________________
ਅਸਬਲਬੋਹਲ-ਇਹ ਰੋਹਤਕ ਦੇ ਕਰੀਬ ਹੈ । ਇਥੋਂ ਸਨਿਆਸੀਆਂ ਦੇ ਮੱਠ ਵਿਚੋਂ ਵਿਸ਼ਾਲ ਅਤੇ ਪੁਰਾਤਨ ਜੈਨ ਮੂਰਤੀਆਂ ਪ੍ਰਾਪਤ ਹੋਈਆਂ ਹਨ । ਜਾਪਦਾ ਹੈ ਪਹਿਲਾਂ ਇਸ ਥਾਂ ਤੇ ਕੋਈ ਮੰਦਰ ਹੋਵੇਗਾ । ਸਾਰੀਆਂ ਮੂਰਤੀਆਂ ਸ਼ਵੇਤਾਂਬਰ ਅਤੇ 11ਵੀਂ ਸਦੀ ਦੇ ਕਰੀਬ ਦੀਆਂ ਹਨ।
ਸਿਰਸਾ---ਇਸ ਦੇ ਕਰੀਬ ਪਿੰਡ ਸਿਕੰਦਰਪੁਰ ਅਤੇ ਸਿਰਸਾ ਵਿਚ 9 ਤੋਂ 11 ਸਦੀਆਂ ਦੀਆਂ ਮੂਰਤੀਆਂ ਪ੍ਰਾਪਤ ਹੋਈਆਂ ਹਨ ।
ਨਾਰਨੌਲ—ਇਸ ਥਾਂ ਤੋਂ 12 ਸਦੀਆਂ ਦੀ ਦੋ ਵਿਸ਼ਾਲ ਤੀਰਥੰਕਰ ਮੂਰਤੀਆਂ ਪ੍ਰਾਪਤ ਹੋਈਆਂ ਹਨ ਜੋ ਚੰਡੀਗੜ੍ਹ ਹਰਿਆਣੇ ਸਰਕਾਰ ਦੇ ਅਜਾਇਬ ਘਰ ਵਿਚ ਹਨ ।
-
ਜੀਂਦ - ਇਹ ਪੈਪਸੂ ਦਾ ਹਿੱਸਾ ਸੀ । ਅੱਜ ਕੱਲ ਹਰਿਆਣੇ ਦਾ ਪ੍ਰਸਿਧ ਸ਼ਹਿਰ ਹੈ । ਇਥੋਂ-ਪ੍ਰਾਪਤ ਜੈਨ ਮੂਰਤੀਆਂ 11-12 ਸਦੀ ਦੀਆਂ ਹਨ।
ਮਾਲੇਰ ਕੋਟਲਾ-ਜੈਨ ਧਰਮ ਅਤੇ ਸੰਸਕ੍ਰਿਤੀ ਦਾ ਪੁਭਨ ਕੇਂਦਰ ਹੈ।ਇਥੇ ਲੋਕਾਸਾਰ ਯਤੀਆਂ ਨਾਲ ਸੰਬੰਧਿਤ ਡੇਰਾ, ਮੰਦਰ, ਬਾਗ, ਹਵੇਲੀ ਅਤੇ ਹੋਰ ਜਾਇਦਾਦ ਸੀ । ਅਚਾਰੀਆ ਰਤੀ ਰਾਮ ਦੀ ਸੰ: 1894 ਵਿਚ ਬਣੀ ਸਮਾਧੀ ਇਸ ਸ਼ਹਿਰ ਤੇ ਜੈਨ ਧਰਮ ਦਸਦੀ ਹੈ ।
ਲੁਧਿਆਣਾ-ਇਸ ਸ਼ਹਿਰ ਦਾ ਜੈਨ ਧਰਮ ਨਾਲ ਪੁਰਾਤਨ ਰਿਸ਼ਤਾ ਹੈ। ਜੈਨ ਯਤੀਆਂ ਨੇ ਅਨੇਕਾਂ ਧਰਮ ਪ੍ਰਚਾਰ ਦੇ ਕੰਮ ਇਸ ਸ਼ਹਿਰ ਵਿਚ ਕੀਤੇ । ਅਚਾਰੀਆ ਸ਼੍ਰੀ ਆਤਮਾ ਰਾਮ ਜੀ ਮਹਾਰਾਜ ਦੀ ਜ਼ਿੰਦਗੀ ਦਾ ਕਾਫ਼ੀ ਹਿੱਸਾ ਇਥੇ ਗੁਜ਼ਰਿਆ ਹੈ । ਇਥੇ ਹੀ ਆਪ ਦਾ ਸਮਾਰਕ ਹੈ ।
ਤੌਸ਼ਾਮ- ਇਹ ਹਿਸਾਰ ਪਾਸ ਛੋਟਾ ਜਿਹਾ ਕਸਬਾ ਹੈ। ਇਥੇ 9-10 ਸਦੀ ਦੇ ਜੈਨ ਤੀਰਥੰਕਰਾਂ ਦੀਆਂ ਮੂਰਤੀਆਂ ਦੇ ਹਿੱਸੇ ਮਿਲੇ ਹਨ। ਇਸ ਤੋਂ ਛੁੱਟ ਹਾਂਸੀ ਅਤੇ ਝੱਜਰ ਤੋਂ ਕਾਫ਼ੀ ਜੈਨ ਮੂਰਤੀਆਂ ਪ੍ਰਾਪਤ ਹੋਈਆਂ ਸਨ ਜੋ ਰਸਾਇਨਿਕ ਗਈਆਂ ਹਨ । ਇਨ੍ਹਾਂ ਤਮਾਵਾਂ ਦਾ ਸਮਾਂ ਪ੍ਰਤਿਹਾਰ ਰਾਜੇਆਂ ਦੇ ਸਮੇਂ
ਵਿਸ਼ਲੇਸ਼ਨ ਲਈ
ਦਾ ਹੈ।
ਲਾਹੌਰ—ਇਹ ਪੰਜਾਬ ਦੇ ਪੁਰਾਤਨ ਸ਼ਹਿਰਾਂ
ਵਿਚੋਂ
ਇਕ ਹੈ।
ਇਸ ਸ਼ਹਿਰ ਨੇ
ਲੋਕਾਂ ਗੁੱਛ ਦੇ
ਰਾਮ ਰਾਜ ਤੋਂ ਮੁਗ਼ਲ ਰਾਜ ਵੇਖਿਆ । ਖਰਤਰ ਗੱਛ, ਤਪਾਂ ਗੱਛ ਅਤੇ ਅਨੇਕਾਂ ਮੁਨੀਆਂ ਅਤੇ ਸਾਧਵੀਆਂ ਦਾ ਪ੍ਰਚਾਰ ਕੇਂਦਰ ਰਿਹਾ ਹੈ । ਜਿਨ ਸ਼ਾਸਨ ਪ੍ਰਭਾਵਿਕਾ ਸਾਧਵੀ ਰਤਨ ਸ਼੍ਰੀ ਸਵਰਨ ਕਾਂਤਾ ਜੀ ਮਹਾਰਾਜ ਦੀ ਜਨਮ ਭੂਮੀ ਹੈ । ਸ਼੍ਰੀ ਪਾਰਵਤੀ ਜੀ ਮਹਾਰਾਜ, ਪੂਜ ਅਮਰ ਸਿੰਘ ਜੀ ਦੀ ਕਰਮ ਭੂਮੀ ਹੈ ।
(223)