Book Title: Puratan Punjabi vich Jain Dharm
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 254
________________ ਜਦ ਸ਼ਵੇਤਾਂਬਰ ਫਿਰਕੇ ਵਿਚ ਯਤੀ ਘੁੰ ਪਰਾ ਚਾਲੂ ਹੋਈ, ਉਸੇ ਤੂੰ ਪਰਾ ਦਾ ਦੂਸਰਾ ਰੂਪ ਭਟਾਰੱਕ ਪਰਾ ਸੀ, ਇਸਦੀ ਉੱਤਪਤੀ ਸਥਾਨ ਦੱਖਣੀ ਭਾਰਤ ਸੀ । ਸੈਣਾ ਦੇ ਜੁਲਮਾਂ ਕਾਰਣ ਭਟਾਰਕ ਭੱਗਵੇ ਕਪੜੇ ਧਾਰਨ ਕਰਨ ਲਗ ਪਏ । ਬਾਕੀ ਉਪਕਰਨ ਇਹ ਦਿਵਰ ਸਾਧੂਆਂ ਵਾਲੇ ਰਖਦੇ ਸਨ । ਯੰਤਰ-ਮੰਤਰ, ਸਾਸਤਰ ਸੰਭਾਲ, ਨਵ ਮੰਦਰਾਂ ਦੀ ਉਸਾਰੀ, ਪੁਰਾਣੀਆਂ ਦੀ ਮੁਰੰਮਤ, ਲੋਕਾਂ ਵਿਚ ਧਰਮ ਪ੍ਰਚਾਰ, ਇਹ ਭਟਾਰਕਾਂ ਦੇ ਕੰਮ ਸਨ । ਕਈ ਭਟਾਰਕ ਤੇ ਲੋਕਾਂ ਦੀ ਲੜਾਈ ਝਗੜਆਂ ਦੇ ਫੈਸਲੇ ਅਹਿੰਸਕ ਢੰਗ ਨਾਲ ਕਰਾਉਂਦੇ ਸਨ । ਭਟਾਰਕ ਮੱਠ ਧਾਰੀ ਤਿਆਗ ਸਾਧੂ ਸਨ । ਪੰਜਾਬ ਵਿਚ ਭਟਾਰਕ ਦੀਆਂ ਗੱਦੀਆਂ ਮੁਸਲਮਾਨਾਂ ਦੇ ਰਾਜ ਸਮੇਂ ਕਾਇਮ ਹੋਈਆਂ । ਇਹ ਦੋ ਪ੍ਰਮੁੱਖ ਸਥਾਨ ਸਨ ਦਿੱਲੀ ਅਤੇ ਮੁਲਤਾਨ । ਦਿਲੀ ਦੇ ਭਟਾਰਕਾਂ ਦਾ ਖੇਤਰ ਸਾਰਾ ਉੱਤਰ ਪੱਛਮੀ ਭਾਰਤ ਸੀ । ਮੁਲਤਾਨ ਦੀ ਗੱਦੀ ਬਿਲਚਸਤਾਨ ਦੇ ਖੇਤਰਾਂ ਤਕ ਧਰਮ ਪ੍ਰਚਾਰ ਕਰਦੀ ਸੀ । ਮੁਲਤਾਨ ਦੇ ਭਟਾਰਕਾਂ ਦਾ ਪੰਜਾਬ ਵਿਚ ਵੀ ਕਾਫੀ ਪ੍ਰਚਾਰ ਸੀ । ਸੰ: 1296 ਤੋਂ 130 ਤਕ ਭਟਾਰਕ ਪ੍ਰਭਾ ਚੰਦਰ ਦਿਲ ਗੱਦੀ ਤੇ ਬੈਠੇ । ਆਪ ਨੇ ਫਿਰੋਜਸ਼ਾਹ ਬਾਦਸ਼ਾਹ ਨੂੰ ਪ੍ਰਭਾਵਿਤ ਕੀਤਾ | ਆਪਨੇ ਹਰਿਆਨਾ, ਉੱਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਵਿੱਚ ਧਰਮ ਪ੍ਰਚਾਰ ਕੀਤਾ । ਆਪਦੇ ਚਲੇ ਪਦੱਮ ਨੰਦੀ ਮਹਾਨ ਧਰਮ ਪ੍ਰਚਾਰਕ ਸਨ । ਪਦਮ ਨੰਦੀ ਭਟਾਰਕ ਸਮੇਂ ਨਾਸੰਰਦੀਨ ਮੁਹੰਮਦ ਸ਼ਾਹ ਦਾ ਰਾਜ ਸੀ ਆਪ ਨੇ ਬਾਦਸ਼ਾਹ ਨੂੰ ਦਰਬਾਰ ਵਿਚ ਜਾ ਕੇ ਧਰਮ ਉਪਦੇਸ਼ ਦਿੱਤਾ । ਮੁੰਹਮੱਦ ਤੁਗਲਕ ਦੇ ਸਮੇਂ ਪੰਜਾਬ, ਹਰਿਆਨਾ ਦੇ ਖੇਤਰਾਂ ਵਿਚ ਧਰਮ ਪ੍ਰਚਾਰ ਕਰਨ ਵਾਲੇ ਭਟਾਰਕ ਧਨਵਾਲ ਦਿਲੀ ਦੀ ਗੱਦੀ ਤੇ ਬੈਠੇ । ਆਪਦਾ ਜਨਮ ਪਲਹਣਪੁਰ ਵਿਖੇ ਮਾਤਾ ਮਹੜਾ ਦੇਵੀ, ਪਿਤਾ ਮੁਹੜ ਸਿੰਘ ਦੇ ਘਰ ਹੋਇਆ । ਇਹ ਉਹ ਸਮਾਂ ਹੈ ਜਦੋਂ ਮੁਸਲਮਾਨ ਬਾਦਸ਼ਾਹ ਮੂਰਤੀਆਂ ਤੇ · ਮੰਦਰ ਤੋੜ ਰਹੇ ਸਨ । ਅਜੇਹੇ ਸਮੇਂ ਭਟਾਰਕ ਧਨਪਾਲ ਨੇ ਜੋਤਿਸ਼, ਯੋਗ, ਮੰਤਰ ਰਾਹੀਂ ਬਾਦਸ਼ਾਹ ਨੂੰ ਪ੍ਰਭਾਵਿਤ ਕਰਕੇ ਜੈਨ ਧਰਮ ਤਿ ਜਾਗਰਿਤ ਕੀਤਾ। ਬਾਦਸ਼ਾਹ ਵੀ ਅਕਬਰ ਬਾਦਸ਼ਾਹ ਦੀ ਤਰ੍ਹਾਂ ਧਰਮ ਚਰਚਾਵਾਂ ਕਰਵਾਉਣ ਲੱਗਾ। ਉਸਨੇ ਅੱਗ ਲਈ ਜੈਨ ਮੰਦਰ ਤੋੜਨੇ ਬੰਦ ਕਰਵਾ ਦਿਤੇ । ਬਾਦਸ਼ਾਹ ਦੀ ਆਗਿਆ ਨਾਲ ਆਪਨੇ ਦਿੱਲੀ, ਹਰਿਆਣਾ, ਆਗਰਾ ਤੇ ਮੇਰਠ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਕੀਤਾ । ਆਪ ਦੀ ਭਵਿਸ ਦਤ ਕਥਾ ਵਿਚ ਤਕਸ਼ੀਲਾ, ਹਸਤਨਾਪੁਰ ਦਾ ਵਰਨਣ ਹੈ । ਵਿ: ਸੰ: 14-15 ਸਦੀ ਦਾ ਸਮਾਂ ਭਟਾਰਕ ਦਸ ਕੀਰਤੀ ਦਾ ਹੈ । ਆਪ ਸੰਸਕ੍ਰਿਤ (ਸ E

Loading...

Page Navigation
1 ... 252 253 254 255 256 257 258 259 260 261 262 263 264 265 266 267 268 269 270 271 272 273 274 275 276 277