________________
ਗੁਜਰਾਤ ਦੇ ਕੁਝ ਯਾਤਰੀ ਕਾਂਗੜੇ ਦੀ ਤੀਰਥ ਯਾਤਰਾ ਲਈ ਜਦ ਇਸ ਥਾਂ ਰਾਹੀਂ ਗੁਜ਼ਰੇ ਤਾਂ ਇਹ ਚਮਤਕਾਰੀ ਮੂਰਤੀ ਇਥੇ ਸਥਾਪਿਤ ਕੀਤੀ ਗਈ । ਹੁਣ ਇਸ ਤੀਰਥ ਦਾ ਵਿਕਾਸ ਪੰਜਾਬ ਸਰਕਾਰ ਅਤੇ ਜੈਨੀਆਂ ਦੇ ਸਮੂਹ ਉਦਮ ਨਾਲ ਹੋ ਰਿਹਾ ਹੈ । ਇਸ
ਤੀ ਦੀ ਪੁਰਾਤਨਤਾ 8-9 ਸਦੀ ਤਕ ਹੋ ਸਕਦੀ ਹੈ ਕਿਉਂਕਿ ਖੰਡੇਲਵਾਲ ਨੀ 500 ਸਾਲ ਤੋਂ ਇਸ ਜਗਾ ਦੀ ਯਾਤਰਾ ਕਰਦੇ ਰਹੇ ਹਨ । ਇਹ ਯਾਤਰੀ ਮੂਰਤੀ ਨਾਲ ਲੈ ਕੇ ਆਏ ਸਨ ।
ਬਠਿੰਡਾ--ਇਹ ਕਦੇ ਜੈਨ ਯਤੀਆਂ ਦੇ ਧਰਮ ਪ੍ਰਚਾਰ ਦਾ ਕੇਂਦਰ ਸੀ। ਇਥੋਂ ਪ੍ਰਾਪਤ ਭਗਵਾਨ ਨੇਮੀ ਨਾਥ ਅਤੇ ਸੰਭਵ ਨਾਥ ਦੀਆਂ ਮੂਰਤੀਆਂ । ਸਦੀਆਂ ਦੀਆਂ ਹਨ । ਇਹ ਸ਼੍ਰੀ ਹੰਸ ਰਾਜ ਬਾਗਲਾ ਦੇ ਫ਼ਾਰਮ ਤੋਂ ਪ੍ਰਾਪਤ ਹੋਈਆਂ ਸਨ । ਬਠਿੰਡਾ ਸਿਰਸਾ ਅਤੇ ਹਨੂੰਮਾਨ ਗੜ੍ਹ ਦੇ ਯਤੀਆਂ ਦਾ ਕੇਂਦਰ ਰਿਹਾ ਹੈ । ....
ਸੁਨਾਮ-ਸੁਨਾਮ ਭਾਰਤ ਦੇ ਪੁਰਾਤਨ ਸ਼ਹਿਰਾਂ ਵਿਚੋਂ ਇਕ ਹੈ । ਇਹ ਅੱਜ ਕਲ ਸੰਗਰੂਰ ਜ਼ਿਲੇ ਦਾ ਹਿੱਸਾ ਹੈ । ਪਹਿਲਾਂ ਇਹ ਪਟਿਆਲੇ ਸਟੇਟ ਵਿਚ ਸੀ। ਇਥੇ ਇਕ ਡੇਰੇ ਭਗਵੰਤ ਨਾਥ, ਵਿਚ ਭਗਵਾਨ ਪਾਰਸ਼ ਨਾਥ ਦੀ 10 ਸਦੀ ਦੀ ਮੂਰਤੀ ਪਈ ਹੈ । 2 ਸਾਲ ਪਹਿਲਾਂ ਲੇਖਕਾਂ ਨੇ ਇਕ ਕਾਲੇ ਪੱਥਰ ਦੀ ਖੰਡਤ ਪਾਰਸ਼ ਨਾਥ ਦੀ ਮੂਰਤੀ ਵੇਖੀ ਸੀ ਪਰ ਹੁਣ ਇਹ ਉੱਥੇ ਨਹੀਂ ਸੀ : ਆਸ ਪਾਸ ਟੁੱਟੇ ਪਬਰਾਂ ਤੋਂ ਪਤਾ ਲਗਦਾ ਹੈ ਕਿ ਇਹ ਸਥਾਨ 8ਵੀਂ ਸਦੀ ਵਿਚ ਕੋਈ ਵਿਸ਼ਾਲ ਜੈਨ ਮੰਦਰ ਰਿਹਾ ਹੋਵੇਗਾ। ਉਸ ਦੀ ਮੂਰਤੀ ਹੁਣ ਬਾਬਾ ਪਾਰਸ਼ ਨਾਥ ਕਰਕੇ ਪੂਜੀ ਜਾਂਦੀ ਹੈ । ਇਹ ਮੂਰਤੀ ਤੇ ਕੋਈ ਚਿਤ ਨਹੀਂ । ਜਾਪਦਾ ਹੈ ਆਸ ਪਾਸ ਦਾ ਹਿੱਸਾ ਟੁੱਟ ਗਿਆ ਹੋਵੇ ! ਇਥੇ ਪੂਜ ਮਹਾਸਿੰਘ ਦੀ 200 ਸਾਲ ਪੁਰਾਣੀ ਸਮਾਧੀ ਹੈ ।
ਕੁਰਖੇਤਰ- ਇਸ ਬਾਰੇ ਪੁਸਤਕ ਦੇ ਸ਼ੁਰੂ ਵਿਚ ਚਾਨਣਾ ਪਾਇਆ ਜਾ ਚੁਕਾ ਹੈ । ਭਗਵਾਨ ਮਹਾਵੀਰ ਸਮੇਂ ਇਸ ਦਾ ਨਾਂ ਥੁਨਾ ਜਾਂ ਸਥਾਨਾਂ ਸੀ ਜੋ ਸ਼ਿਵ ਮੰਦਰ' ਕਾਰਨ ਥਾਣੇਸ਼ਵਰ ਅਖਵਾਇਆ । ਇਥੋਂ ਤੀਰਥੰਕਰ ਦਾ ਇਕ ਸਿਰ ਪ੍ਰਾਪਤ ਹੋਇਆ ਹੈ ਜੋ ਅਠਵੀਂ ਸਦੀ ਦਾ ਹੈ । ਇਹ ਜੈਨ ਯਤੀਆਂ ਦਾ ਪ੍ਰਚਾਰ ਕੇਂਦਰ ਰਿਹਾ ਹੈ । ਇਥੇ ਪੁਰਾਤਨ ਡੇਰਾ ਅਤੇ ਬਾਗ ਹੈ ।
ਅੰਬਾਲਾ--ਇਹ ਹਰਿਆਣੇ ਦਾ ਸਿਧ ਕਸਬਾ ਹੈ । ਇਥੇ ਜੈਨੀਆਂ ਦੇ ਸਾਰੇ ਫ਼ਿਰਕੇ ਰਹਿੰਦੇ ਹਨ । ਸ਼ਵੇਤਾਂਬਰ ਮੰਦਰ ਦੀ ਖੁਦਾਈ ਸਮੇਂ ਸੰ: 1155 ਦੇ ਨੇਮੀਨਾਥ, ਸੰ: 1454 ਦੀ ਭਗਵਾਨ ਵਾਸ਼ਪੂਜ ਜੀ ਅਤੇ ਸੰ: 1455 ਦੀ ਪਦਮਾਵਤੀ ਪਾਰਸ਼ਨਾਥ ਪ੍ਰਾਪਤ ਹੋਏ । ਇਸ ਥਾਂ ਤੇ ਪ੍ਰਸਿਧ ਚਮਤਕਾਰੀ ਮਹਾਨ ਤਪੱਸਵੀ ਸ੍ਰੀ ਲਾਲ ਚੰਦ ਜੀ ਮਹਾਰਾਜ ਅਤੇ ਪੂਜ ਕਾਂਸ਼ੀ ਰਾਮ ਜੀ ਮਹਾਰਾਜ ਦਾ ਸਮਾਰਕ ਹੈ । ਛਾਵਨੀ ਵਿਚ ਦਿਗੰਬਰ ਜੈਨ ਸਮਾਜ ਦੇ ਦੋ ਪੁਰਾਤਨ ਮੰਦਰ ਹਨ ।
( 222 )