਨੁਸਾਰ ਉਸ ਸਮੇਂ ਅਰਧ ਕੈਕੇਯ ਦੇਸ਼ (ਪੱਛਮੀ ਪੰਜਾਬ ਦੀ ਰਾਜਧਾਨੀ ਸੀ। ਇਸ ਤੋਂ ਛੱਟ ਭਗਵਾਨ ਮਹਾਵੀਰ ਦਾ ਇਕ ਚੁਮਾਸਾ ਇਲਾਕਾ ਸਿੰਧ ਤੇ ਸਵੀਰ ਦੇਸ਼ ਦੀ ਰਾਜਧਾਨੀ ਵੀਤ ਭੈ ਪੱਤਣ (ਅਰਥਾਤ ਭੇਰਾ) ਵੀ ਰਾਜਾ ਉਦੈਨ ਦੀ ਬੇਨਤੀ ਤੇ ਪਧਾਰੇ ਸਨ । ਇਸ ਦਾ ਜ਼ਿਕਰ ਵੀ ਭਗਵਤੀ ਸੂਤ ਵਿਚ ਵਿਸਤਾਰ ਸਹਿਤ ਦਿੱਤਾ ਹੈ । | ਮੁਗਲ ਕਾਲ ਵਿਚ ਸ਼ਵੇਤਾਂਬਰ ਸੰਪ੍ਰਦਾਯ ਦੇ ਖਰਤਰ ਗੱਛ, ਤਪਾ ਗੱਛ, ਬੜ ਗੱਛ ਅਤੇ ਲੋਕਾਗਿੱਛ ਦੇ ਜੰਨ ਅਚਾਰੀਆਂ ਪੂਜ ਜਤੀਆਂ ਅਤੇ ਮੁਨੀਆਂ ਦਾ ਮੁਗਲ ਬਾਦਸ਼ਾਹਾਂ ਨਾਲ ਚੰਗੇ ਸੰਬੰਧਾਂ ਦਾ ਜ਼ਿਕਰ ਇਸ ਗ੍ਰੰਥ ਵਿਚ ਇਤਿਹਾਸਿਕ ਪੱਖ ਤੋਂ ਬੜੇ ਸਪਸ਼ਟ ਤੌਰ ਤੇ ਕੀਤਾ ਗਿਆ ਹੈ । ਇਸ ਤੋਂ ਇਲਾਵਾ ਹੋਰ ਦੇਸੀ ਰਾਜੇ-ਮਹਾਰਾਜਿਆਂ ਨਾਲ ਵੀ ਜੈਨ ਜੜੀਆਂ-ਮੁਨੀਆਂ ਦੇ ਸੰਬੰਧਾਂ ਦਾ ਵੇਰਵਾ ਵੀ ਕਈ ਥਾਈਂ ਦਿੱਤਾ ਹੈ, ਜੋ ਤਾਰੀਖ਼ ( II )

Loading...

Page Navigation
1 ... 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 ... 277