Book Title: Puratan Punjabi vich Jain Dharm Author(s): Purushottam Jain, Ravindra Jain Publisher: Purshottam Jain, Ravindra Jain View full book textPage 5
________________ ਮੁੱਢਲੀ ਜਾਣ-ਪਹਿਚਾਣ - ਸ: ਸ਼ਮਸ਼ੇਰ ਸਿੰਘ ਅਸ਼ੋਕ ਮੈਂ ਸ੍ਰੀ ਰਵਿੰਦਰ ਕੁਮਾਰ ਅਤੇ , ਪੁਰਸ਼ੋਤਮ ਦਾਸ ਜੈਨ ਦੀ ਪੁਸਤਕ **ਪੁਰਾਤਨ ਪੰਜਾਬ ਵਿਚ ਜੈਨ ਧਰਮ ਜੋ 250 ਸਫ਼ਿਆਂ ਦੀ ਹੈ, ਆਦਿ ਤੋਂ ਅੰਤ ਤਕ , ਬੜੇ ਧਿਆਨ ਨਾਲ ਪੜ੍ਹੀ ਹੈ । ਇਹ ਇਸ ਸੰਬੰਧ ਵਿਚ ਆਪਣੀ ਕਿਸਮ ਦੀ ਇਕੋ ਇਕ ਇਤਿਹਾਸਿਕ ਪੜਚਲ ਹੋਣ ਕਰ ਕੇ, ਪੁਰਾਤਨ ਪੰਜਾਬ ਨਾਲ ਜੈਨ ਧਰਮ ਦੇ ਮੁੱਢਲੇ ਸੰਬੰਧਾਂ ਬਾਰੇ ਭਰਪੂਰ ਚਾਨਣਾ ਪਾਉਂਦੀ ਹੈ । ਵਿਦਵਾਨ ਲੇਖਕਾਂ ਨੇ ਇਸ ਨੂੰ ਬੜੇ ਕਲਾਤਮਕ ਢੰਗ ਨਾਲ ਚਾਰ ਭਾਗਾਂ ਵਿਚ ਵੰਡਿਆ ਹੈ । ਉਹ ਭਾਗ ਹਨ (1) ਤੀਰਥੰਕਰ ਯੁਗ (2) ਭਗਵਾਨ ਮਹਾਵੀਰ ਤੋਂ ਰਾਜਾ ਕੁਮਾਰ ਪਾਲ ਸੋਲੰਕੀ ਤਕ ਦਾ ਸਮਾਂ (3) ਮੁਗਲ ਕਾਲ ਵਿਚ ਜੈਨ ਧਰਮ ਦੀ ਸਥਿਤੀ ਤੇ (4) ਸਿੱਖ ਰਾਜ ਦੇ ਸਮੇਂ ਤੋਂ ਲੈ ਕੇ ਅੱਜ ਤਕ ਜੈਨ ਧਰਮ ਦੇ ਸਮਾਜਿਕ ਅੰਦੋਲਨ ਤੇ ਪਰਿਵਰਤਨ । ਇਸ ਤੋਂ ਪੰਜਾਬੀ ਪਾਠਕ ਸਹਿਜੇ ਹੀ ਇਸ ਗ੍ਰੰਥ ਦੀ ਅਹਿਮੀਅਤ ਦਾ ਸਹੀ ਅਨੁਮਾਨ ਲਗਾ ਸਕਦੇ ਹਨ । ਇਸ ਪੁਸਤਕ ਦੇ ਸੰਕਲਨ ਵਿਚ ਵੈਦਿਕ, ਪੁਰਾਣਿਕ ਸੰਤੀ ਥਾਂ ਦੇ ਨਾਲ ਹੀ ਬਧੀ ਥਾਂ ਤੇ ਰਾਜ ਤਰੰਗਿਣੀ ਆਦਿ ਇਤਿਹਾਸਿਕ ਗ੍ਰੰਥਾਂ ਦੀ ਵੀ ਸਹਾਇਤਾ ਲਈ ਗਈ ਹੈ । ਫੇਰ ਜੈਨ ਸੂਤਰਾਂ ਦੇ ਮੁਤਾਬਿਕ, ਜਿਵੇਂ ਕਿ ਉਨ੍ਹਾਂ ਵਿਚ ਇਸ ਧਰਮ ਦੇ ਵਿਦਵਾਨ ਗਣਧਰਾਂ ਅਤੇ ਆਚਾਰੀਆਂ ਨੇ ਇਸ ਦੇਸ਼ ਦੇ ਹਰੇਕ ਸਥਾਨ ਤੇ ਪਰਯਟਨ ਕਰਕੇ ਉਥੋਂ ਦੇ ਰੀ-ਰਿਵਾਜਾਂ ਦੇ ਨਾਲ ਹੀ ਸਮਾਜਿਕ ਅਤੇ ਸੰਸਕ੍ਰਿਤਿਕ ਰਹਿਣ ਸਹਿਣ ਦਾ ਖ਼ਾਕਾ ਵੀ ਉਲੀਕਿਆ ਹੈ, ਇਸ ਪੁਸਤਕ ਦੀ ਤਿਆਰੀ ਵਿਚ ਉਨ੍ਹਾਂ ਦੇ ਵਿਚਾਰਾਂ ਨੂੰ ਬੜ ਖੱਜ ਭਰੇ ਢੰਗ ਨਾਲ ਮੂਰਤੀਮਾਨ ਕੀਤਾ ਹੈ । | ਪੁਰਾਤਨ ਪੰਜਾਬ ਦੀ ਇਤਿਹਾਸਿਕ ਰੂਪ-ਰੇਖਾ ਸਪਸ਼ਟ ਕਰਨ ਲਈ ਏਥੇ ਜਿਤਨੇ ਵੀ ਸ਼ਿਲਾ ਲ੫, ਤੀਆਂ, ਪੱਟਾਵਲੀਆਂ (ਸੀ ਨਾਮ), ਯਾਦ-ਦਾਸਤਾਂ, ਯਾਤਰਾਵਿਵਰਣ, ਪੁਰਾਤਨ ਸਮਾਰਕਾਂ ਦੇ ਵੀ ਹਵਾਲੇ ਬੜੇ ਵਿਗਿਆਨਕ ਢੰਗ ਨਾਲ ਪੇਸ਼ ਕੀਤੇ ਹਨ । ਪ੍ਰਾਚੀਨ ਜੈਨ ਰਾਜਿਆਂ ਨੇ ਸਮਰਾਟ ਚੰਦਰ ਗੁਪਤ ਮੌ ਯ ਤੋਂ ਲੈ ਕੇ 11ਵੀਂ12ਵੀਂ ਸਦੀ ਤਕ ਜਿਤਨਾ ਵੀ ਸਮਾਜਿਕ ਸੁਧਾਰ ਤੇ ਧਰਮ ਪ੍ਰਚਾਰ ਕੀਤਾ ਤੇ ਇਥੋਂ ਦੇ ਲੋਕਾਂ ਨੂੰ ਸ਼ੈਵ ਤੇ ਸ਼ਾਕਤ ਸੰਪ੍ਰਦਾਵਾਂ ਦੇ ਹਿੰਸਾ ਪਰਕ ਸੁਭਾਉ ਤੋਂ ਭਲੀ ਪ੍ਰਕਾਰ ਜਾਣੂ ਕਰਾ ਕੇ ਬਚਾਇਆ, ਇਸਦਾ ਨਤੀਜਾ ਇਹ ਹੋਇਆ ਕਿ ਪੰਜਾਬ ਦੇ ਵੈਦਿਕ ਅਤੇ ਵੈਸ਼ਣਵ ਧਰਮਾਵਲੰਬੀ ਲੋਕ ਮਾਸ, ਸ਼ਰਾਬ ਆਦਿ ਅਯਾਸ਼ੀ ਦੇ ਪਰਵਾਰ ਤੋਂ ਪੂਰੀ ਤਰ੍ਹਾਂ ਬਚੇ (I)Page Navigation
1 ... 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 ... 277