Book Title: Puratan Punjabi vich Jain Dharm
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 257
________________ ਅਪਦਾ ਸਮਾਂ ਮੁਗਲ ਬਾਦਸ਼ਾਹ ਔਰੰਗਜੇਬ ਦਾ ਸਮਾਂ ਹੈ । ਆਪਨੇ ਹਿੰਦੀ ਭਾਸ਼ਾ ਵਿਰ 67 ਗ ਥਾਂ ਦੀ ਰਚਨਾ ਕੀਤੀ । | ਸੰ: 1733 . ਵਿੱਚ ਪੂਜਾ ਅਤੇ ਭਜਨਾਂ ਦੇ ਲੇਖਕ, ਧਾਨਤ ਰਾਏ ਹੋਏ । ਆਪਦੇ ਪਿਤਾ ਸਿਆਮਦਾਸ ਆਗਰੇ ਦੇ ਪ੍ਰਸਿਧ ਧਾਰਮਿਕ ਵਿਅਕਤੀ ਮਨੇ ਜਾਂਦੇ ਸਨ । ਆਪਨੇ ਬਚਪਨ ਵਿਚ ਧਾਰਮਿਕ ਸਿਖਿਆ ਤੋਂ ਛੁੱਟ ਉਰਦੂ ਫਾਰਸੀ ਦੇ ਥਾਂ ਦਾ ਅਧਿਐਨ ਕੀਤਾ । ਹਿੰਦੀ ਭਾਸ਼ਾ ਵਿਰ ਆਪਨੇ 8 ਥ ਲਿਖੇ । ' ਬਾਦਸ਼ਾਹ ਔਰੰਗਜੇਬ ਸਮੇਂ ਹਰਿਆਣੇ ਵਿਚ ਧਰਮ ਪ੍ਰਚਾਰ ਕਰਨ ਵਾਲੇ ਵਿਦਵਾਨ ਬਲਾਕੀ ਰਾਮ ਸਨ । ਆਪਦਾ ਸਮਾਂ 1737-1754 ਹੈ । ਆਪਨੇ 5 ਹਿੰਦੀ ਥਾਂ ਦੀ ਰਚਨਾ ਦਿਲੀ ਵਿਖੇ ਕੀਤੀ । ਸੁਰਿੰਦਰ ਕੀਰਤੀ ਨਾਂ ਦੇ 4 ਭਟਾਰਕ ਮਿਲਦੇ ਹਨ । ਜਿਨਾਂ ਵਿਚੋਂ ਪਹਿਲੇ ਭਟਾਰਕ 1738 ਦੀ ਜੇਠ 11 ਨੂੰ ਦਿਲੀ ਵਾਲੀ ਗੱਦੀ ਤੇ ਬੈਠੇ । ਦੂਜੇ 2-3 ਵਾਰੇ ਕੁਝ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ । ਚੌਥੇ ਭਟਾਰਕ ਸੰ: 1822 ਨੂੰ ਗਦੀ ਤੇ ਬੈਠੇ । ਹੁਣ ਮੁਗਲ ਰਾਜ ਵਿਖਰ ਚੁੱਕਾ ਸੀ । ਅੰਗਰੇਜੀ ਕੰਪਨੀ ਦਾ ਰਾਜ ਫੈਲਣ ਲੱਗਾ । ਉਨ੍ਹਾਂ ਨੂੰ ਠੇਕੇਦਾਰੀ ਲਈ ਈਮਾਨਦਾਰ ਵਿਉਪਾਰੀ ਚਾਹੀਦੇ ਸਨ । ਸਿਟੇ ਵg - ਉਸ ਸਮੇਂ ਹਰਿਆਨੇ ਤੱਕ ਸੀਮਤ ਨੀਂਦਰੀ ਵਰ ਜੈਨ ਪੰਜਾਬ ਦੇ ਬੜੇ ਸ਼ਹਿਰਾਂ ਵਿਚ ਫੈਲਣ ਲਗਾ । ਇਹ ਸ਼ਹਿਰ ਉਹੀ ਸਨ ਜਿਨ੍ਹਾਂ ਵਿਚ ਛਾਉਣੀਆਂ ਸਨ। ਇਨ੍ਹਾਂ ਲੋਕਾਂ ਨੇ ਵਿਉਪਾਰ ਦੇ ਨਾਲਨਾਲ ਅਪਣਾ ਧਰਮ ਪ੍ਰਚਾਰ ਕਾਇਮ ਰਖ਼ਿਆ। ਨਵੇਂ ਮੰਦਰ ਬਣੇ । ਵਿਦਵਾਨ ਪੰਡਤਾਂ ਰਾਹੀਂ ਲੋਕਾਂ ਨੂੰ ਜੈਨ ਸਿਧਾਂਤ ਸਮਝਾਉਣ ਦਾ ਯੁਗ ਸ਼ੁਰੂ ਹੋਇਆ ! ਸੰ: 1857 ਦੀ ਅਜਾਦੀ ਦੀ ਲੜਾਈ ਤੋਂ ਬਾਅਦ ਕੁਝ ਨਵੇਂ ਫਿਰਕੇ ਪੈਦਾ ਹੋਏ । ਪੰਜਾਬ ਵਿਚ ਅੰਬਾਲਾ ਵਿਖੇ ਜੈਨ ਸ਼ਾਸਤਰਾਰਥ ਸਭਾ ਕਾਇਮ ਹੋਈ । ਇਨਾਂ ਕਈ ਸਥਾਨਾਂ ਤੋਂ ਆਰੀਆ ਸਮਾਜੀਆਂ ਨਾਲ ਧਰਮ ਚਰਚਾ ਕੀਤੀ । ਹੁਣ ਸਾਰੇ ਭਾਰਤ ਵਰਸ਼ ਵਿਚ ਦਿਗੰਵਰ ਫਿਰਕਾ ਫੈਲ ਚੁੱਕਾ ਹੈ । ਦਿਗਵਤ ਜੈਨ ਸਮਾਜ ਨੇ ਭਾਰਤ ਨੂੰ ਅਨੇਕਾਂ ਹੀ ਬਹੁਪਮੀ ਸ਼ਖਸਿਅਤਾਂ ਹਰ ਖੇਤਰ ਵਿੱਚ ਪ੍ਰਦਾਨ ਕੀਤੀਆਂ ਹਨ । ਜਿਨ੍ਹਾਂ ਵਿਚ ਕੁਝ ਦਾ ਵਰਨਣ ਆਧੁਨਿਕ ਯੁਗ ਵਿਚ ਦਿੱਤਾ ਜਾਵੇਗਾ । '

Loading...

Page Navigation
1 ... 255 256 257 258 259 260 261 262 263 264 265 266 267 268 269 270 271 272 273 274 275 276 277