Book Title: Puratan Punjabi vich Jain Dharm
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 235
________________ | ਸ਼ੀ ਸੰਤ ਰਾਮ ਜੈਨ ਸ੍ਰੀ ਸੰਤ ਰਾਮ ਜੈਨ ਦਾ ਜਨਮ 13 ਮਾਘ ਸੰ: 1952 ਨੂੰ ਸੁਨਾਮ ਦੇ ਪ੍ਰਸਿਧ ਦੇਸ਼ਭਗਤ ਘਰਾਨੇ ਵਿਚ ਹੋਇਆ । ਆਪ ਦਾ ਸਬੰਧ ਪ੍ਰਜਾਮੰਡਲ ਨਾਲ ਸੀ ਜੋ ਰਿਆਸਤਾਂ ਦੇ ਰਜਵਾੜਿਆਂ ਵਿਰੁਧ ਲੜਾਈ ਕਰਦਾ ਸੀ । ਮਹਾਰਾਜਾ ਪਟਿਆਲਾ ਨੇ ਸੁਨਾਮ ਵਿਖੇ ਆਪ ਦੇ ਬਜ਼ੁਰਗਾਂ ਦੀਆਂ ਹਵੇਲੀਆਂ ਨਿਲਾਮ ਕਰਵਾ ਦਿੱਤੀਆਂ, ਪਰ ਆਪ ਨੇ ਅੰਗਰੇਜ਼ ਜਾਂ ਮਹਾਰਾਜਾ ਕਿਸੇ ਦੀ ਅਧੀਨਗੀ ਸਵੀਕਾਰ ਨਾ ਕੀਤੀ । ਆਪ ਦੀਆਂ ਨੀਲਾਮ ਹਵੇਲੀਆਂ ਸੁਨਾਮ ਵਿਚ ਮਲਕਾਨ ਮੁਹੱਲੇ ਵਿਚ ਮੌਜੂਦ ਹਨ । ਆਪ ਦਾ ਸੰਪਰਕ ਗਾਂਧੀ ਜੀ ਨਾਲ ਹੋਇਆ । ਆਪ ਕਈ ਵਾਰ ਜੇਲ ਗਏ । ਆਪ ਮਹਾਨ ਤਿਆਗੀ ਸਨ । ਆਜ਼ਾਦੀ ਤੋਂ ਬਾਅਦ ਪਹਿਲੀ ਪੇਪਸੂ ਮਨਿਸਟਰੀ ਸਮੇਂ ਆਪ ਨੇ ਮੰਤਰੀ ਬਨਣ ਤੋਂ ਇਨਕਾਰ ਕਰ ਦਿਤਾ ਸੀ । ਆਪ ਦਾ ਸਵਰਗਵਾਸ 16 ਦਸੰਬਰ 1980 ਨੂੰ ਬਠਿੰਡੇ ਵਿਖੇ ਹੋਇਆ। ਸ਼ੀ ਟੇਕ ਚੰਦ ਜੈਨ ਸਿਆਲ ਕੋਟ ਦੇ ਪ੍ਰਸਿਧ ਜੈਨ ਘਰਾਣੇ ਵਿਚ ਸ੍ਰੀ ਟੇਕ ਚੰਦ ਜੈਨ ਦਾ ਅਪਣਾ ਸਥਾਨ ਸੀ । ਆਪ ਦੇ ਬਾਬਾ, ਪਿਤਾ ਅਤੇ ਖੁਦ ਆਪ ਸਿਆਲ ਕੋਟ ਮਿਉਂਸਪਲ ਕਮੇਟੀ ਦੇ ਕਮਿਸ਼ਨਰ ਸਨ । ਆਪ ਦੋ ਵਾਰ ਜੇਲ ਗਏ । 1909 ਅਤੇ 1928 ਦੀਆਂ ਜੈਨ ਕਾਨਫ਼ਰੰਸਾਂ ਵਿਚ ਆਪ ਨੇ ਅਹਿਮ ਰੋਲ ਕੀਤਾ ! ਆਪ ਨੇ ਅਸਹਿਯੋਗ ਅੰਦੋਲਨ ਦਵਾਰਾ ਵਿਦੇਸ਼ੀ ਵਸਤਾਂ ਦੀ ਹੋਲੀ ਜਲਾਈ । ਆਪ ਦੂਸਰੀ ਵਾਰ ਇਕ ਸਾਲ ਲਈ ਫੇਰ ਜੇਲ ਗਏ ਜਿਥੇ ਆਪ ਦੀ ਮੁਲਾਕਾਤ ਖ਼ ਨ ਅਬਦੁਲਫ਼ਾਰ ਖ਼ਾਂ ਨਾਲ ਹੋਈ। ਦੂਸਰੀ ਵਾਰ ਜੰਲ ਜਾਣ ਦਾ ਕਾਰਨ ਗੋਲ ਮੇਜ਼ ਕਾਨਫਰੰਸ ਦਾ ਫੇਲ ਹੋਣਾ ਸੀ । ਗਾਂਧੀ ਜੀ 1921 ਵਿਚ ਸਿਆਲਕੋਟ ਵਿਖੇ ਆਪ ਦੇ ਘਰ ਪਧਾਰੇ ਸਨ । ਸੰਨ 1935 ਵਿਚ ਆਪ ਦੀ ਸੇਹਤ ਬਹੁਤ ਖ਼ਰਾਬ ਹੋ ਗਈ ਜਿਸ ਕਾਰਨ ਆਪ ਦਾ ਸਵਰਗਵਾਸ ਮੇਰਠ ਵਿਖੇ ਹੋਇਆ । ਲਾਲਾ ਅਮਰ ਚੰਦ ਜੈਨ ਆਪ ਦਾ ਜੀਵਨ ਦੇਸ਼ ਦੀ ਆਜ਼ਾਦੀ ਨਾਲ ਸੰਬੰਧਿਤ ਹੈ । ਆਪ ਨੇ ਦੇਸ਼ ਦੀ ਆਜ਼ਾਦੀ ਲਈ ਰਿਆਸਤੀ ਪ੍ਰਜਾਮੰਡਲ ਵਿਚ ਸ਼ਾਮਲ ਹੋ ਕੇ ਹਿਸਾ ਪਾਇਆ ! ਆਪ ਦਾ ਜਨਮ ਮਾਲੇਰ ਕੋਟਲਾ ਵਿਖੇ ਹੋਇਆ। ਆਪ ਮਾਲੇਰ ਕੋਟਲਾ ਜੈਨ ਸਮਾਜ ਦੇ ਪ੍ਰਮੁੱਖ ਹਨ । ਆਪ ਅਨੇਕਾਂ ਵਾਰ ਜੇਲ ਗਏ । ਆਪ ਨੇ ਕੋਈ ਸਰਕਾਰੀ ਅਹੁਦਾ ਨਹੀਂ ਲਿਆ। ਆਪ ਅਜ ਕਲ ਮਾਲੇਰਕੋਟਲਾ ਵਿਖੇ ਰਹਿ ਰਹੇ ਹਨ । ( 210 )

Loading...

Page Navigation
1 ... 233 234 235 236 237 238 239 240 241 242 243 244 245 246 247 248 249 250 251 252 253 254 255 256 257 258 259 260 261 262 263 264 265 266 267 268 269 270 271 272 273 274 275 276 277