Book Title: Puratan Punjabi vich Jain Dharm
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 11
________________ ਜੈਨ ਤੀਰਥੰਕਰ ਜੈਨ ਪਰੰਪਰਾ ਵਿਚ 24 ਤੀਰਥੰਕਰ ਮੰਨੇ ਜਾਂਦੇ ਹਨ । ਕਈ ਇਤਿਹਾਸਕਾਰ ਉਨ੍ਹਾਂ ਦੀ ਹੋਂਦ ਬਾਰੇ ਸ਼ਕ ਪ੍ਰਗਟ ਕਰਦੇ ਹਨ । ਕਈ ਲੋਕ ਜੈਨ ਤੇ ਬੁੱਧ ਧਰਮ ਨੂੰ ਵੈਦਿਕ ਧਰਮ ਵਿਰੁਧ ਇਕ ਬਗਾਵਤ ਸਮਝਦੇ ਹਨ। ਕਈ ਲੋਕ ਮਹਾਵੀਰ ਨੂੰ ਗੋਤਮ ਬੁੱਧ ਦਾ ਚੇਲਾ ਜਾਂ ਗੋਤਮ ਬੁੱਧ ਨੂੰ ਮਹਾਵੀਰ ਦਾ ਚੇਲਾ ਆਖਦੇ ਹਨ । ਜੈਨ ਧਰਮ ਵਿਚ 6 ਆਰੇ ਮੰਨੇ ਜਾਂਦੇ ਹਨ । ਹਰ ਯੁਗ ਵਿਚ ਚੌਵੀ ਤੀਰਥੰਕਰ) ਹੁੰਦੇ ਹਨ । ਵਰਤਮਾਨ ਸਮੇਂ ਹੋਏ ਤੀਰਥੰਕਰਾਂ ਬਾਰੇ ਜਿਥੇ ਵੇਦਾਂ ਵਿਚ ਵਰਨਣ ਮਿਲਦਾ ਹੈ ਉੱਥੇ ਪੁਰਾਣਾਂ ਮਹਾਭਾਰਤ ਤੇ ਬੋਧੀ ਗਰੰਥਾਂ ਵਿਚ ਕਾਫ਼ੀ ਜਾਨਕਾਰੀ ਮਿਲਦੀ ਹੈ ਡਾ: ਰਾਧਾ ਕ੍ਰਿਸ਼ਨ ਨੇ ਯਜੁਰਵੇਦ ਵਿਚ ਵਿਸ਼ਵ ਅਜੀਤ ਅਤੇ ਅਰਿਸ਼ਟਨੇਮੀ ਦੀ ਹੱਦ ਦੀ ਸੂਚਨਾ ਦਿੱਤੀ ਹੈ । · ਬੋਧ ਨੂੰ ਥ ਅਤਰਨਿਕਾਏ ਵਿਚ ਅਰਕ ਨਾਮ ਦੇ ਤੀਰਥੰਕਰ ਦਾ ਵਰਨਣ ਹੈ । ਇਸੇ ਪ੍ਰਕਾਰ ਬੁਧ ਥੇਰਗਾਥਾ ਵਿਚ ਅਜੀਤ ਨਾਂ ਦੇ ਪ੍ਰਯੇਕ ਬੁਧ ਦਾ ਵਰਨਣ ਹੈ । ਬੋਧ ਪਿਟਕਾਂ ਗਰੰਥਾਂ ਵਿਚ ਭਗਵਾਨ ਪਾਰਸ਼ ਨਾਬ ਦੇ ਚਤੁਰੇਯਾਮ ਧਰਮ ਦਾ ਵਰਨਣ ਹੈ। ਇਸ ਗਰੰਥ ਵਿਚ ਭਗਵਾਨ ਮਹਾਵੀਰ ਨੂੰ ਨਿਗਠੇ ਨਾਯ ਪੁਤੇ (ਨਿਰਗਰੰਥ ਗਿਆਤਾ ਪੁਤਰ) ਪੰਜਵੇਂ ਤੀਰਥੰਕਰ ਦੇ ਰੂਪ ਵਿਚ ਕਈ ਥਾਂ ਤੇ ਸਤਿਕਾਰ ਨਾਲ ਯਾਦ ਕੀਤਾ ਗਿਆ ਹੈ । ਸੋਰਸ਼ਨ’ ਨੇ ਮਹਾਭਾਰਤ ਦੇ ਖਾਸ ਨਾਮਾਂ ਦਾ ਇਕ ਕੋਸ਼ ਬਨਾਇਆ ਹੈ। ਜਿਸ ਵਿਚ ਪਾਰਸ਼ਵ, ਚੰਦਰ ਤੇ ਸੁਮਤੀ ਤਿੰਨ ਤੀਰਥੰਕਰਾਂ ਦੇ ਨਾਵਾਂ ਦੀ ਸੂਚਨਾ ਮਿਲਦੀ ਹੈ। ਇਥੇ ਇਹ ਗੱਲ ਧਿਆਨ ਦੇ ਯੋਗ ਹੈ ਕਿ ਇਹ ਤਿੰਨੇ ਹੀ ਅਸੁਰ ਸਨ ਜੋ ਕਿ ਅਰਿਹੰਤ ਧਰਮ ਦੇ ਉਪਾਸਕ ਸਨ । ਇਨ੍ਹਾਂ ਤਿੰਨਾਂ ਨੂੰ ਅਹਿੰਸਾ ਦਾ ਅਵਤਾਰ ਮੰਨਿਆ ਗਿਆ ਹੈ । ' ਸਮਤੀ ਨਾਂ ਦੇ ਇਕ ਰਸ਼ੀ ਦਾ ਵਰਨਣ ਵੀ ਆਇਆ ਹੈ। ਭਾਗਵਤ ਵਿੱਚ ਰਿਸ਼ਰਦੇਵ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਗਿਆ ਹੈ । ਅਵਤਾਰ ਦੇ ਰੂਪ ਵਿੱਚ ਤਾਂ ਨਹੀਂ, ਪਰ ਸ਼ਿਵ ਦੇ ਜੋ ਹਜ਼ਾਰਾਂ ਨਾਂ ਮਹਾਭਾਰਤ ਵਿੱਚ ਦਰਜ ਹਨ ਉਨ੍ਹਾਂ ਵਿਚ ਵਿਸ਼ਨੂੰ ਦੇ ਸ਼ਰੇ ਅੰਸ਼, ਅਨੰਤ, ਧਰਮ, ਸ਼ਾਂਤੀ ਤੇ ਸੰਭਵ ਨਾਂ ਵੀ ਦਿੱਤੇ ਗਏ ਹਨ । ਸ਼ਿਵ ਦੇ ਨਾਉਂ ਵਿੱਚ ਅਜਿਤ ਤੇ ਰਿਸ਼ਵ ਦੇ ਨਾਉਂ ਆਉਂਦੇ ਹਨ ਜੋ ਸ਼ਭ ਤੀਰਬੰਕਰਾਂ ਦੇ ਨਾਉਂ ਹਨ | 4 ‘ . ) (1) ਜੈ: ਸਾ: ਈ: ੫: ਪੰਨਾ 108 (2) ਦੀਰਘ ਨਿਕਾਏ 11 (5-15) 1/2 (21) " ( ) (3) ਬੇਰ ਗਾਥਾ (1-20) । (4) ਜੰਨੇ ਸਾਹਿਤ ਦਾ ਇਤਿਹਾਸ ਭਾਗ | ਪੰਨਾ ਨੂੰ3-24-25 ' ( vi ) :

Loading...

Page Navigation
1 ... 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 91 92 93 94 95 96 97 98 99 100 101 102 103 104 105 106 107 108 109 110 111 112 ... 277