Book Title: Puratan Punjabi vich Jain Dharm
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 8
________________ ਲੇਖਕਾਂ ਵਲੋਂ ਰਵਿੰਦਰ ਜੈਨ, ਪ੍ਰਸ਼ੋਤਮ ਜੈਨ ਜੈਨ ਸੰਸਕ੍ਰਿਤਿ ਦੀ ਸੰਖੇਪ ਰੂਪ ਰੇਖਾ ਭਾਰਤੀ ਸੰਸਕ੍ਰਿਤੀ ਦੀ ਵਿਚਾਰਧਾਰਾ ਨੂੰ ਪ੍ਰਮੁਖ ਰੂਪ ਵਿਚ ਅਸੀਂ ਦੋ ਭਾਗਾਂ ਵਿਚ ਵੰਡ ਸਕਦੇ ਹਾਂ (1) ਵੈਦਿਕ (2) ਸ਼੍ਰਮਣ । ਵੈਦਿਕ ਪਰੰਪਰਾ ਯੋਗ, ਵਰਨ ਆਸ਼ਰਮ, ਜਾਤ ਪਾਤ, ਦੇਵੀ ਦੇਵਤਿਆਂ ਅਤੇ ਵੇਦਾਂ ਵਿਚ ਵਿਸ਼ਵਾਸ ਰਖਦੀ ਸੀ । ਸ਼੍ਰੋਮਣ ਪਰੰਪਰਾ ਯੋਗ, ਧਿਆਨ, ਵਰਤ, ਕਰਮ ਵਿਚਾਰ ਧਾਰਾ, ਤਪੱਸਿਆ, ਪੁਨਰ ਜਨਮ ਨਿਰਵਾਨ ਵਿਚ ਵਿਸ਼ਵਾਸ ਰਖਦੀ ਸੀ। ਸ਼ਮਣਾਂ ਦੇ ਪ੍ਰਮੁੱਖ ਰੂਪ ਵਿਚ ਕਈ ਸੰਪਰਦਾਏ ਰਹੇ ਹਨ—ਜਿਨ੍ਹਾਂ ਵਿਚੋਂ ਜੈਨ (ਨਿਰਗਰੰਥ) ਬੱਧ, ਆਜੀਵਕ, ਗੋਰਿਕ, ਤਾਪਸ ਆਦਿ ਪ੍ਰਸਿਧ ਸਨ। ਸਾਂਖਯ ਦਰਸ਼ਨ ਵੀ ਵੈਦਿਕ ਵਿਚਾਰਧਾਰਾ ਦਾ ਪ੍ਰਮੁਖ ਵਿਰੋਧੀ ਸੀ । ਉਸ ਦਰਸ਼ਨ ਦੇ ਕਠ, ਸਵੇਤਾਵਰ, ਪ੍ਰਸ਼ਨ ਮੰਤਰਯਾਣੀ ਜੇਹੇ ਪੁਰਾਤਨ ਉਪਨਿਸ਼ਦਾਂ ਨੂੰ ਪ੍ਰਭਾਵਿਤ ਕੀਤਾ ਸੀ । ਅੱਜ ਕਲ ਗੋਰੀਕ, ਤਾਪਸ ਤਾਂ ਵੈਦਿਕ ਪਰੰਪਰਾ ਵਿਚ ਮਿਲ ਗਏ ਹਨ। ਅਜੀਵਕ ਸੰਪਰਦਾਏ ਵੀ ਅੱਜ ਕਲ ਖ਼ਤਮ ਹੋ ਗਿਆ ਹੈ। ਅੱਜ ਕਲ ਸ਼ਮਣਾਂ ਦੀਆਂ ਦੋ ਪ੍ਰਮੁਖ ਵਿਚਾਰਧਾਰਾਂ ਹੀ ਬਚ ਗਈਆਂ ਹਨ (1) ਜੈਨ ਅਤੇ (2) ਬੁਧ । ਜੈਨ ਤੇ ਬੁੱਧ ਇਨ੍ਹਾਂ ਵਿਚੋਂ ਜੈਨ ਵਿਚਾਰਧਾਰਾ ਭਾਰਤ ਦੀ ਸਭ ਤੋਂ ਪੁਰਾਤਨ ਇਸ ਗੱਲ ਦੀ ਗਵਾਹੀ ਹੜੱਪਾ ਤੇ ਮੋਹਨਜੋਦੜੋ ਦੀਆਂ ਸਭਿਅਤਾਵਾਂ ਵਿਚਾਰਧਾਰਾ ਹੈ ਦਿੰਦੀਆਂ ਹਨ। ਵੇਦ ਸੰਸਾਰ ਦੀ ਸਭ ਤੋਂ ਪੁਰਾਤਨ ਪੁਸਤਕ ਹੈ । ਇਸ ਵਿਚੋਂ ਰਿਗ ਵੇਦ ਕਾਫ਼ੀ ਮਹੱਤਵ ਪੂਰਨ ਹੈ । ਇਸ ਵੇਦ ਵਿਚ ਉਸ ਸਮੇਂ ਦੇ ਪੁਰਾਤਨ ਧਰਮ ਦੀ ਰੂਪ ਰੇਖਾ ਦਾ ਪਤਾ ਲਗਦਾ ਹੈ । ਰਿਗਵੇਦ ਵਿਚ ‘ਵਾਤਰਸਨਾ ਮੁਨੀ' ਦਾ ਵਰਨਣ ਇਸ ਪ੍ਰਕਾਰ ਮਿਲਦਾ ਹੈ “ਮੁਨੀ ਦੀ ਭਾਵਨਾ ਨਾਲ ਰੰਗ ਅਸੀਂ ਹਵਾ ਵਿਚ ਸਥਿਤ ਹੋ ਗਏ ਹਾਂ। ਦੋਸਤੋ ਤੁਸੀਂ ਸਾਡਾ ਸ਼ਰੀਰ ਹੀ ਵੇਖਦੇ ਹੋ । ਇਹ ਮਣ ਪਹਿਲੇ ਤੀਰਥੰਕਰ ਭਗਵਾਨ ਰਿਸ਼ਵਦੇਵ ਦੇ ਚੈਲੇ ਸਨ। ਇਸ ਗੱਲ ਦਾ ਸਮਰਥਨ ਸ਼੍ਰੀਮਦ ਭਾਗਵਤ (5/3/20) ਵਿਚ ਇਸ ਪਰਕਾਰ ਮਿਲਦਾ ਹੈ ਭਗਵਾਨ ਰਿਸ਼ਵ ਮਣਾ, ਰਿਸ਼ੀਆਂ ਤੇ ਬ੍ਰਹਮਚਾਰੀਆਂ ਦਾ ਧਰਮ ਪ੍ਰਗਟ ਕਰਨ ਲਈ ਸ਼ੁਕਲ ਧਿਆਨ (1) ਪ੍ਰਵਚਨ ਸਾਰੋਂ ਦਵਾਰ ਗਾਥਾ 731-33 । (2) ਰਿਗਵੇਦ 10/11/136/2 | (IV)

Loading...

Page Navigation
1 ... 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 ... 277