Book Title: Puratan Punjabi vich Jain Dharm
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 246
________________ .", ਹੜੱਪਾ-ਪੱਛਮੀ ਪਾਕਿਸਤਾਨੀ ਪੰਜਾਬ ਵਿਚ ਇਹ ਸ਼ਿੰਧੂ ਘਾਟੀ ਦੀ ਸੱਭਿਅਤਾ ਦਾ ਮੁੱਖ ਕੇਂਦਰ ਹੈ । ਇਥੋਂ ਪ੍ਰਾਪਤ ਇਕ ਧੜ ਲੋਹਾਨੀਪੁਰ ਦੇ ਜੰਨ ਤੀਰਥੰਕਰ ਦੇ ਧੜ ਨਾਲ ਮਿਲਦਾ ਜੁਲਦਾ ਹੈ । ਇਹ ਸਭਿਅਤਾ ਈਸਵੀ ਤੋਂ 7000 ਸਾਲ ਪੁਰਾਣੀ ਹੈ । ਮੋਹਿੰਜੋਦੜੋ ਦੀਆਂ ਕਈ ਮੋਹਰਾਂ ਕਾਯਤਸਰਗ (ਜੈਨ ਧਿਆਨ ਦੀ ਮੁਦਰਾ) ਸਥਿਤੀ ਵਿਚ ਹਨ ! ਕਈ ਭਾਰਤੀ ਅਤੇ ਵਿਦੇਸ਼ੀ ਲੇਖਕ ਇਨ੍ਹਾਂ ਮੋਹਰਾਂ ਦਾ ਜੈਨ ਧਰਮ ਨਾਲ , ਸੰਬੰਧ ਜੋੜਦੇ ਹਨ ਕਿਉਕਿ ਜੈਨ ਧਰਮ ਵਿਚ ਧਿਆਨ ਦੀ ਪਰੰਪ ਭਾਰਤੀ ਧਰਮਾਂ ਨਾਲੋਂ ਪੁਰਾਤਨ ਹੈ। ਕਲਿਆਨ-ਇਹ ਸਥਾਨ ਪਟਿਆਲੇ ਤੋਂ ਪੰਜ ਕਿਲੋ ਮੀਟਰ ਦੂਰੀ ਤੇ ਹੈ। ਇਥੇ ਪੁਰਾਤਤਵ ਵਿਭਾਗ ਦੇ ਇਕ ਕਰਮਚਾਰੀ ਸ੍ਰੀ ਯੋਗ ਰਾਜ ਸ਼ਰਮਾ ਨੇ ਕੁਝ ਜੈਨ ਮੂਰਤੀਆਂ ਦੇ ਟੁਕੜੇ ਇਕੱਠੇ ਕੀਤੇ । ਇਹ ਸਭ 8-9 ਸਦੀ ਦੀਆਂ ਕਾਲੇ ਪੱਥਰ ਦੀਆਂ ਹਨ । ਇਨ੍ਹਾਂ ਵਿਚੋਂ ਕੁਝ ਰਿਸ਼ਭ ਦੇਵ ਅਤੇ ਪਾਰਸ਼ ਨਾਥ ਦੀਆਂ ਤਿਮਾਵਾਂ ਸ਼ਵੇਤਾਂਬਰ ਰੂਪ ਵਿਚ ਹਨ । ਜਾਪਦਾ ਹੈ ਇਸ ਥਾਂ ਤੇ ਕਦੇ ਵਿਸ਼ਾਲ ਮੰਦਰ ਰਿਹਾ ਹੋਵੇਗਾ । ਇਹ ਜਗ੍ਹਾ ਖੁਦਾਈ ਭਾਲਦੀ ਹੈ । ਇਹ ਤੀਆਂ ਪੁਰਾਤੱਤਵ ਵਾਲਿਆਂ ਦੇ ਦਫਤਰ ਵਿਚ ਹਨ । ਖਜੂਰਾਵਾਦ--ਇਹ ਸਥਾਨ ਰੋਪੜ ਦੇ ਕਰੀਬ ਹੈ। ਇਥੇ ਮ ਲਿਪਿ ਵਿਚ ਬਹੁਤ ਸਿਕੇ ਮਿਲੇ ਹਨ ।' ਇਕ ਸਿਰ ਰਹਿਤ ਮੂਰਤੀ ਭਗਵਾਨ ਮਹਾਵੀਰ ਦੀ ਹੈ ਜੋ ਮੋਤੀ ਬਾਗ ਪਟਿਆਲੇ ਵਿਖੇ ਪਈ ਹੈ । ਸਮਾਂ 8-9 ਸਦੀ ਹੈ । ਢੋਲਵਾਹਾ- ਇਹ ਪਿੰਡ ਹੁਸ਼ਿਆਰਪੁਰ ਦੇ ਕਰੀਬ 37 ਮੀਲ ਹੈ । ਇਸ ਜਗ ਦਾ ਸੰਬੰਧ ਜੈਨ ਹਿੰਦੂ ਦੋਹਾਂ ਧਰਮਾਂ ਨਾਲ ਹੈ । ਇਕ ਚਹੁਮੁਖੀ ਮੂਰਤੀ ਪੁਰਾਤੱਤਵ ਵਿਭਾਗ ਕੋਲ ਹੈ ਜੋ ਆਠਵੀਂ ਸਦੀ ਤੋਂ ਪਹਿਲਾਂ ਦੀ ਜਾਪਦੀ ਹੈ । ਪੰਜੌਰ-ਚੰਡੀਗੜ੍ਹ ਤੋਂ ਤਕਰੀਬਨ 20 ਕਿਲੋਮੀਟਰ ਪੰਜੌਰ ਨਾਂ ਕਸਬਾ ਜੈਨ ਸ੍ਰੀ ਥਾਂ ਵਿਚ ਪੰਚਪੁਰ, ਪਚਉਰ ਦੇ ਨਾਂ ਪ੍ਰਸਿਧ ਰਿਹਾ ਹੈ । ਇਥੇ ਹੀ ਗੁੱਗਾ ਮਾੜੀ ਕੋਲੋਂ ਚੈਨ ਤੀਰਥੰਕਰਾਂ ਦੀਆ ਖੰਡਿਤ ਮੂਰਤੀਆਂ ਪ੍ਰਾਪਤ ਹੋਈਆਂ ਹਨ । ਭਗਵਾਨ ਰਿਸ਼ਭ ਦੇਵ ਭਗਵਾਨ ਪਾਰਸ਼ ਨਾਥ ਅਤੇ ਪੰਜ ਤੀਰਥੀ ਦੀਆਂ ਕਈ ਮੂਰਤੀਆਂ ਹਨ । ਜ਼ਿਆਦਾ ਮੂਰਤੀਆਂ ਕੁਰਖੇਤਰ ਯੂਨੀਵਰਸਟੀ ਦੇ ਮਿਊਜ਼ੀਅਮ ਵਿਚ ਪਈਆਂ ਹਨ। ਇਕ ਵਿਸ਼ਾਲ ਮੂਰਤੀ ਚੰਡੀਗੜ੍ਹ ਵਿਖੇ ਹੈ । ਇਨ੍ਹਾਂ ਦਾ ਸਮਾਂ 8ਵੀਂ ਸਦੀ ਤੋਂ 12ਵੀਂ ਸਦੀ ਤਕ ਦਾ ਚਕਰੇਸ਼ਵਰੀ ਦੇਵੀ ਤੀਰਥ-ਇਹ ਤੀਰਥ ਵਰਤਮਾਨ ਪੰਜਾਬ ਦੇ ਸਰਹਿੰਦ ਕਸਬੇ ਦੇ ਬਾਹਰ ਹੈ । ਜੈਨ ਤੀਰਥੰਕਰ ਦੀ ਉਪਾਸਕ ਦੇਵੀ ਮਾਤਾ ਚਕਰੇਸ਼ਵਰੀ ਪਹਿਲੇ ਤੀਰਥੰਕਰ ਭਗਵਾਨ ਵਿਸ਼ਵ ਦੇਵ ਨਾਲ ਸੰਬੰਧਿਤ ਹੈ । ਅਜ ਤੋਂ 600 ਸਾਲ ਪਹਿਲਾਂ ( 221 )

Loading...

Page Navigation
1 ... 244 245 246 247 248 249 250 251 252 253 254 255 256 257 258 259 260 261 262 263 264 265 266 267 268 269 270 271 272 273 274 275 276 277