________________
.", ਹੜੱਪਾ-ਪੱਛਮੀ ਪਾਕਿਸਤਾਨੀ ਪੰਜਾਬ ਵਿਚ ਇਹ ਸ਼ਿੰਧੂ ਘਾਟੀ ਦੀ ਸੱਭਿਅਤਾ ਦਾ ਮੁੱਖ ਕੇਂਦਰ ਹੈ । ਇਥੋਂ ਪ੍ਰਾਪਤ ਇਕ ਧੜ ਲੋਹਾਨੀਪੁਰ ਦੇ ਜੰਨ ਤੀਰਥੰਕਰ ਦੇ ਧੜ ਨਾਲ ਮਿਲਦਾ ਜੁਲਦਾ ਹੈ । ਇਹ ਸਭਿਅਤਾ ਈਸਵੀ ਤੋਂ 7000 ਸਾਲ ਪੁਰਾਣੀ ਹੈ । ਮੋਹਿੰਜੋਦੜੋ ਦੀਆਂ ਕਈ ਮੋਹਰਾਂ ਕਾਯਤਸਰਗ (ਜੈਨ ਧਿਆਨ ਦੀ ਮੁਦਰਾ) ਸਥਿਤੀ
ਵਿਚ ਹਨ ! ਕਈ ਭਾਰਤੀ ਅਤੇ ਵਿਦੇਸ਼ੀ ਲੇਖਕ ਇਨ੍ਹਾਂ ਮੋਹਰਾਂ ਦਾ ਜੈਨ ਧਰਮ ਨਾਲ , ਸੰਬੰਧ ਜੋੜਦੇ ਹਨ ਕਿਉਕਿ ਜੈਨ ਧਰਮ ਵਿਚ ਧਿਆਨ ਦੀ ਪਰੰਪ ਭਾਰਤੀ ਧਰਮਾਂ ਨਾਲੋਂ ਪੁਰਾਤਨ ਹੈ।
ਕਲਿਆਨ-ਇਹ ਸਥਾਨ ਪਟਿਆਲੇ ਤੋਂ ਪੰਜ ਕਿਲੋ ਮੀਟਰ ਦੂਰੀ ਤੇ ਹੈ। ਇਥੇ ਪੁਰਾਤਤਵ ਵਿਭਾਗ ਦੇ ਇਕ ਕਰਮਚਾਰੀ ਸ੍ਰੀ ਯੋਗ ਰਾਜ ਸ਼ਰਮਾ ਨੇ ਕੁਝ ਜੈਨ ਮੂਰਤੀਆਂ ਦੇ ਟੁਕੜੇ ਇਕੱਠੇ ਕੀਤੇ । ਇਹ ਸਭ 8-9 ਸਦੀ ਦੀਆਂ ਕਾਲੇ ਪੱਥਰ ਦੀਆਂ ਹਨ । ਇਨ੍ਹਾਂ ਵਿਚੋਂ ਕੁਝ ਰਿਸ਼ਭ ਦੇਵ ਅਤੇ ਪਾਰਸ਼ ਨਾਥ ਦੀਆਂ ਤਿਮਾਵਾਂ ਸ਼ਵੇਤਾਂਬਰ ਰੂਪ ਵਿਚ ਹਨ । ਜਾਪਦਾ ਹੈ ਇਸ ਥਾਂ ਤੇ ਕਦੇ ਵਿਸ਼ਾਲ ਮੰਦਰ ਰਿਹਾ ਹੋਵੇਗਾ । ਇਹ ਜਗ੍ਹਾ ਖੁਦਾਈ ਭਾਲਦੀ ਹੈ । ਇਹ ਤੀਆਂ ਪੁਰਾਤੱਤਵ ਵਾਲਿਆਂ ਦੇ ਦਫਤਰ ਵਿਚ ਹਨ ।
ਖਜੂਰਾਵਾਦ--ਇਹ ਸਥਾਨ ਰੋਪੜ ਦੇ ਕਰੀਬ ਹੈ। ਇਥੇ ਮ ਲਿਪਿ ਵਿਚ ਬਹੁਤ ਸਿਕੇ ਮਿਲੇ ਹਨ ।' ਇਕ ਸਿਰ ਰਹਿਤ ਮੂਰਤੀ ਭਗਵਾਨ ਮਹਾਵੀਰ ਦੀ ਹੈ ਜੋ ਮੋਤੀ ਬਾਗ ਪਟਿਆਲੇ ਵਿਖੇ ਪਈ ਹੈ । ਸਮਾਂ 8-9 ਸਦੀ ਹੈ ।
ਢੋਲਵਾਹਾ- ਇਹ ਪਿੰਡ ਹੁਸ਼ਿਆਰਪੁਰ ਦੇ ਕਰੀਬ 37 ਮੀਲ ਹੈ । ਇਸ ਜਗ ਦਾ ਸੰਬੰਧ ਜੈਨ ਹਿੰਦੂ ਦੋਹਾਂ ਧਰਮਾਂ ਨਾਲ ਹੈ । ਇਕ ਚਹੁਮੁਖੀ ਮੂਰਤੀ ਪੁਰਾਤੱਤਵ ਵਿਭਾਗ ਕੋਲ ਹੈ ਜੋ ਆਠਵੀਂ ਸਦੀ ਤੋਂ ਪਹਿਲਾਂ ਦੀ ਜਾਪਦੀ ਹੈ ।
ਪੰਜੌਰ-ਚੰਡੀਗੜ੍ਹ ਤੋਂ ਤਕਰੀਬਨ 20 ਕਿਲੋਮੀਟਰ ਪੰਜੌਰ ਨਾਂ ਕਸਬਾ ਜੈਨ ਸ੍ਰੀ ਥਾਂ ਵਿਚ ਪੰਚਪੁਰ, ਪਚਉਰ ਦੇ ਨਾਂ ਪ੍ਰਸਿਧ ਰਿਹਾ ਹੈ । ਇਥੇ ਹੀ ਗੁੱਗਾ ਮਾੜੀ ਕੋਲੋਂ ਚੈਨ ਤੀਰਥੰਕਰਾਂ ਦੀਆ ਖੰਡਿਤ ਮੂਰਤੀਆਂ ਪ੍ਰਾਪਤ ਹੋਈਆਂ ਹਨ । ਭਗਵਾਨ ਰਿਸ਼ਭ ਦੇਵ ਭਗਵਾਨ ਪਾਰਸ਼ ਨਾਥ ਅਤੇ ਪੰਜ ਤੀਰਥੀ ਦੀਆਂ ਕਈ ਮੂਰਤੀਆਂ ਹਨ । ਜ਼ਿਆਦਾ ਮੂਰਤੀਆਂ ਕੁਰਖੇਤਰ ਯੂਨੀਵਰਸਟੀ ਦੇ ਮਿਊਜ਼ੀਅਮ ਵਿਚ ਪਈਆਂ ਹਨ। ਇਕ ਵਿਸ਼ਾਲ ਮੂਰਤੀ ਚੰਡੀਗੜ੍ਹ ਵਿਖੇ ਹੈ । ਇਨ੍ਹਾਂ ਦਾ ਸਮਾਂ 8ਵੀਂ ਸਦੀ ਤੋਂ 12ਵੀਂ ਸਦੀ ਤਕ ਦਾ
ਚਕਰੇਸ਼ਵਰੀ ਦੇਵੀ ਤੀਰਥ-ਇਹ ਤੀਰਥ ਵਰਤਮਾਨ ਪੰਜਾਬ ਦੇ ਸਰਹਿੰਦ ਕਸਬੇ ਦੇ ਬਾਹਰ ਹੈ । ਜੈਨ ਤੀਰਥੰਕਰ ਦੀ ਉਪਾਸਕ ਦੇਵੀ ਮਾਤਾ ਚਕਰੇਸ਼ਵਰੀ ਪਹਿਲੇ ਤੀਰਥੰਕਰ ਭਗਵਾਨ ਵਿਸ਼ਵ ਦੇਵ ਨਾਲ ਸੰਬੰਧਿਤ ਹੈ । ਅਜ ਤੋਂ 600 ਸਾਲ ਪਹਿਲਾਂ
( 221 )